ICICI ਬੈਂਕ ਦੇ ਸ਼ੁੱਧ ਲਾਭ ’ਚ 50 ਫੀਸਦੀ ਦਾ ਵਾਧਾ

07/24/2022 12:58:58 PM

ਨਵੀਂ ਦਿੱਲੀ (ਭਾਸ਼ਾ) – ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਸਿੰਗਲ ਆਧਾਰ ’ਤੇ ਸ਼ੁੱਧ ਲਾਭ 50 ਫੀਸਦੀ ਵਧ ਕੇ 6,905 ਕਰੋੜ ਰੁਪਏ ਹੋ ਗਿਆ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਿੱਜੀ ਬੈਂਕ ਨੇ ਕਿਹਾ ਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਉਸ ਦਾ ਸ਼ੁੱਧ ਲਾਭ 4,616 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2022-23 ਦੀ ਅਪ੍ਰੈਲ-ਜੂਨ ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਵਧ ਕੇ 28,336.74 ਕਰੋੜ ਰੁਪਏ ਹੋ ਗਈ।

ਬੈਂਕ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਵਿਆਜ ਤੋਂ ਆਮਦਨ ਵੀ ਵਧ ਕੇ 23,671.54 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਇਹ 20,383.41 ਕਰੋੜ ਰੁਪਏ ਰਹੀ ਸੀ। ਜਾਇਦਾਦ ਗੁਣਵੱਤਾ ਦੇ ਮਾਮਲੇ ’ਚ ਵੀ ਬੀਤੀ ਤਿਮਾਹੀ ਬੈਂਕ ਲਈ ਚੰਗੀ ਸਾਬਤ ਹੋਈ। ਕੁੱਲ ਗੈਰ-ਐਲਾਨੀ ਜਾਇਦਾਦ (ਐੱਨ. ਪੀ. ਏ.) ਘਟ ਕੇ ਕੁੱਲ ਕਰਜ਼ੇ ਦਾ 3.41 ਫੀਸਦੀ ਰਹਿ ਗਿਆ ਜਦ ਕਿ ਇਕ ਸਾਲ ਪਹਿਲਾਂ ਇਹ 5.15 ਫੀਸਦੀ ਸੀ।

ਇਸ ਤਰ੍ਹਾਂ ਸ਼ੁੱਧ ਐੱਨ. ਪੀ. ਏ. ਯਾਨੀ ਫਸਿਆ ਹੋਇਆ ਕਰਜ਼ਾ ਵੀ 1.16 ਫੀਸਦੀ ਤੋਂ ਘਟ ਕੇ 0.70 ਫੀਸਦੀ ’ਤੇ ਆ ਗਿਆ। ਇਸ ਦਾ ਅਸਰ ਫਸੇ ਕਰਜ਼ਿਆਂ ਅਤੇ ਅਚਾਨਕ ਖਰਚਿਆਂ ਲਈ ਕੀਤੇ ਜਾਣ ਵਾਲੇ ਵਿੱਤੀ ਵਿਵਸਥਾਵਾਂ ’ਤੇ ਪਿਆ।

ਕੋਟਕ ਮਹਿੰਦਰਾ ਬੈਂਕ ਦਾ ਲਾਭ 26 ਫੀਸਦੀ ਵਧਿਆ

ਕੋਟਕ ਮਹਿੰਦਰਾ ਬੈਂਕ ਦਾ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ’ਚ ਸ਼ੁੱਧ ਲਾਭ 26 ਫੀਸਦੀ ਵਧ ਕੇ 2,071.15 ਕਰੋੜ ਰੁਪਏ ਰਿਹਾ ਹੈ। ਫਸੇ ਕਰਜ਼ੇ ’ਚ ਕਮੀ ਆਉਣ ਨਾਲ ਉਸ ਦਾ ਲਾਭ ਵਧਿਆ ਹੈ। ਕੋਟਕ ਮਹਿੰਦਰਾ ਬੈਂਕ ਨੇ ਦੱਸਿਆ ਕਿ 2021-22 ਦੀ ਇਸੇ ਤਿਮਾਹੀ ’ਚ ਉਸ ਨੂੰ 1,641.92 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਅਪ੍ਰੈਲ-ਜੂਨ 2022 ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਵਧ ਕੇ 8,582.25 ਕਰੋੜ ਰੁਪਏ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 8,062.81 ਕਰੋੜ ਰੁਪਏ ਸੀ।

ਸਮੀਖਿਆ ਅਧੀਨ ਤਿਮਾਹੀ ’ਚ ਵਿਆਜ ਤੋਂ ਪ੍ਰਾਪਤ ਆਮਦਨ ਵਧ ਕੇ 7,338.49 ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਅਪ੍ਰੈਲ-ਜੂਨ ’ਚ ਇਹ 6,479.78 ਕਰੋੜ ਰੁਪਏ ਸੀ। ਸ਼ੁੱਧ ਵਿਆਜ ਆਮਦਨ 19 ਫੀਸਦੀ ਵਧ ਕੇ 4,687 ਕਰੋੜ ਰੁਪਏ ਹੋ ਗਈ।

ਇਸ ਤਿਮਾਹੀ ’ਚ ਬੈਂਕ ਦਾ ਕੁੱਲ ਕਰਜ਼ਾ ਘਟ ਕੇ 2.24 ਫੀਸਦੀ ਹੋ ਗਿਆ। ਇਸ ਤਰ੍ਹਾਂ ਸ਼ੁੱਧ ਐੱਨ. ਪੀ. ਏ. 0.64 ਫੀਸਦੀ ਘਟ ਕੇ 0.62 ਫੀਸਦੀ ’ਤੇ ਆ ਗਿਆ।


Harinder Kaur

Content Editor

Related News