PNB ਨੂੰ 308 ਕਰੋੜ ਤੇ ਯੂਨੀਅਨ ਬੈਂਕ ਨੂੰ 341 ਕਰੋੜ ਦਾ ਸ਼ੁੱਧ ਲਾਭ
Sunday, Aug 23, 2020 - 03:56 AM (IST)

ਨਵੀਂ ਦਿੱਲੀ – ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਚਾਲੂ ਵਿੱਤੀ ਸਾਲ ਦੀ ਜੂਨ 'ਚ ਸਮਾਪਤ ਪਹਿਲੀ ਤਿਮਾਹੀ 'ਚ 308 ਕਰੋੜ ਰੁਪਏ ਦਾ ਸੋਲੋ ਸ਼ੁੱਧ ਲਾਭ ਹੋਇਆ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 1,019 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਪੀ. ਐੱਨ. ਬੀ. ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਤੁਲਨਾ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਦੇ ਅੰਕੜਿਆਂ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ 1 ਅਪ੍ਰੈਲ 2020 ਤੋਂ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟੇਡ ਬੈਂਕ ਆਫ ਇੰਡੀਆ ਦਾ ਪੀ. ਐੱਨ. ਬੀ. 'ਚ ਰਲੇਵਾਂ ਪ੍ਰਭਾਵੀ ਹੋਇਆ ਹੈ।
ਤਿਮਾਹੀ ਦੌਰਾਨ ਬੈਂਕ ਦੀ ਕੁਲ ਆਮਦਨ ਵਧ ਕੇ 24,293 ਕਰੋੜ ਰੁਪਏ 'ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 15,162 ਕਰੋੜ ਰੁਪਏ ਸੀ। ਜਾਇਦਾਦ ਦੇ ਮੋਰਚੇ 'ਤੇ ਬੈਂਕ ਦੀਆਂ ਕੁਲ ਗੈਰ-ਐਲਾਨੀ ਜਾਇਦਾਦਾਂ (ਐੱਨ. ਪੀ. ਏ.) ਜੂਨ ਦੇ ਅਖੀਰ ਤੱਕ ਘਟ ਕੇ 14.11 ਫੀਸਦੀ ਰਹਿ ਗਈ, ਜੋ ਜੂਨ 2019 'ਚ 16.49 ਫੀਸਦੀ ਸਨ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ. ਪੀ. ਏ. 7.17 ਫੀਸਦੀ ਤੋਂ ਘਟ ਕੇ 5.39 ਫੀਸਦੀ ਰਹਿ ਗਿਆ।
ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਜੂਨ 'ਚ ਸਮਾਪਤ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 341 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਦਾ ਸ਼ੁੱਧ ਲਾਭ 230 ਕਰੋੜ ਰੁਪਏ ਰਿਹਾ ਸੀ। ਯੂਨੀਅਨ ਬੈਂਕ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਤੁਲਨਾ ਜੂਨ 2019 ਨੂੰ ਸਮਾਪਤ ਤਿਮਾਹੀ ਦੇ ਅੰਕੜਿਆਂ ਨਾਲ ਨਹੀਂ ਕੀਤੀ ਜਾ ਸਕਦੀ। ਜੂਨ 2020 ਨੂੰ ਸਮਾਪਤ ਤਿਮਾਹੀ ਦੇ ਅੰਕੜੇ ਯੂਨੀਅਨ ਬੈਂਕ ਦੇ ਰਲੇਵੇਂ ਤੋਂ ਬਾਅਦ ਦੇ ਹਨ। ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ 'ਚ ਰਲੇਵਾਂ ਇਕ ਅਪ੍ਰੈਲ 2020 ਤੋਂ ਪ੍ਰਭਾਵ 'ਚ ਆਇਆ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਤਿਮਾਹੀ 'ਚ 10,054 ਕਰੋੜ ਰੁਪਏ ਰਹੀ ਸੀ।