ਹਵਾਈ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਘਰੇਲੂ ਉਡਾਣਾਂ ਦਾ 3 ਗੁਣਾ ਤੇ ਨਾਨ ਸਟੌਪ ਦਾ 229 ਫ਼ੀਸਦੀ ਵਧਿਆ ਕਿਰਾਇਆ
Wednesday, Dec 20, 2023 - 10:49 AM (IST)
ਜਲੰਧਰ (ਇੰਟ.) – ਇਸ ਵਿੱਤੀ ਸਾਲ ਵਿਚ ਘਰੇਲੂ ਮਾਰਗਾਂ ’ਤੇ ਹਵਾਈ ਕਿਰਾਏ ’ਚ ਤਿੰਨ ਗੁਣਾ ਵਾਧਾ ਹੋਇਆ ਹੈ। ਇਕ ਮੀਡੀਆ ਰਿਪੋਰਟ ਵਿਚ ਟਰੈਵਲ ਪੋਰਟਲ ਇਕਸਿਗੋ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸ਼੍ਰੀਨਗਰ ਅਤੇ ਲੇਹ ਦਰਮਿਆਨ ਨਾਨ-ਸਟੌਪ ਉਡਾਣਾਂ ਦਾ ਔਸਤ ਕਿਰਾਇਆ ਅਪ੍ਰੈਲ ਅਤੇ ਨਵੰਬਰ ਦਰਮਿਆਨ 229 ਫ਼ੀਸਦੀ ਵਧ ਗਿਆ, ਜਦ ਕਿ ਦੇਸ਼ ਦੇ ਸਾਰੇ ਮਾਰਗਾਂ ’ਤੇ ਹਵਾਈ ਕਿਰਾਏ ਵਿਚ ਔਸਤਨ 21 ਫ਼ੀਸਦੀ ਦਾ ਵਾਧਾ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਹਵਾਬਾਜ਼ੀ ਬਾਜ਼ਾਰ ਵਿਚ ਏਕਾਧਿਕਾਰਵਾਦੀ ਬਦਲਾਅ ਹਵਾਈ ਕਿਰਾਏ ਵਿਚ ਵਿਆਪਕ ਵਾਧੇ ਦੇ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ 10 ਗ੍ਰਾਮ ਸੋਨਾ
ਸ਼੍ਰੀਨਗਰ-ਲੇਹ ਮਾਰਗ ’ਤੇ ਉਡਾਣਾਂ ਘਟੀਆਂ
ਗਲੋਬਲ ਹਵਾਬਾਜ਼ੀ ਵਿਸ਼ਲੇਸ਼ਣ ਫਰਮ ਸਿਰੀਅਮ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਿਆਦ ਦੌਰਾਨ ਸ਼੍ਰੀਨਗਰ-ਲੇਹ ਮਾਰਗ ’ਤੇ ਉਡਾਣਾਂ ਦੀ ਗਿਣਤੀ 469 ਤੋਂ ਘਟ ਕੇ 78 ਹੋ ਗਈ ਹੈ। ਪਿਛਲੇ ਸਾਲ ਜ਼ਿਆਦਾਤਰ ਉਡਾਣਾਂ ਸੰਚਾਲਿਤ ਕਰਨ ਵਾਲੀ ਗੋ-ਫਸਟ ਦੇ ਇਸ ਸਾਲ ਮਈ ਦਿਵਾਲੀਆ ਹੋ ਜਾਣ ਤੋਂ ਬਾਅਦ ਏਅਰ ਇੰਡੀਆ ਇਸ ਮਾਰਗ ’ਤੇ ਇਕੋ-ਇਕ ਵਾਹਕ ਹੈ।
ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ
ਇਸ ਤਰ੍ਹਾਂ ਜੈਪੁਰ-ਗੋਆ ਮਾਰਗ ’ਤੇ ਗੋ ਫਸਟ ਵਲੋਂ ਸੰਚਾਲਨ ਬੰਦ ਕਰਨ ਤੋਂ ਬਾਅਦ, ਇੰਡੀਗੋ ਨਾਨ-ਸਟੌਪ ਉਡਾਣਾਂ ਪੇਸ਼ ਕਰਨ ਵਾਲੀ ਇਕੋ-ਇਕ ਏਅਰਲਾਈਨ ਹੈ, ਜਿਸ ਦੇ ਨਤੀਜੇ ਵਜੋਂ ਅਪ੍ਰੈਲ ਅਤੇ ਨਵੰਬਰ ਦਰਮਿਆਨ ਹਵਾਈ ਕਿਰਾਏ ’ਚ 135 ਫ਼ੀਸਦੀ ਦਾ ਵਾਧਾ ਹੋਇਆ ਹੈ। ਸ਼੍ਰੀਨਗਰ-ਚੰਡੀਗੜ੍ਹ ਇਕ ਹੋਰ ਮਾਰਗ ਜਿੱਥੇ ਗੋ ਫਸਟ ਪਹਿਲਾਂ ਉਡਾਣ ਜਿੱਥੇ ਗੋ ਫਸਟ ਪਹਿਲਾਂ ਉਡਾਣ ਭਰਦਾ ਸੀ, ਉੱਥੇ ਵੀ ਹੁਣ ਸਿਰਫ਼ ਇੰਡੀਗੋ ਵਲੋਂ ਉਡਾਣਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ ਅਤੇ ਕਿਰਾਏ ’ਚ 113 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਦੇਹਰਾਦੂਨ-ਮੁੰਬਈ ਮਾਰਗ ’ਤੇ ਹੁਣ ਇੰਡੀਗੋ ਅਤੇ ਵਿਸਤਾਰਾ ਦਾ ਏਕਾਧਿਕਾਰ ਹੈ, ਇੱਥੇ ਵੀ ਕਿਰਾਏ ਵਿਚ 57 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - ਏਅਰਲਾਈਨ Go First ਦਿਵਾਲੀਆ ਹੋਣ ਕੰਢੇ, ਖਰੀਦਣ ਲਈ ਇਨ੍ਹਾਂ ਕੰਪਨੀਆਂ ਨੇ ਦਿਖਾਈ ਰੁਚੀ
ਇੰਡੀਗੋ ਅਤੇ ਏਅਰ ਇੰਡੀਆ ਗਰੁੱਪ ਦਾ ਅਸਮਾਨ ’ਤੇ ਏਕਾਧਿਕਾਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵਿਚ ਲਗਭਗ 1100 ਹਵਾਈ ਮਾਰਗ ਹਨ, ਜਿਨ੍ਹਾਂ ’ਚੋਂ ਲਗਭਗ 800 ਏਕਾਧਿਕਾਰ ਵਾਲੇ ਮਾਰਗ ਹਨ। ਇਨ੍ਹਾਂ ’ਚੋਂ ਲਗਭਗ 500 ਇੰਡੀਗੋ ਵਲੋਂ ਸੰਚਾਲਿਤ ਹਨ। ਲਗਭਗ 200 ਮਾਰਗ ਏਅਰ ਇੰਡੀਆ, ਅਲਾਇੰਸ ਏਅਰ, ਏਅਰ ਏਸ਼ੀਆ ਇੰਡੀਆ ਜਾਂ ਏਅਰ ਇੰਡੀਆ ਐਕਸਪ੍ਰੈੱਸ ਵਲੋਂ ਅਤੇ 100 ਤੋਂ ਘੱਟ ਸਪਾਈਸਜੈੱਟ ਵਲੋਂ ਸੰਚਾਲਿਤ ਹਨ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...
ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਨਵੰਬਰ ਦੇ ਅੰਕੜਿਆਂ ਮੁਤਾਬਕ ਹਾਲਾਂਕਿ ਭਾਰਤ ਵਿਚ 8 ਕਮਰਸ਼ੀਅਲ ਏਅਰਲਾਈਨਜ਼ ਹਨ ਪਰ ਇੰਡੀਗੋ ਅਤੇ ਟਾਟਾ ਸਮੂਹ ਦੀਆਂ ਏਅਰਲਾਈਨਜ਼ ਸਾਂਝੇ ਤੌਰ ’ਤੇ ਘਰੇਲੂ ਹਵਾਈ ਯਾਤਰਾ ਬਾਜ਼ਾਰ ਦਾ 90 ਫ਼ੀਸਦੀ ਕੰਟਰੋਲ ਕਰਦੀਆਂ ਹਨ। ਏਵੀਏਸ਼ਨ ਡਾਟਾ ਪਲਟੇਫਾਰਮ ਓ. ਏ. ਜੀ. ਦੇ ਸਿੰਗਾਪੁਰ ਸਥਿਤ ਖੇਤਰੀ ਵਿਕਰੀ ਡਾਇਰੈਕਟਰ ਮਯੂਰ ਪਟੇਲ ਨੇ ਕਿਹਾ ਕਿ ਹਵਾਈ ਕਿਰਾਏ ਵਿਚ ਵਾਧਾ ਸਪਲਾਈ-ਮੰਗ, ਮੁਕਾਬਲੇਬਾਜ਼ੀ ਦੀ ਤੀਬਰਤਾ ਅਤੇ ਲਾਗਤ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8