ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਇਸ ਸਾਲ ਦੀ ਪਹਿਲੀ ਛਿਮਾਹੀ ''ਚ ਆਏ 41.6 ਕਰੋੜ ਯਾਤਰੀ

Tuesday, Aug 22, 2023 - 12:13 PM (IST)

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਇਸ ਸਾਲ ਦੀ ਪਹਿਲੀ ਛਿਮਾਹੀ ''ਚ ਆਏ 41.6 ਕਰੋੜ ਯਾਤਰੀ

ਦੁਬਈ - ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਸ ਸਾਲ ਦੀ ਪਹਿਲੀ ਛਿਮਾਹੀ 'ਚ 41.6 ਕਰੋੜ ਯਾਤਰੀਆਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਹ ਵਿਸ਼ਵਵਿਆਪੀ ਮਹਾਂਮਾਰੀ ਤੋਂ ਪਹਿਲਾਂ 2019 ਦੇ ਸਮਾਨ ਮਿਆਦ ਦੇ ਅੰਕੜਿਆਂ ਨਾਲੋਂ ਵੱਧ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਇਸ ਕਾਰਨ ਲੱਗੇ ਲਾਕਡਾਉਨ ਦੇ ਖ਼ਤਮ ਹੋਣ ਤੋਂ ਬਾਅਦ ਹੁਣ ਫਿਰ ਤੋਂ ਲੋਕ ਬਿਨਾਂ ਕਿਸੇ ਡਰ ਦੇ ਯਾਤਰਾ ਕਰ ਰਹੇ ਹਨ। 

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਦੁਬਈ ਏਅਰਪੋਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਾਲ ਗ੍ਰਿਫਿਥਸ ਨੇ ਐਲਾਨ ਕਰਦੇ ਹੋਏ ਕਿਹਾ ਕਿ ਦੁਨੀਆ ਹੌਲੀ-ਹੌਲੀ ਵਿਸ਼ਵ ਪੱਧਰੀ ਮਹਾਮਾਰੀ 'ਤੋਂ ਅੱਗੇ ਵਧ ਰਹੀ ਹੈ। ਨਾਲ ਹੀ ਇਹ ਯਕੀਨੀ ਕਰਨ ਲਈ ਵਚਨਬੱਧ ਹੈ ਕਿ ਹਵਾਈ ਅੱਡੇ 'ਤੋਂ ਯਾਤਰਾ ਕਰਨ ਵਾਲੇ ਹਰੇਕ ਮਹਿਮਾਨ ਦਾ ਤਜਰਬਾ ਖੁਸ਼ਨੁਮਾ ਹੋਵੇ। ਅੰਕੜਿਆਂ ਅਨੁਸਾਰ 4.16 ਕਰੋੜ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਲਗਭਗ 50 ਫ਼ੀਸਦੀ ਵੱਧ ਹੈ। ਉਸ ਸਮੇਂ ਯਾਤਰੀਆਂ ਦੀ ਗਿਣਤੀ 2.79 ਕਰੋੜ ਸੀ। ਦੁਬਈ ਹਵਾਈ ਅੱਡੇ 'ਤੋਂ ਹੁਣ 104 ਦੇਸ਼ਾਂ 'ਚ 257 ਟਿਕਾਣਿਆਂ ਲਈ ਜਹਾਜ਼ ਸੇਵਾਵਾਂ ਚਲਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News