ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ 24 ਉਦਯੋਗਿਕ ਘਰਾਣੇ ਇਕੱਠੇ ਹੋਏ

Friday, Nov 06, 2020 - 01:16 PM (IST)

ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ 24 ਉਦਯੋਗਿਕ ਘਰਾਣੇ ਇਕੱਠੇ ਹੋਏ

ਨਵੀਂ ਦਿੱਲੀ — ਵਾਤਾਵਰਣ ਅਤੇ ਮੌਸਮ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਨਅਤਕਾਰਾਂ ਨੂੰ ਮੌਸਮ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਹੈ। 24 ਕਾਰਪੋਰੇਟ ਘਰਾਣਿਆਂ ਨੇ ਇਸ ਕੰਮ ਲਈ ਮੰਤਰਾਲੇ ਨਾਲ ਹੱਥ ਮਿਲਾ ਲਿਆ ਹੈ। ਇਸ ਸਮਝੌਤੇ ਨਾਲ ਜੁੜੇ ਉਦਯੋਗਿਕ ਘਰਾਣੇ ਹਰ ਸਾਲ ਜਲਵਾਯੂ ਤਬਦੀਲੀ ਦੇ ਮਾਮਲੇ ਵਿਚ ਕੀਤੇ ਜਾ ਰਹੇ ਕੰਮਾਂ ਦੀ ਰਿਪੋਰਟ ਵਾਤਾਵਰਣ ਮੰਤਰਾਲੇ ਨੂੰ ਸੌਂਪਣਗੇ।

ਵਰਚੁਅਲ ਇੰਡੀਆ ਦੇ ਸੀ.ਈ.ਓ. ਫੋਰਮ ਅਧੀਨ ਵੀਰਵਾਰ ਨੂੰ ਦਿੱਲੀ ਵਿਚ ਉਦਯੋਗਿਕ ਘਰਾਣਿਆਂ ਦੇ ਮੁਖੀਆਂ ਨਾਲ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ। ਇਸ ਮੌਕੇ ਜਾਵਡੇਕਰ ਨੇ ਕਿਹਾ ਕਿ ਭਾਰਤ ਪੈਰਿਸ ਸਮਝੌਤੇ ਤਹਿਤ ਜਲਵਾਯੂ ਤਬਦੀਲੀ ਪ੍ਰਤੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦੇ ਲਈ ਹੁਣ ਸਰਕਾਰ ਹੀ ਨਹੀਂ ਬਲਕਿ ਨਿੱਜੀ ਖੇਤਰ ਵੀ ਹੁਣ ਉਨ੍ਹਾਂ ਦੇ ਨਾਲ-ਨਾਲ ਕੰਮ ਕਰਨਾ ਸ਼ੁਰੂ ਕਰਨ ਜਾ ਰਿਹਾ ਹੈ। ਰਿਲਾਇੰਸ ਇੰਡਸਟਰੀਜ਼, ਟੇਕ ਮਹਿੰਦਰਾ, ਡਾਲਮੀਆ ਸੀਮੈਂਟ, ਅੰਬੂਜਾ ਸੀਮੈਂਟ, ਡਾ. ਰੈਡੀ, ਸਨ ਫਾਰਮਾ ਅਤੇ ਅਡਾਨੀ ਟ੍ਰਾਂਸਮਿਸ਼ਨ ਸਮੇਤ ਹੋਰ ਸੀ.ਈ.ਓਜ਼. ਨੇ ਇਸ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ : SBI ਦਾ ATM ਕਾਰਡ ਗੁਆਚਣ 'ਤੇ ਡਾਇਲ ਕਰੋ ਇਹ ਨੰਬਰ, ਪਲਾਂ 'ਚ ਦੂਰ ਹੋਵੇਗੀ ਤੁਹਾਡੀ ਚਿੰਤਾ

ਜਾਵਡੇਕਰ ਨੇ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ, ਜੋ ਤਾਪਮਾਨ ਨੂੰ ਦੋ ਡਿਗਰੀ ਘਟਾਉਣ ਲਈ ਨਾ ਸਿਰਫ ਸਰਕਾਰੀ ਪੱਧਰ 'ਤੇ ਸਗੋਂ ਨਿੱਜੀ ਪੱਧਰ 'ਤੇ ਵੀ ਕਈ ਨਿਰਣਾਇਕ ਕਦਮ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਦੀ ਸਵੈ-ਇੱਛਾ ਨਾਲ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੀ ਇੱਕ ਇਤਿਹਾਸਕ ਮਹੱਤਤਾ ਹੈ। ਆਉਣ ਵਾਲੇ ਸਮੇਂ ਵਿਚ ਇਹ ਦੇਸ਼ ਨੂੰ ਜਲਵਾਯੂ ਤਬਦੀਲੀ ਦੀਆਂ ਸਮੱਸਿਆਵਾਂ ਤੋਂ ਬਚਾਏਗਾ ਅਤੇ ਨਾਲ ਹੀ ਹੋਰ ਉਦਯੋਗਾਂ ਨੂੰ ਵਾਤਾਵਰਣ ਪੱਖੀ ਕੰਮ ਕਰਨ ਲਈ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਦੀਵਾਲੀ ਤੋਂ ਪਹਿਲਾਂ ਸਸਤਾ ਹੋ ਰਿਹੈ ਸੋਨਾ, ਜਾਣੋ ਕੀ ਭਾਅ ਵਿਕੇਗੀ ਚਾਂਦੀ


author

Harinder Kaur

Content Editor

Related News