ਭਾਰਤ ਦੇ 300 ਅਮੀਰ ਪਰਿਵਾਰ ਰੋਜ਼ ਕਮਾ ਰਹੇ 7,100 ਕਰੋੜ!
Wednesday, Aug 13, 2025 - 12:09 PM (IST)

ਮੁੰਬਈ (ਭਾਸ਼ਾ) - ਮੰਗਲਵਾਰ ਨੂੰ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਟਾਪ 300 ਕਾਰੋਬਾਰੀ ਪਰਿਵਾਰਾਂ ਨੇ ਪਿਛਲੇ ਸਾਲ ਰੋਜ਼ਾਨਾ ਔਸਤਨ 7,100 ਕਰੋੜ ਰੁਪਏ ਦੀ ਜਾਇਦਾਦ ਬਣਾਈ। ਇਸ ਦੌਰਾਨ ਇਕ ਅਰਬ ਡਾਲਰ ਤੋਂ ਵਧ ਜਾਇਦਾਦ ਵਾਲੇ ਪਰਿਵਾਰਾਂ ਦੀ ਗਿਣਤੀ 37 ਵਧ ਕੇ 161 ਹੋ ਗਈ ਹੈ। ਦਿਲਚਸਤ ਗੱਲ ਇਹ ਹੈ ਕਿ ਇਸ ਸੂਚੀ ’ਚ ਸ਼ਾਮਲ ਇਕ ਚੌਥਾਈ ਤੋਂ ਵਧ ਕਾਰੋਬਾਰ ਸ਼ੇਅਰ ਬਾਜ਼ਾਰਾਂ ’ਚ ਸੂਚੀਬੱਧ ਨਹੀਂ ਹਨ।
ਇਹ ਵੀ ਪੜ੍ਹੋ : Income Tax Bill 2025 'ਚ ਬਦਲੇ 11 ਨਿਯਮ, ਜਾਣੋ ਆਮ ਆਦਮੀ ਤੋਂ ਲੈ ਕੇ ਕਾਰੋਬਾਰ ਤੱਕ ਕੀ ਪਵੇਗਾ ਪ੍ਰਭਾਵ
ਖੋਜ ਅਤੇ ਰੈਂਕਿੰਗ ਫਰਮ ਹੁਰੂਨ ਨੇ ਕਾਰੋਬਾਰੀ ਘਰਾਣਿਆਂ ਦੀ ਜਾਇਦਾਦ ’ਚ ਪਿਛਲੇ ਇਕ ਸਾਲ ’ਚ ਆਏ ਬਦਲਾਅ ’ਤੇ ਇਹ ਰਿਪੋਰਟ ਬਾਰਕਲੇਜ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ, ਦੇਸ਼ ਦੇ 300 ਸਭ ਤੋਂ ਕੀਮਤੀ ਪਰਿਵਾਰਾਂ ਦੀ ਕੁਲ ਜਾਇਦਾਦ 140 ਲੱਖ ਕਰੋੜ ਰੁਪਏ (1.6 ਲੱਖ ਕਰੋੜ ਡਾਲਰ) ਤੋਂ ਵਧ ਹੈ, ਜੋ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 40 ਫੀਸਦੀ ਹੈ। ਇਕੱਲੇ ਅੰਬਾਨੀ ਪਰਿਵਾਰ ਦੀ ਹੀ ਜਾਇਦਾਦ ਦੇਸ਼ ਦੀ ਜੀ. ਡੀ. ਪੀ. ਦੇ 12 ਫੀਸਦੀ ਦੇ ਬਰਾਬਰ ਹੈ। ਪਿਛਲੇ ਇਕ ਸਾਲ ’ਚ ਅੰਬਾਨੀ ਪਰਿਵਾਰ ਦੀ ਜਾਇਦਾਦ ’ਚ 10 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਅੰਬਾਨੀ ਪਰਿਵਾਰ ਨੇ ਦੇਸ਼ ’ਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਪਰਿਵਾਰ ਦੇ ਤੌਰ ’ਤੇ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ : 7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖ਼ਬਰ, ਦੁੱਗਣਾ ਮਿਲੇਗਾ ਟਰਾਂਸਪੋਰਟ ਭੱਤਾ
ਉਥੇ ਹੀ, ਗੌਤਮ ਅਡਾਣੀ ਦੀ ਅਗਵਾਈ ਵਾਲੇ ਅਡਾਣੀ ਪਰਿਵਾਰ ਨੂੰ ‘ਪਹਿਲੀ ਪੀੜ੍ਹੀ ਦੇ ਉਦਮੀ’ ਦੇ ਤੌਰ ’ਤੇ ਸ਼ੁਰੂ ਸਭ ਤੋਂ ਕੀਮਤੀ ਪਰਿਵਾਰਕ ਕਾਰੋਬਾਰ ਦਾ ਮਾਲਕ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ, ਪਿਛਲੇ ਇਕ ਸਾਲ ’ਚ ਕੁਮਾਰ ਮੰਗਲਮ ਬਿੜਲਾ ਪਰਿਵਾਰ ਦੀ ਜਾਇਦਾਦ 20 ਫੀਸਦੀ ਵਧ ਕੇ 6.47 ਲੱਖ ਕਰੋੜ ਰੁਪਏ ਹੋ ਗਈ। ਇਸ ਦੇ ਨਾਲ ਇਹ ਪਰਿਵਾਰ ਕਈ ਪੀੜ੍ਹੀਆਂ ਵਾਲੇ ਕਾਰੋਬਾਰੀ ਘਰਾਣੇ ਦੀ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ। ਜਿੰਦਲ ਪਰਿਵਾਰ ਵੀ 21 ਫੀਸਦੀ ਉਛਾਲ ਨਾਲ 5.70 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਇਕ ਸਥਾਨ ਉੱਤੇ ਚਲਾ ਗਿਆ। ਉਥੇ ਹੀ, ਬਜਾਜ ਪਰਿਵਾਰ ਜਾਇਦਾਦ ’ਚ 21 ਫੀਸਦੀ ਗਿਰਾਵਟ ਦੌਰਾਨ ਚੌਥੇ ਸਥਾਨ ’ਤੇ ਖਿਸਕ ਗਿਆ।
ਇਹ ਵੀ ਪੜ੍ਹੋ : ਘਟੀਆਂ ਵਿਆਜ ਦਰਾਂ... ਸਸਤਾ ਹੋਇਆ ਕਰਜ਼ਾ, ਜਾਣੋ ਕਿਹੜਾ ਬੈਂਕ 5 ਲੱਖ ਰੁਪਏ ਦੇ ਕਰਜ਼ੇ 'ਤੇ ਦੇਵੇਗਾ ਸਭ ਤੋਂ ਘੱਟ EMI
ਇਹ ਵੀ ਪੜ੍ਹੋ : Trump ਦੇ ਐਲਾਨ ਦਾ ਅਸਰ - ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 24-22K ਸੋਨਾ ਹੋਇਆ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8