Auto Sale in August: Toyota ਦੀ ਵਿਕਰੀ 'ਚ 53% ਦਾ ਵਾਧਾ, ਮਾਰੂਤੀ ਸੁਜ਼ੂਕੀ ਸਭ ਤੋਂ ਉੱਚੇ ਪੱਧਰ 'ਤੇ

09/02/2023 6:26:56 PM

ਬਿਜ਼ਨੈੱਸ ਡੈਸਕ : ਅਗਸਤ ਮਹੀਨੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਲਈ ਕਾਫ਼ੀ ਵਧੀਆ ਰਿਹਾ। ਬੀਤੇ ਮਹੀਨੇ ਦੌਰਾਨ ਟੋਇਟਾ ਦੇ ਵਾਹਨਾਂ ਦੀ ਵਿਕਰੀ 'ਚ 53 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਗਿਆ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਾਰੂਤੀ ਸੁਜ਼ੂਕੀ ਵਿਕਰੀ ਦੇ ਮਾਮਲੇ 'ਚ ਸਿਖਰ 'ਤੇ ਰਹੀ। ਇਨ੍ਹਾਂ ਤੋਂ ਇਲਾਵਾ ਹੁੰਡਈ, ਐੱਮਜੀ ਮੋਟਰਜ਼, ਅਸ਼ੋਕ ਲੇਲੈਂਡ ਅਤੇ ਮਹਿੰਦਰਾ ਦੀ ਵਿਕਰੀ 'ਚ ਵੀ ਕਾਫ਼ੀ ਵਾਧਾ ਦਰਜ ਕੀਤਾ ਗਿਆ, ਜਦਕਿ ਟਾਟਾ ਮੋਟਰਜ਼ ਅਤੇ ਬਜਾਜ ਦੇ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਸਿੰਗਾਪੁਰ ਨੂੰ ਫਿਰ ਮਿਲਿਆ ਭਾਰਤੀ ਮੂਲ ਦਾ ਰਾਸ਼ਟਰਪਤੀ, ਥਰਮਨ ਸ਼ਨਮੁਗਾਰਤਨਮ ਨੇ ਭਾਰੀ ਬਹੁਮਤ ਨਾਲ ਜਿੱਤੀ ਚੋਣ

ਵਿਕਰੀ ਦੇ ਮਾਮਲੇ 'ਚ ਬੀਤੇ ਮਹੀਨੇ ਮਾਰੂਤੀ ਸੁਜ਼ੂਕੀ ਟਾਪ 'ਤੇ ਵਾਹਨ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜ਼ੂਕੀ ਨੇ ਅਗਸਤ 'ਚ 1,89,082 ਵਾਹਨ ਵੇਚੇ। ਇਹ ਕਿਸੇ ਇਕ ਮਹੀਨੇ 'ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ। ਕੰਪਨੀ ਨੇ ਪਿਛਲੇ ਮਹੀਨੇ ਡੀਲਰਾਂ ਨੂੰ ਸਾਲਾਨਾ ਆਧਾਰ 'ਤੇ 14 ਫ਼ੀਸਦੀ ਵੱਧ ਗੱਡੀਆਂ ਭੇਜੀਆਂ। ਅਗਸਤ 2022 'ਚ ਇਹ ਗਿਣਤੀ 1,65,173 ਸੀ। ਕੰਪਨੀ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਵਾਹਨਾਂ ਦੀ ਕੁਲ ਵਿਕਰੀ 'ਚ 16 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਅਗਸਤ ਮਹੀਨੇ 1,56,114 ਵਾਹਨ ਵਿਕੇ, ਜਦਕਿ ਪਿਛਲੇ ਸਾਲ ਅਗਸਤ ਮਹੀਨੇ ਇਹ ਅੰਕੜਾ 1,34,166 ਸੀ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਰ'ਤਾ ਕਤਲ

ਆਲਟੋ, ਐੱਸਪ੍ਰੈਸੋ ਵਰਗੀਆਂ ਛੋਟੀਆਂ ਗੱਡੀਆਂ ਦੀ ਵਿਕਰੀ 'ਚ ਕਮੀ ਦੇਖੀ ਗਈ ਪਰ ਬੋਲੇਨੋ ,ਸਿਲੇਰੀਓ ਡਿਜ਼ਾਇਰ, ਇਗਨਿਸ, ਸਵਿਫਟ ਬ੍ਰੇਜ਼ਾ ਗ੍ਰੈਂਡ ਵਿਟਾਰਾ, ਜਿਮਨੀ ਵਰਗੀਆਂ ਕਾਂਪੈਕਟ ਅਤੇ ਬਹੁ-ਉਪਯੋਗੀ ਗੱਡੀਆਂ ਦੀ ਵਿਕਰੀ 'ਚ ਵਾਧਾ ਦੇਖਿਆ ਗਿਆ। ਟੋਇਟਾ ਦੀ ਵਿਕਰੀ 'ਚ 53 ਫ਼ੀਸਦੀ ਦਾ ਵਾਧਾ ਟੋਇਟਾ ਕਿਰਲੋਸਕਰ ਮੋਟਰਸ ਨੇ ਅਗਸਤ 'ਚ 22,910 ਇਕਾਈਆਂ ਨਾਲ ਹੁਣ ਤੱਕ ਦੀ ਇਕ ਮਹੀਨੇ ਵਿੱਚ ਸਭ ਤੋਂ ਵੱਧ ਵਿਕਰੀ ਕੀਤੀ। ਪਿਛਲੇ ਸਾਲ ਅਗਸਤ ਮਹੀਨੇ ਦੀਆਂ 14,959 ਇਕਾਈਆਂ ਦੇ ਮੁਕਾਬਲੇ ਇਸ ਵਾਰ ਅਗਸਤ 'ਚ ਇਹ ਗਿਣਤੀ 53 ਫ਼ੀਸਦੀ ਦੇ ਵਾਧੇ ਨਾਲ 22,910 ਇਕਾਈਆਂ ਵਿਕੀਆਂ।

ਇਹ ਵੀ ਪੜ੍ਹੋ : ਬਿਜਲੀ ਕੁਨੈਕਸ਼ਨ ਕੱਟਣ ਆਏ ਮੁਲਾਜ਼ਮਾਂ 'ਤੇ ਤਾਣ ਲਈ AK-47, ਪੈ ਗਈਆਂ ਭਾਜੜਾਂ, ਦੇਖੋ ਵੀਡੀਓ

ਬਾਕੀ ਕੰਪਨੀਆਂ ਦੀ ਵਿਕਰੀ ਵੀ ਵਧੀ। ਮਹਿੰਦਰਾ ਦੀ ਵਿਕਰੀ ਵੀ ਸਾਲਾਨਾ ਆਧਾਰ 'ਤੇ ਇਸ ਸਾਲ ਅਗਸਤ ਮਹੀਨੇ 15 ਫ਼ੀਸਦੀ ਵਧ ਕੇ 71,435 ਇਕਾਈਆਂ ਤੱਕ ਪਹੁੰਚ ਗਈ, ਜਿਸ ਨੇ ਪਿਛਲੇ ਸਾਲ ਇਸੇ ਮਹੀਨੇ 59,049 ਗੱਡੀਆਂ ਵੇਚੀਆਂ ਸਨ। ਉੱਥੇ ਹੀ ਅਸ਼ੋਕ ਲੇਲੈਂਡ ਤੇ ਐੱਮਜੀ ਮੋਟਰਜ਼ ਦੀ ਵਿਕਰੀ 'ਚ ਵੀ ਲਗਭਗ 10 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ਕੰਪਨੀਆਂ ਦੀ ਵਿਕਰੀ 'ਚ ਆਈ ਗਿਰਾਵਟ ਇਸ ਸਾਲ ਅਗਸਤ ਮਹੀਨੇ ਦੀ ਟਾਟਾ ਮੋਟਰਸ ਅਤੇ ਬਜਾਜ ਆਟੋਜ਼ ਦੀ ਵਿਕਰੀ 'ਚ ਗਿਰਾਵਟ ਦਰਜ ਕੀਤੀ ਗਈ। ਟਾਟਾ ਮੋਟਰਜ਼ ਦੀ ਵਿਕਰੀ 'ਚ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ ਮਾਮੂਲੀ ਗਿਰਾਵਟ ਦਰਜ ਕੀਤੀ ਗਈ, ਜਦਕਿ ਬਜਾਜ ਆਟੋਜ਼ ਦੀ ਵਿਕਰੀ 'ਚ ਅਗਸਤ ਮਹੀਨੇ ਦੀ ਵਿਕਰੀ 'ਚ 15 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News