‘ਯੂਨੀਟੈੱਕ ਸਮੂਹ ਖਿਲਾਫ ਮਨੀ ਲਾਂਡ੍ਰਿੰਗ ਮਾਮਲੇ ’ਚ ਗੁਰੂਗ੍ਰਾਮ ’ਚ 3 ਪਲਾਟ ਕੁਰਕ’

Thursday, Jul 08, 2021 - 11:00 AM (IST)

‘ਯੂਨੀਟੈੱਕ ਸਮੂਹ ਖਿਲਾਫ ਮਨੀ ਲਾਂਡ੍ਰਿੰਗ ਮਾਮਲੇ ’ਚ ਗੁਰੂਗ੍ਰਾਮ ’ਚ 3 ਪਲਾਟ ਕੁਰਕ’

ਨਵੀਂ ਦਿੱਲੀ (ਭਾਸ਼ਾ) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰੀਅਲ ਅਸਟੇਟ ਕੰਪਨੀ ਯੂਨੀਟੈੱਕ ਗਰੁੱਪ ਅਤੇ ਉਸ ਦੇ ਪ੍ਰਮੋਟਰਾਂ ਸੰਜੇ ਚੰਦਰਾ ਅਤੇ ਅਜੇ ਚੰਦਰਾ ਖਿਲਾਫ ਮਨੀ ਲਾਂਡ੍ਰਿੰਗ ਜਾਂਚ ਦੇ ਸਿਲਸਿਲੇ ’ਚ ਹਰਿਆਣਾ ’ਚ ਕਈ ਜ਼ਮੀਨ ਦੇ ਟੁਕੜੇ ਕਰਕ ਕੀਤੇ ਹਨ। ਇਨ੍ਹਾਂ ਦੀ ਕੀਮਤ 106 ਕਰੋੜ ਰੁਪਏ ਹੈ। ਸੰਘੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਬਿਆਨ ’ਚ ਕਿਹਾ ਕਿ ਮਨੀ ਲਾਂਡ੍ਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੀਆਂ ਅਪਰਾਧਿਕ ਧਾਰਾਵਾਂ ’ਚ ਗੁਰੂਗ੍ਰਾਮ ’ਚ 3 ਅਚੱਲ ਜਾਇਦਾਦਾਂ ਨੂੰ ਕੁਰਕ ਕਰਨ ਦਾ ਅਸਥਾਈ ਆਦੇਸ਼ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਜ਼ਮੀਨ ਦੇ ਟੁਕੜਿਆਂ ਦੀ ਕੀਮਤ 106.08 ਕਰੋੜ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਚੰਦਰਾ ਦੀਆਂ 2 ਪ੍ਰੋਕਸੀ ਇਕਾਈਆਂ ਇਰੋਡ ਪ੍ਰਾਜੈਕਟਸ ਪ੍ਰਾਈਵੇਟ ਲਿਮ. ਅਤੇ ਕੋਰ ਕਮਿਊਨਿਟੀਜ਼ ਪ੍ਰਾਈਵੇਟ ਲਿਮ. ਨੇ ਇਨ੍ਹਾਂ ਜ਼ਮੀਨ ਦੇ ਟੁਕੜਿਆਂ ਨੂੰ ਖਰੀਦਿਆ ਸੀ। ਏਜੰਸੀ ਨੇ ਕਿਹਾ ਕਿ ਜਾਂਚ ’ਚ ਇਹ ਤੱਥ ਸਾਹਮਣੇ ਆਇਆ ਕਿ ਇਨ੍ਹਾਂ ਜ਼ਮੀਨ ਦੇ ਟੁਕੜਿਆਂ ਨੂੰ ਅਪਰਾਧ ਦੀ ਕਮਾਈ ਨਾਲ ਖਰੀਦਿਆ ਗਿਆ। ਇਨ੍ਹਾਂ ਦੋਹਾਂ ਕੰਪਨੀਆਂ ’ਤੇ ਚੰਦਰਾ ਦਾ ਕੰਟਰੋਲ ਹੈ। ਸਿੰਗਾਪੁਰ ਅਤੇ ਕੇਮੈਨ ਆਈਲੈਂਡ ’ਚ ਇਨ੍ਹਾਂ ਕੰਪਨੀਆਂ ਨੂੰ ਅਪਰਾਧ ਦੀ ਕਮਾਈ ਟ੍ਰਾਂਸਫਰ ਕੀਤੀ ਗਈ। ਇਸ ਤੋਂ ਪਹਿਲਾਂ ਈ. ਡੀ. ਨੇ ਇਸ ਸਾਲ ਚੰਦਰਾ ਅਤੇ ਯੂਨੀਟੈੱਕ ਸਮੂਹ ਖਿਲਾਫ ਕਥਿਤ ਤੌਰ ’ਤੇ ਸਾਈਪ੍ਰਸ ਅਤੇ ਕੇਮੈਨ ਆਈਲੈਂਡ ’ਚ ਗੈਰ-ਕਾਨੂੰਨੀ ਤਰੀਕੇ ਨਾਲ 2,000 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਦੋਸ਼ ’ਚ ਪੀ. ਐੱਮ. ਐੱਲ. ਏ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਡਾਲਰ ਇੰਡੈਕਸ ’ਚ ਗਿਰਾਵਟ ਨਾਲ ਚੜ੍ਹਿਆ ਸੋਨਾ, ਭਾਅ ਤਿੰਨ ਹਫਤੇ ਦੇ ਉੱਚ ਪੱਧਰ ’ਤੇ

ਵਿਪਰੋ ਦੇ ਸੰਸਥਾਪਕ ਪ੍ਰਧਾਨ ਅਜੀਮ ਪ੍ਰੇਮਜੀ ਦਾ ਮੰਨਣਾ ਹੈ ਕਿ ਭਾਰਤੀ ਆਈ. ਟੀ. ਉਦਯੋਗ ਦੀ ਆਮਦਨ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕਾਂ ’ਚ ਵਧੇਗੀ। ਮਹਾਮਾਰੀ ਦੌਰਾਨ ਵਾਇਰਸ ਦੀ ਰੋਕਥਾਮ ਲਈ ਲਾਗੂ ਕੀਤੇ ਗਏ ਲਾਕਡਾਊਨ ਵਰਗੇ ਉਪਾਅ ਦਰਮਿਆਨ ਸੂਚਨਾ ਤਕਨਾਲੋਜੀ ਉਦਯੋਗ ਨੇ ਦੁਨੀਆ ਨੂੰ ਚਾਲੂ ਰੱਖਿਆ। ਨੈੱਸਕਾਮ ਮੁਤਾਬਕ ਵਿੱਤੀ ਸਾਲ 2020-21 ’ਚ ਆਈ. ਟੀ. ਉਦਯੋਗ ਦੀ ਆਮਦਨ 194 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ : ਜਾਣੋ ਕਿਉਂ ਵਧ ਰਹੇ ਹਨ ਕ੍ਰਿਪਟੋ ਕਰੰਸੀ ਦੇ ਰੂਪ ’ਚ ਫਿਰੌਤੀ ਵਸੂਲੀ ਦੇ ਮਾਮਲੇ

ਏਅਰ ਇੰਡੀਆ ਦੀਆਂ ਜਾਇਦਾਦਾਂ ਦੀ ਨੀਲਾਮੀ ਅੱਜ

ਏਅਰ ਇੰਡੀਆਂ ਦੀਆਂ ਜਾਇਦਾਦਾਂ ਦੀ ਨੀਲਾਮੀ ਭਲਕੇ 8 ਜੁਲਾਈ ਤੋਂ ਹੋਵੇਗੀ। ਇਸ ’ਚ ਪ੍ਰਮੁੱਖ ਸ਼ਹਿਰਾਂ ’ਚ ਅਪਾਰਟਮੈਂਟ ਅਤੇ ਕਮਰਸ਼ੀਅਲ ਸਥਾਨ ਸ਼ਾਮਲ ਹਨ। ਕਰਜ਼ੇ ’ਚ ਡੁੱਬੀ ਰਾਸ਼ਟਰੀ ਵਾਹਕ 270 ਕਰੋੜ ਰੁਪਏ ਜੁਟਾਉਣ ਦੀ ਮੰਗ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਏਅਰਲਾਈਨ ਦੀਆਂ ਘੱਟ ਤੋਂ ਘੱਟ 28 ਜਾਇਦਾਦਾਂ ਲਈ ਈ-ਬੋਲੀ 8 ਜੁਲਾਈ ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਅਤੇ 9 ਜੁਲਾਈ ਨੂੰ ਦੁਪਹਿਰ 2.30 ਵਜੇ ਬੰਦ ਹੋ ਜਾਏਗੀ।

ਇਹ ਵੀ ਪੜ੍ਹੋ : ICICI Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਬੈਂਕ ਕਰਨ ਜਾ ਰਹੀ ਹੈ ਇਹ ਮਹੱਤਵਪੂਰਨ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News