GST ਕੁਲੈਕਸ਼ਨ ਮਾਮੂਲੀ ਵਾਧੇ ਨਾਲ 1.70 ਲੱਖ ਕਰੋੜ ਰੁਪਏ ਰਹੀ
Tuesday, Dec 02, 2025 - 04:10 PM (IST)
ਨਵੀਂ ਦਿੱਲੀ (ਭਾਸ਼ਾ) - ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਨਵੰਬਰ ’ਚ 0.7 ਫ਼ੀਸਦੀ ਦੇ ਮਾਮੂਲੀ ਵਾਧੇ ਨਾਲ 1.70 ਲੱਖ ਕਰੋਡ਼ ਰੁਪਏ ਰਹੀ ਹੈ। ਘਰੇਲੂ ਮਾਲੀਏ ’ਚ ਗਿਰਾਵਟ ਕਾਰਨ ਜੀ. ਐੱਸ. ਟੀ. ਕੁਲੈਕਸ਼ਨ ’ਚ ਕਮੀ ਆਈ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਜੀ. ਐੱਸ. ਟੀ. ਕੁਲੈਕਸ਼ਨ ਬੀਤੇ ਸਾਲ ਨਵੰਬਰ ’ਚ 1. 69 ਲੱਖ ਕਰੋਡ਼ ਰੁਪਏ ਤੋਂ ਕੁਝ ਵੱਧ ਰਹੀ ਸੀ।
ਇਹ ਵੀ ਪੜ੍ਹੋ : ਦਿੱਲੀ-ਮੁੰਬਈ ਹਵਾਈ ਅੱਡਿਆਂ 'ਤੇ ਯਾਤਰਾ ਹੋਵੇਗੀ ਮਹਿੰਗੀ! ਚਾਰਜ 'ਚ ਰਿਕਾਰਡ ਤੋੜ ਵਾਧੇ ਦੀ ਤਿਆਰੀ
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਸਮੀਖਿਆ ਅਧੀਨ ਮਹੀਨੇ ’ਚ ਕੁੱਲ ਘਰੇਲੂ ਮਾਲੀਆ 2.3 ਫ਼ੀਸਦੀ ਘਟ ਕੇ 1.24 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਰਿਹਾ। ਇਹ ਗਿਰਾਵਟ 375 ਵਸਤੂਆਂ ’ਤੇ ਜੀ. ਐੱਸ .ਟੀ. ਦਰਾਂ ’ਚ ਕਮੀ ਤੋਂ ਬਾਅਦ ਆਈ ਹੈ। ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਈਆਂ ਹਨ। ਵਸਤੂਆਂ ਦੀ ਦਰਾਮਦ ਤੋਂ ਮਾਲੀਆ 10.2 ਫੀਸਦੀ ਵਧ ਕੇ 45,976 ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਨਿਵੇਸ਼ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ, Elon Musk ਨੇ ਦੱਸਿਆ ਕਿ ਕਿਹੜੇ ਖੇਤਰਾਂ 'ਚ ਨਿਵੇਸ਼ ਕਰਨਾ ਹੋਵੇਗਾ ਫ਼ਾਇਦੇਮੰਦ
ਇਹ ਵੀ ਪੜ੍ਹੋ : Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
