3 ਗੁਣਾ ਵਧੀ ਖਾਦੀ ਉਤਪਾਦਾਂ ਦੀ ਵਿਕਰੀ,  ਦੇਸ਼ ’ਚ ਚੱਲੇਗੀ ਖਾਦੀ ਐੱਕਸਪ੍ਰੈੱਸ ਟਰੇਨ

Monday, Nov 26, 2018 - 12:51 PM (IST)

3 ਗੁਣਾ ਵਧੀ ਖਾਦੀ ਉਤਪਾਦਾਂ ਦੀ ਵਿਕਰੀ,  ਦੇਸ਼ ’ਚ ਚੱਲੇਗੀ ਖਾਦੀ ਐੱਕਸਪ੍ਰੈੱਸ ਟਰੇਨ

    
ਨਵੀਂ ਦਿੱਲੀ - ਖਾਦੀ ਉਤਪਾਦਾਂ ਦੀ ਵਿਕਰੀ ਪਿਛਲੇ 4 ਸਾਲਾਂ ਦੌਰਾਨ 3 ਗੁਣਾ ਤੋਂ ਜ਼ਿਆਦਾ ਵਧੀ ਹੈ।  ਇਹੀ ਨਹੀਂ ਇਸ ਦੌਰਾਨ ਖਾਦੀ  ਦੇ ਵਿਕਰੀ ਕੇਂਦਰਾਂ ਦੀ ਗਿਣਤੀ ਵੀ 1000 ਤੋਂ ’ਤੇ ਪਹੁੰਚ ਗਈ।  ਦੇਸ਼ ’ਚ ਖਾਦੀ  ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਤੇਜ਼ ਕਰਨ ਲਈ ਖਾਦੀ ਗ੍ਰਾਮ ਉਦਯੋਗ ਅਾਯੋਗ  (ਕੇ. ਵੀ. ਆਈ. ਸੀ.)  ਨੇ ਰੇਲ ਮੰਤਰਾਲਾ  ਨੂੰ ਇਕ ਵਿਸ਼ੇਸ਼ ‘ਖਾਦੀ ਐਕਸਪ੍ਰੈੱਸ ਟਰੇਨ’ ਚਲਾਉਣ ਲਈ ਅਪੀਲ ਕੀਤੀ ਹੈ। 

ਕੇ. ਵੀ. ਆਈ. ਸੀ.   ਦੇ ਚੇਅਰਮੈਨ ਵਿਨੇ ਕੁਮਾਰ  ਸਕਸੈਨਾ ਨੇ ਕਿਹਾ ਕਿ ਮਹਾਤਮਾ ਗਾਂਧੀ  ਦੇ 150ਵੇਂ ਜਯੰਤੀ ਸਾਲ ਨੂੰ ਧਿਆਨ ’ਚ ਰੱਖਦੇ ਹੋਏ ਆਯੋਗ ਨੇ ਰੇਲ ਮੰਤਰਾਲਾ  ਨੂੰ ਇਕ ਵਿਸ਼ੇਸ਼ ‘ਖਾਦੀ ਐੱਕਸਪ੍ਰੈੱਸ ਟਰੇਨ’ ਚਲਾਉਣ ਲਈ ਪੱਤਰ ਲਿਖਿਆ ਹੈ।   5 ਡੱਬਿਅਾਂ ਵਾਲੀ ਵਿਸ਼ੇਸ਼ ਖਾਦੀ ਐੱਕਸਪ੍ਰੈੱਸ ਟਰੇਨ ’ਚ ਖਾਦੀ ਨਾਲ ਜੁਡ਼ੀ ਗਾਂਧੀ ਜੀ ਦੀ ਪ੍ਰਦਰਸ਼ਨੀ ਲਾਈ ਜਾਵੇਗੀ, ਨਾਲ ਹੀ ਖਾਦੀ ਉਤਪਾਦਾਂ ਦੀ ਵਿਕਰੀ ਦੀ ਵੀ ਵਿਵਸਥਾ ਹੋਵੇਗੀ।  ਜਿੱਥੇ-ਜਿੱਥੇ ਗਾਂਧੀ ਗਏ ਉਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਇਹ ਗੱਡੀ ਪੁੱਜੇਗੀ।  ਅਜਿਹੇ ਹਰ ਸਟੇਸ਼ਨ ’ਤੇ ਗੱਡੀ ਇਕ ਦਿਨ ਰੁਕ ਸਕਦੀ ਹੈ।  ਖਾਦੀ ਗ੍ਰਾਮ ਉਦਯੋਗ ਆਯੋਗ ਨੇ ਗੁਜਰਾਤ ’ਚ ਗਾਂਧੀ-ਜੀ  ਦੇ ਸਾਬਰਮਤੀ ਆਸ਼ਰਮ  ਦੇ ਸਾਹਮਣੇ ਨਦੀ  ਦੇ ਦੂਜੇ ਪਾਸੇ ਚਰਖਾ ਨਾਲ ਬਣਿਆ ਇਕ ਵੱਡਾ ਚਰਖਾ ਵੀ ਲਾਇਆ ਹੈ।  

 

 

 


Related News