ਅੱਜ ਤੋਂ ਬਦਲ ਗਏ ਹਨ ਇਹ 5 ਮੁੱਖ ਨਿਯਮ, ਤੁਹਾਡੀ ਜੇਬ 'ਤੇ ਹੋਵੇਗਾ ਸਿੱਧਾ ਅਸਰ

12/01/2019 11:28:24 AM

ਨਵੀਂ ਦਿੱਲੀ—ਇਕ ਦਸੰਬਰ ਤੋਂ ਕੁਝ ਨਿਯਮ ਅਤੇ ਚੀਜ਼ਾਂ ਬਦਲ ਗਈਆਂ ਹਨ। ਇਸ ਨਾਲ ਤੁਹਾਡੇ ਜੀਵਨ 'ਤੇ ਸਿੱਧਾ ਅਸਰ ਪਵੇਗਾ। ਜ਼ਿਆਦਾਤਰ ਮਾਮਲਿਆਂ 'ਚ ਤੁਹਾਡੇ 'ਤੇ ਭਾਰ ਵੀ ਵਧੇਗਾ। ਮੋਬਾਇਲ ਕਾਲ ਦਰਾਂ ਤੋਂ ਲੈ ਕੇ ਤੁਹਾਡੀ ਬੀਮਾ ਪਾਲਿਸੀ ਤੱਕ ਮਹਿੰਗੀ ਹੋ ਗਈ ਹੈ। ਏ.ਟੀ.ਐੱਮ. 'ਚੋਂ ਨਕਦ ਕੱਢਣਾ ਵੀ ਜੇਬ ਢਿੱਲੀ ਕਰ ਸਕਦਾ ਹੈ।
ਮੋਬਾਇਲ ਬਿੱਲ ਜ਼ਿਆਦਾ ਚੁਕਾਉਣਾ ਹੋਵੇਗਾ
ਦੇਸ਼ ਦੀਆਂ ਵੱਡੀਆਂ ਟੈਲੀਫੋਨ ਕੰਪਨੀਆਂ ਰਿਲਾਇੰਸ ਜਿਓ, ਏਅਰਟੈੱਲ, ਵੋਡਾਫੋਨ ਆਈਡੀਆ ਦੀਆਂ ਕਾਲ ਦਰਾਂ ਇਕ ਦਸੰਬਰ ਤੋਂ ਮਹਿੰਗੀਆਂ ਹੋ ਜਾਣਗੀਆਂ। ਦਰਾਂ 'ਚ ਕਿੰਨਾਂ ਵਾਧਾ ਹੋਵੇਗਾ, ਇਸ ਬਾਰੇ 'ਚ ਕੰਪਨੀਆਂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਨੁਕਸਾਨ ਅਤੇ ਉਦਯੋਗ ਨੂੰ ਵਿਵਹਾਰਿਕ ਬਣਾਏ ਰੱਖਣ ਲਈ ਦਰਾਂ ਵਧਾਉਣੀਆਂ ਜ਼ਰੂਰੀ ਹੋ ਗਈਆਂ ਹਨ।

PunjabKesari
ਮਹਿੰਗੀ ਹੋ ਜਾਵੇਗੀ ਬੀਮਾ ਪਾਲਿਸੀ
ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਕਾਰਨ ਤੁਹਾਡੀ ਜੀਵਨ ਬੀਮਾ ਪਾਲਿਸੀ ਦਾ ਪ੍ਰੀਮੀਅਮ 15 ਫੀਸਦੀ ਤੱਕ ਮਹਿੰਗਾ ਹੋ ਸਕਦਾ ਹੈ। ਨਵੇਂ ਨਿਯਮਾਂ ਦਾ ਅਸਰ ਇਕ ਦਸੰਬਰ 2019 ਤੋਂ ਪਹਿਲਾਂ ਵੇਚੀ ਗਈ ਪਾਲਿਸੀ 'ਤੇ ਨਹੀਂ ਪਵੇਗਾ। ਪਾਲਿਸੀ ਦੇ ਵਿਚਕਾਰ 'ਚ ਬੰਦ ਹੋਣ ਦੇ ਪੰਜ ਸਾਲ ਦੇ ਅੰਦਰ ਉਸ ਨੂੰ ਹੁਣ ਰਨਿਊ ਵੀ ਕਰਵਾ ਸਕੋਗੇ। ਅਜੇ ਇਸ ਦੀ ਮਿਆਦ ਦੋ ਸਾਲ ਹੈ।

PunjabKesari
ਬਦਲਿਆ ਨਗਦ ਕੱਢਣ ਦਾ ਨਿਯਮ
ਆਈ.ਡੀ.ਬੀ.ਆਈ. ਬੈਂਕ ਦੇ ਏ.ਟੀ.ਐੱਮ. ਨਾਲ ਜੁੜੇ ਨਿਯਮਾਂ 'ਚ ਵੀ ਬਦਲਾਅ ਇਕ ਦਸੰਬਰ ਤੋਂ ਹੋਵੇਗਾ। ਜੇਕਰ ਇਸ ਬੈਂਕ ਦਾ ਕੋਈ ਗਾਹਕ ਦੂਜੇ ਬੈਂਕ ਦੇ ਏ.ਟੀ.ਐੱਮ. ਤੋਂ ਲੈਣ-ਦੇਣ ਕਰਦਾ ਹੈ ਅਤੇ ਘੱਟ ਬੈਲੇਂਸ ਦੇ ਕਾਰਨ ਲੈਣ-ਦੇਣ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ 20 ਰੁਪਏ ਪ੍ਰਤੀ ਟਰਾਂਜੈਕਸ਼ਨ ਦੇਣਾ ਹੋਵੇਗਾ।

PunjabKesari
ਐੱਨ.ਈ.ਐੱਫ.ਟੀ. 24 ਘੰਟੇ ਕਰ ਸਕਣਗੇ
ਇਕ ਦਸੰਬਰ ਤੋਂ ਬੈਂਕ ਗਾਹਕ 24 ਘੰਟੇ ਐੱਨ.ਈ.ਐੱਫ.ਟੀ. ਕਰ ਸਕਣਗੇ। ਅਜੇ ਸਾਰੇ ਕਾਰਜ ਦਿਵਸ 'ਤੇ ਸਵੇਰੇ ਅੱਠ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਹੀ ਐੱਨ.ਈ.ਐੱਫ.ਟੀ. ਹੋ ਸਕਦੀ ਹੈ। ਜਨਵਰੀ ਤੋਂ ਇਸ 'ਤੇ ਕਈ ਫੀਸ ਵੀ ਨਹੀਂ ਲੱਗੇਗੀ।
ਈਥੇਨਾਲ ਦੀਆਂ ਕੀਮਤਾਂ 'ਚ ਵਾਧਾ
ਸਤੰਬਰ 'ਚ ਕੇਂਦਰ ਵਲੋਂ 1.64 ਰੁਪਏ ਤੱਕ ਵਧਾਈ ਗਈ ਈਥੇਨਾਲ ਦੀ ਕੀਮਤ ਇਕ ਦਸੰਬਰ ਤੋਂ ਲਾਗੂ ਹੋਵੇਗੀ। ਸੀ ਸ਼੍ਰਣੀ ਦੇ ਸੀਰੇ ਤੋਂ ਨਿਕਲਣ ਵਾਲੇ ਈਥੇਨਾਲ ਦੀ ਕੀਮਤ 19 ਪੈਸੇ ਵਧ ਕੇ 43.75 ਰੁਪਏ ਪ੍ਰਤੀ ਲੀਟਰ ਅਤੇ ਬੀ ਸ਼੍ਰਣੀ ਦੇ ਸੀਰੇ ਤੋਂ ਮਿਲੇ ਈਥੇਨਾਲ ਦੀ ਕੀਮਤ 1.84 ਰੁਪਏ ਵਧ ਕੇ 54.27 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।


Aarti dhillon

Content Editor

Related News