ਪ੍ਰਤੱਖ ਟੈਕਸ ਦੀ ਉਗਰਾਹੀ ਵਿਚ 30 ਫ਼ੀਸਦੀ ਦੀ ਕਮੀ ਆਈ

09/05/2020 4:29:14 PM

ਨਵੀਂ ਦਿੱਲੀ — ਪ੍ਰਤੱਖ ਕਰ ਇਕੱਠਾ ਕਰਨ ਦੇ ਮਾਮਲੇ ਵਿਚ ਭਾਰਤ ਦਾ ਸਿਲੀਕਾਨ ਵੈਲੀ ਬੰਗਲੁਰੂ  ਉਮੀਦ ਦੀ ਇਕਲੌਤੀ ਕਿਰਨ ਵਜੋਂ ਉੱਭਰਿਆ ਹੈ। ਕੋਵਿਡ -19 ਤੋਂ ਦੁਨੀਆ ਭਰ ਦੀਆਂ ਤਕਨੀਕੀ ਕੰਪਨੀਆਂ ਵਿਆਪਕ ਤੌਰ 'ਤੇ ਪ੍ਰਭਾਵਤ ਨਹੀਂ ਹੋਈਆਂ ਹਨ। ਨਤੀਜੇ ਵਜੋਂ ਬੈਂਗਲੁਰੂ ਤੋਂ ਟੈਕਸ ਉਗਰਾਹੀ ਵਿਚ 7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂਕਿ ਸਮੁੱਚੇ ਪ੍ਰਤੱਖ ਟੈਕਸ ਕੁਲੈਕਸ਼ਨ ਵਿਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਬੰਗਲੁਰੂ ਇਕਲੌਤਾ ਅਜਿਹਾ ਖੇਤਰ ਹੈ ਜਿਥੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪ੍ਰਤੱਖ ਟੈਕਸ ਉਗਰਾਹੀ ਵਿਚ ਵਾਧਾ ਹੋਇਆ ਹੈ, ਜਦੋਂਕਿ ਇਸ ਦੇ ਉਲਟ ਕੋਲਕਾਤਾ ਟੈਕਸ ਦੀ ਉਗਰਾਹੀ ਮਾਮਲੇ ਵਿਚ 66 ਪ੍ਰਤੀਸ਼ਤ ਦੀ ਗਿਰਾਵਟ ਨਾਲ ਮੋਹਰੀ ਬਣ ਕੇ ਸਾਹਮਣੇ ਆਇਆ ਹੈ।

ਅਧਿਕਾਰਤ ਸੂਤਰਾਂ ਅਨੁਸਾਰ 2 ਸਤੰਬਰ ਤੱਕ ਸਿੱਧੇ ਟੈਕਸ ਇਕੱਤਰ ਕਰਨ ਦਾ ਸ਼ੁੱਧ ਰਿਫੰਡ 1.9 ਲੱਖ ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਸਾਲ ਦੀ ਇਸ ਸਮੇਂ ਦੀ ਮਿਆਦ ਦੌਰਾਨ 2.71 ਲੱਖ ਕਰੋੜ ਰੁਪਏ ਸੀ। ਮਹਾਮਾਰੀ ਤੋਂ ਪਹਿਲਾਂ ਰੱਖੇ ਗਏ 13.19 ਲੱਖ ਕਰੋੜ ਰੁਪਏ ਦੇ ਬਜਟ ਟੀਚੇ ਨੂੰ ਪੂਰਾ ਕਰਨ ਲਈ ਚਾਲੂ ਵਿੱਤੀ ਸਾਲ ਦੇ ਬਾਕੀ 7 ਮਹੀਨਿਆਂ ਵਿਚ ਟੈਕਸ ਵਸੂਲੀ ਵਿਚ 44.3 ਪ੍ਰਤੀਸ਼ਤ ਦਾ ਵਾਧਾ ਕਰਨ ਦੀ ਜ਼ਰੂਰਤ ਹੈ। ਸੂਚਨਾ ਤਕਨਾਲੋਜੀ ਦਾ ਕੇਂਦਰ ਬੰਗਲੁਰੂ ਦਾ ਪ੍ਰਤੱਖ ਟੈਕਸ ਵਸੂਲੀ ਵਿਚ 16 ਪ੍ਰਤੀਸ਼ਤ ਯੋਗਦਾਨ ਹੈ।

ਇਹ ਵੀ ਪੜ੍ਹੋ: FSSAI ਦਾ ਵੱਡਾ ਫ਼ੈਸਲਾ! ਸਕੂਲ ਕੰਟੀਨ ਦੇ ਭੋਜਨ ਪਦਾਰਥਾਂ ਸਣੇ ਮਿਡ ਡੇ ਮੀਲ ਲਈ ਲਾਗੂ ਹੋਣਗੇ ਇਹ ਨਿਯਮ

ਇਕ ਸਰਕਾਰੀ ਅਧਿਕਾਰੀ ਨੇ ਕਿਹਾ, “ਬੈਂਗਲੁਰੂ ਇਕਮਾਤਰ ਅਜਿਹਾ ਖੇਤਰ ਹੈ ਜਿਥੇ ਪ੍ਰਤੱਖ ਟੈਕਸ ਇਕੱਤਰ ਕਰਨ ਵਿਚ ਸਕਾਰਾਤਮਕ ਵਾਧਾ ਹੋਇਆ ਹੈ। ਅਜਿਹਾ ਇਸਵ ਹੋ ਸਕਿਆ ਕਿਉਂਕਿ ਇਹ ਸੂਚਨਾ ਤਕਨਾਲੋਜੀ ਦਾ ਹੱਬ ਹੈ। ਜੋ ਕਿ ਤਾਲਾਬੰਦੀ ਦੁਆਰਾ ਬਹੁਤ ਪ੍ਰਭਾਵਿਤ ਨਹੀਂ ਹੋਇਆ। ਦਰਅਸਲ ਇਸ ਅਰਸੇ ਦੌਰਾਨ ਆਨਲਾਈਨ ਪਲੇਟਫਾਰਮ ਕੰਪਨੀਆਂ ਦਾ ਕਾਰੋਬਾਰ ਵਧਿਆ ਹੈ। ਘੱਟੋ ਘੱਟ ਇਨ੍ਹਾਂ ਆਈ.ਟੀ. ਕੰਪਨੀਆਂ ਨੂੰ ਵਿਦੇਸ਼ੀ ਗਾਹਕਾਂ ਤੋਂ ਵਧੇਰੇ ਕੰਮ ਮਿਲਿਆ ਹੈ।

ਕੋਚੀ ਵਿਚ ਕੁਲੈਕਸ਼ਨ ਵਿਚ 47 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਅਹਿਮਦਾਬਾਦ ਵਿਚ 46 ਪ੍ਰਤੀਸ਼ਤ, ਚੇਨਈ ਵਿਚ 43 ਪ੍ਰਤੀਸ਼ਤ, ਦਿੱਲੀ ਵਿਚ 38 ਪ੍ਰਤੀਸ਼ਤ ਅਤੇ ਹੈਦਰਾਬਾਦ ਵਿਚ 32 ਪ੍ਰਤੀਸ਼ਤ ਦੀ ਕਮੀ ਆਈ ਹੈ। ਮੁੰਬਈ ਨੇ ਇਨ੍ਹਾਂ ਖੇਤਰਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਥੇ ਇਹ ਗਿਰਾਵਟ 20 ਪ੍ਰਤੀਸ਼ਤ ਰਹੀ ਹੈ।

ਕੁਲ ਪ੍ਰਤੱਖ ਟੈਕਸ ਕੁਲੈਕਸ਼ਨ 2.9 ਲੱਖ ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ ਹੋਏ 3.69 ਲੱਖ ਕਰੋੜ ਰੁਪਏ ਨਾਲੋਂ 21 ਪ੍ਰਤੀਸ਼ਤ ਘੱਟ ਹੈ।

ਇਸ ਸਮੇਂ ਦੌਰਾਨ ਆਮਦਨ ਕਰ ਵਿਭਾਗ ਨੇ 1 ਲੱਖ ਕਰੋੜ ਰੁਪਏ ਦੀ ਰਿਫੰਡ ਜਾਰੀ ਕੀਤਾ ਹੈ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ ਜਾਰੀ ਕੀਤੀ ਗਈ 98,000 ਕਰੋੜ ਰੁਪਏ ਦੀ ਰਾਸ਼ੀ ਨਾਲੋਂ 2 ਪ੍ਰਤੀਸ਼ਤ ਵੱਧ ਹੈ।

ਇਹ ਵੀ ਪੜ੍ਹੋ: PUBG 'ਤੇ ਪਾਬੰਦੀ ਤੋਂ ਬਾਅਦ ਚੀਨ ਦੀ ਟੈਨਸੈਂਟ ਨੂੰ ਲੱਗਾ ਵੱਡਾ ਝਟਕਾ, ਪਿਆ ਕਰੋੜਾਂ ਦਾ ਘਾਟਾ

ਟੈਕਸ ਅਧਿਕਾਰੀ ਇਸ ਵਿੱਤੀ ਸਾਲ ਵਿਚ ਟੈਕਸ ਵਸੂਲੀ ਦੇ ਟੀਚੇ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਕਰ ਰਹੇ ਹਨ, ਜੋ ਕਿ ਤਿੱਖੀ ਆਰਥਿਕ ਗਿਰਾਵਟ ਦੇ ਅਨੁਸਾਰ ਹੋਣਾ ਚਾਹੀਦਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਆਰਥਿਕਤਾ ਵਿਚ ਪਹਿਲਾਂ ਕਦੇ 23.9 ਪ੍ਰਤੀਸ਼ਤ ਦੀ ਗਿਰਾਵਟ ਨਹੀਂ ਆਈ ਸੀ। ਇਸ ਵਿਚ ਮਹੱਤਵਪੂਰਣ ਭੂਮਿਕਾ ਮਹਾਮਾਰੀ ਨੇ ਨਿਭਾਈ ਹੈ।

ਐਡਵਾਂਸ ਟੈਕਸ ਦੀ ਦੂਜੀ ਕਿਸ਼ਤ 15 ਸਤੰਬਰ ਤੱਕ ਦੇਣੀ ਹੈ। ਐਡਵਾਂਸ ਟੈਕਸ ਦਾ ਅਰਥ ਹੈ ਵਿੱਤੀ ਸਾਲ ਦੀ ਉਡੀਕ ਕੀਤੇ ਬਗੈਰ , ਪੈਸਾ ਕਮਾਉਣ ਦੇ ਨਾਲ ਹੀ ਉਸੇ ਵੇਲੇ ਟੈਕਸ ਦਾ ਭੁਗਤਾਨ ਕਰ ਦਿੱਤਾ ਜਾਵੇ।

ਪਹਿਲੀ ਕਿਸ਼ਤ ਦਾ ਭੁਗਤਾਨ 15 ਜੂਨ (15 ਪ੍ਰਤੀਸ਼ਤ) ਨੂੰ ਕੀਤਾ ਗਿਆ, ਜਦੋਂਕਿ ਦੂਜੀ ਕਿਸ਼ਤ 15 ਸਤੰਬਰ ਨੂੰ (45 ਪ੍ਰਤੀਸ਼ਤ) ਅਤੇ ਤੀਜੀ ਕਿਸ਼ਤ 15 ਦਸੰਬਰ (75 ਪ੍ਰਤੀਸ਼ਤ) ਤਕ ਅਦਾ ਕੀਤੀ ਜਾਂਦੀ ਹੈ ਅਤੇ ਪੂਰੀ ਅਦਾਇਗੀ 15 ਮਾਰਚ ਤੱਕ ਬਣਦੀ ਹੈ।

2019-20 ਵਿਚ ਪ੍ਰਤੱਖ ਟੈਕਸ ਵਸੂਲੀ ਦਾ ਸੋਧਿਆ ਟੀਚਾ 1.17 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ, ਟੈਕਸਾਂ ਦੀ ਕੁਲੈਕਸ਼ਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 7.8 ਪ੍ਰਤੀਸ਼ਤ ਘੱਟ ਗਈ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸਸਤੇ 'ਚ ਘਰ ਖ਼ਰੀਦਣ ਲਈ ਇੰਝ ਦੇਵੋ ਅਰਜ਼ੀ, ਸਿਰਫ਼ ਕੁਝ ਦਿਨ 

ਪ੍ਰਤੱਖ ਟੈਕਸ ਅਤੇ ਜੀ.ਡੀ.ਪੀ. ਦਾ ਅਨੁਪਾਤ 2019-20 ਵਿਚ 14 ਸਾਲਾਂ ਦੇ ਹੇਠਲੇ ਪੱਧਰ 5.1 ਫ਼ੀਸਦ 'ਤੇ ਆ ਗਿਆ ਹੈ, ਜਦੋਂ ਕਿ ਅਪ੍ਰਤੱਖ ਟੈਕਸ ਅਤੇ ਜੀ.ਡੀ.ਪੀ. ਦਾ ਅਨੁਪਾਤ 5 ਸਾਲ ਦੇ ਹੇਠਲੇ ਪੱਧਰ 'ਤੇ ਹੈ। ਇਸ ਦੇ ਬਾਵਜੂਦ, 2019-20 ਵਿਚ ਸਿਰਫ ਇਕ ਹਫਤਾ ਹੀ ਤਾਲਾਬੰਦੀ ਸੀ।

ਸਿੱਧੇ ਟੈਕਸ ਇਕੱਤਰ ਕਰਨ ਵਿਚ ਤਕਰੀਬਨ 45 ਪ੍ਰਤੀਸ਼ਤ ਮਾਲੀਆ ਐਡਵਾਂਸ ਟੈਕਸ, 35 ਪ੍ਰਤੀਸ਼ਤ ਟੀ.ਡੀ.ਐਸ. (ਸਰੋਤ 'ਤੇ ਟੈਕਸ ਕਟੌਤੀ), 10 ਪ੍ਰਤੀਸ਼ਤ ਆਟੋਮੈਟਿਕ ਮੁਲਾਂਕਣ ਅਤੇ 10 ਪ੍ਰਤੀਸ਼ਤ ਦੀ ਰਿਕਵਰੀ ਤੋਂ ਆਉਂਦਾ ਹੈ।

ਇਹ ਵੀ ਪੜ੍ਹੋ:  ਚੀਨ ਖ਼ਿਲਾਫ ਭਾਰਤ ਦੀ ਵੱਡੀ ਜਿੱਤ, ਵਿਰੋਧੀ ਕੰਪਨੀ ਨੂੰ ਪਛਾੜ ਹਾਸਲ ਕੀਤਾ ਕਰੋੜਾਂ ਰੁਪਏ ਦਾ ਆਰਡਰ


Harinder Kaur

Content Editor

Related News