ਸੈਮਸੰਗ ਤੇ ਟੈਸਲਾ ’ਚ ਹੋਈ 3249 ਕਰੋੜ ਰੁਪਏ ਦੀ ਡੀਲ, ‘ਸਾਈਬਰ ਟਰੱਕ’ ਬਣਾਉਣ ’ਚ ਮਿਲੇਗੀ ਮਦਦ
Thursday, Jul 15, 2021 - 10:39 AM (IST)
ਗੈਜੇਟ ਡੈਸਕ– ਸੈਮਸੰਗ ਨੇ ਇਲੈਕਟ੍ਰੋਨਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨਾਲ 3249 ਕਰੋੜ ਰੁਪਏ ਦੀ ਡੀਲ ਸਾਈਨ ਕੀਤੀ ਹੈ, ਜਿਸ ਤਹਿਤ ਸੈਸਮੰਗ, ਟੈਸਲਾ ਨੂੰ ਕੈਮਰਾ ਸੈੱਟਅਪ ਸਪਲਾਈ ਕਰੇਗੀ। ਆਸਾਨ ਸ਼ਬਦਾਂ ’ਚ ਕਹੀਏ ਤਾਂ ਸੈਮਸੰਗ ਟੈਸਲਾ ਕੰਪਨੀ ਨੂੰ ਲੇਟੈਸਟ ਕੈਮਰਾ ਮਡਿਊਲ ਦੀ ਸਪਲਾਈ ਕਰਨ ਵਾਲੀ ਹੈ। ਇਸ ਕੈਮਰਾ ਸੈੱਟਅਪ ਨੂੰ ਸਭ ਤੋਂ ਪਹਿਲਾਂ ਟੈਸਲਾ ਦੇ ਸਾਈਬਰ ਟਰੱਕ ’ਚ ਇਸਤੇਮਾਲ ਕੀਤਾ ਜਾਵੇਗਾ ਜੋ ਕਿ ਟੈਸਲਾ ਦਾ ਅਪਕਮਿੰਗ ਇਲੈਕਟ੍ਰਿਕ ਟਰੱਕ ਹੈ।
ਸਾਲ 2019 ’ਚ ਸੈਮਸੰਗ ਨੇ ਐਲਾਨ ਕੀਤਾ ਸੀ ਕਿ ਸੈਮਸੰਗ ਦੇ ਕੈਮਰਾ ਮਡਿਊਲ ਦਾ ਇਸਤੇਮਾਲ ਆਉਣਵਾਲੇ ਸਮੇਂ ’ਚ ਟੈਸਲਾ ਦੇ ਨਵੇਂ ਇਲੈਕਟ੍ਰਿਕ ਵਾਹਨਾਂ ’ਚ ਕੀਤਾ ਜਾਵੇਗਾ। ਟੈਸਲਾ ਨੇ ਆਪਣੇ ਸਾਈਬਰ ਟਰੱਕ ਦੇ ਪ੍ਰੋਟੋਟਾਈਪ ਨੂੰ ਕੁਝ ਸਮਾਂ ਪਹਿਲਾਂ ਹੀ ਸ਼ੋਅਕੇਸ ਕੀਤਾ ਸੀ ਜਿਸ ਵਿਚ ਕਨਵੈਂਸ਼ਨਲ ਰੀਵਿਊ ਮਿਰਰ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਹੁਣ ਇਸੇ ਥਾਂ ’ਤੇ ਕੈਮਰਾ ਸੈੱਟਅਪ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਦੀ ਡਿਸਪਲੇਅ ਕਾਰ ਦੇ ਡੈਸ਼ਬੋਰਡ ’ਤੇ ਹੋਵੇਗੀ।
ਦੱਸ ਦੇਈਏ ਕਿ ਦੋਵਾਂ ਕੰਪਨੀਆਂ ਵਿਚਕਾਰ ਇਸ ਤੋਂ ਪਹਿਲਾਂ ਵੀ ਈ.ਵੀ. ਨਾਲ ਜੁੜੀ ਟੈਕਨਾਲੋਜੀ ਦੀ ਸਪਲਾਈ ਨੂੰ ਲੈ ਕੇ ਡੀਲ ਹੋਈ ਸੀ। ਇਸ ਵਿਚ ਬੈਟਰੀ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ’ਚ ਇਹ ਸੰਕੇਤ ਮਿਲ ਰਿਹਾ ਹੈ ਕਿ ਨਵੀਂ PixCell LED ਹੈੱਡਲੈਂਪ ਨੂੰ ਵੀ ਸੈਮਸੰਗ ਵਲੋਂ ਡਿਵੈਲਪ ਕੀਤਾ ਜਾ ਰਿਹਾ ਹੈ, ਜਿਸ ਨੂੰ ਭਵਿੱਖ ’ਚ ਟੈਸਲਾ ਬ੍ਰਾਂਡ ਦੇ ਇਲੈਕਟ੍ਰਿਕ ਵਾਹਨਾਂ ’ਚ ਇਸਤੇਮਾਲ ਕੀਤਾ ਜਾਵੇਗਾ। ਟੈਸਲਾ ਮੁਤਾਬਕ ਹੁਣ ਤਕ ਉਸ ਦੇ ਸਾਈਬਰ ਟਰੱਕ ਨੂੰ ਲੈ ਕੇ ਕਰੀਬ 10 ਲੱਖ ਰਿਜ਼ਰਵੇਸ਼ਨ ਮਿਲ ਚੁੱਕੇ ਹਨ।