ਮੁਕੇਸ਼ ਅੰਬਾਨੀ ਦੀ ਜਿਓ ਕਾਰਨ ਤਬਾਹ ਹੋਏ ਅਨਿਲ ਅੰਬਾਨੀ

02/13/2019 8:52:41 PM

ਬਿਜ਼ਨੈੱਸ ਡੈਸਕ—ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਭਰਾ ਨੂੰ ਲਗਾਤਾਰ ਕਈ ਬੁਰੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਮੁਕੇਸ਼ ਅੰਬਾਨੀ ਸਾਲ-ਦਰ-ਸਾਲ ਹੋਰ ਅਮੀਰ ਹੁੰਦੇ ਜਾ ਰਹੇ ਹਨ। ਅਨਿਲ ਅੰਬਾਨੀ 'ਤੇ ਸਵੀਡਨ ਦੀ ਟੈਲੀਕਾਮ ਕੰਪਨੀ Ericsson ਦਾ 550 ਕਰੋੜ ਰੁਪਏ ਬਕਾਇਆ ਹੈ, ਜਿਸ ਦੇ ਚੱਲਦੇ ਕੰਪਨੀ ਨੇ ਉਨ੍ਹਾਂ 'ਤੇ ਮੁਕੱਦਮਾ ਦਾਇਰ ਕੀਤਾ ਹੈ। ਇਸ ਮਾਮਲੇ ਦੇ ਸਿਲਸਿਲੇ 'ਚ ਮੰਗਲਵਾਰ ਨੂੰ ਅਨਿਲ ਅੰਬਾਨੀ ਸੁਪਰੀਮ ਕੋਰਟ 'ਚ ਪੇਸ਼ ਹੋਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਅਸੇਟਸ ਆਪਣੇ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੂੰ 23,000 ਕਰੋੜ ਰੁਪਏ 'ਚ ਵੇਚਣ ਦੀ ਡੀਲ ਫੇਲ ਹੋ ਗਈ ਹੈ। ਅਜਿਹੇ 'ਚ ਇਸ ਗੱਲ ਦੀ ਉਮੀਦ ਵੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਦੀ ਕੰਪਨੀ ਸੰਕਟ ਨਾਲ ਉਬਰ ਪਾਵੇਗੀ। ਦੂਰਸੰਚਾਰ ਖੇਤਰ 'ਚ ਮੁਕੇਸ਼ ਅੰਬਾਨੀ ਦੀ ਕੰਪਨੀ ਜਿਓ ਦੇ ਆਉਣ ਨਾਲ (ਸਤੰਬਰ 2016) ਆਰਕਾਮ ਦੇ ਤਾਬੂਤ ਦੀ ਅੰਤਿਮ ਕੀਲ ਸਬਾਤ ਹੋਈ।

PunjabKesari

ਅਨਿਲ ਕਰ ਚੁੱਕੇ ਕੰਪਨੀ ਨੂੰ ਦਿਵਾਲਿਆ ਐਲਾਨ ਕਰਨ ਦੀ ਅਪੀਲ
ਅਨਿਲ ਅੰਬਾਨੀ ਦੀ ਕੰਪਨੀ 'ਤੇ 47,000 ਕਰੋੜ ਰੁਪਏ ਦਾ ਕਰਜ਼ ਹੈ। ਹਾਲ ਹੀ 'ਚ 1 ਫਰਵਰੀ ਨੂੰ ਉਨ੍ਹਾਂ ਨੇ ਕੰਪਨੀ ਨੂੰ ਦਿਲਾਵਿਆ ਐਲਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਐਰਿਕਸਨ ਦਾ ਬਕਾਇਆ ਨਾ ਚੁੱਕਾਉਣ ਪਾਉਣ ਦੇ ਮਾਮਲੇ 'ਚ ਮੰਗਲਵਾਰ ਨੂੰ ਅਨਿਲ ਕੋਰਟ 'ਚ ਪੇਸ਼ ਹੋਏ ਸਨ। ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ 550 ਕਰੋੜ ਰੁਪਏ ਨਾ ਚੁੱਕਾਉਣ ਦੇ ਚੱਲਦੇ ਐਰਿਕਸਨ ਨੇ ਅਨਿਲ ਅੰਬਾਨੀ 'ਤੇ ਕੋਰਟ ਦੀ ਅਵਮਾਨਨਾ ਦਾ ਦੋਸ਼ ਲਗਾਇਆ ਸੀ। ਐਰਿਕਸਨ ਦੇ ਵਕੀਲ ਨੇ ਕਿਹਾ ਕਿ ਬਕਾਇਆ ਰਾਸ਼ੀ ਚੁੱਕਾਉਣ ਤਕ ਅਨਿਲ ਅੰਬਾਨੀ ਨੂੰ ਹਿਰਾਸਤ 'ਚ ਲਿਆ ਜਾਣਾ ਚਾਹੀਦਾ। ਇਸ ਦੇ ਲਈ ਉਨ੍ਹਾਂ ਨੇ ਪਰਸਨਲ ਗਾਰੰਟੀ ਲਈ ਸੀ। 

PunjabKesari

ਆਰਕਾਮ ਦੇ ਤਬਾਹ ਹੋਣ ਦਾ ਕਾਰਨ ਰਹੀ ਕਈ ਨਾਕਾਮ ਡੀਲਸ
ਆਰਕਾਮ ਡੁਬਣ ਦੇ ਪਿਛੇ ਕਈ ਨਾਕਾਮ ਡੀਲ ਵੀ ਵੱਡੀ ਕਾਰਨ ਰਹੀ। ਕੰਪਨੀ ਦੀ ਸਾਲ 2010 'ਚ ਜੀ.ਟੀ.ਐੱਲ. ਇੰਫਰਾ ਨਾਲ 50,000 ਰੁਪਏ ਦੀ ਡੀਲ ਖਟਾਈ 'ਚ ਪੈ ਗਈ। ਪਰ ਫਿਰ ਵੀ ਅੰਬਾਨੀ ਨੇ 3ਜੀ, ਅੰਡਰ-ਸੀ ਕੇਬਲ ਅਤੇ ਨੈੱਟਵਰਕ ਦੇ ਵਿਸਤਾਰ ਲਈ ਨਿਵੇਸ਼ ਜਾਰੀ ਰੱਖਿਆ। ਇਸ ਤੋਂ ਬਾਅਦ ਸਾਲ 2017 'ਚ ਕੰਪਨੀ ਦੀ ਏਅਰਟੈੱਲ ਨਾਲ ਰਲੇਵੇਂ ਦਾ ਸੌਦਾ ਵੀ ਨਾਕਾਮ ਰਿਹਾ। ਕੰਪਨੀ ਦੀ ਕੈਨੇਡਾ ਦੀ ਇੰਫਰਾ ਕੰਪਨੀ ਬਰੁਕਫੀਲਡ ਨਾਲ ਟਾਵਰ ਸੇਲ ਡੀਲ ਵੀ ਅਸਫਲ ਰਹੀ। ਇਸ ਤੋਂ ਬਾਅਦ ਕੰਪਨੀ ਨੇ 2ਜੀ ਅਤੇ 3ਜੀ ਨਾਲ ਨੈੱਟਵਰਕ ਤੋਂ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਉਸ ਨੂੰ 75 ਫੀਸਦੀ (ਲਗਭਗ 8 ਕਰੋੜ ਰੁਪਏ) ਤੋਂ ਜ਼ਿਆਦਾ ਗਾਹਕਾਂ ਤੋਂ ਹੱਥ ਧੋਣਾ ਪਿਆ।

PunjabKesari

ਭਰਾ ਦੀ ਇਸ ਇਕ ਨਾ ਨੇ ਕੀਤਾ ਬਰਬਾਦ
ਅਨਿਲ ਅੰਬਾਨੀ ਨੇ 2017 'ਚ ਪਿਤਾ ਧੀਰੂ ਅੰਬਾਨੀ ਦੇ 85ਵੇਂ ਜਨਮਦਿਨ ਦੇ ਮੌਕੇ 'ਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਦੇ ਅਸੇਟ ਉਨ੍ਹਾਂ ਦੇ ਵੱਡੇ ਭਰਾ ਦੀ ਕੰਪਨੀ ਰਿਲਾਇੰਸ ਜਿਓ ਨੂੰ ਵੇਚੇ ਜਾਣਗੇ। ਇਸ ਦੇ ਲਈ ਮੁਕੇਸ਼ ਅੰਬਾਨੀ ਨੇ ਵੀ ਸਹਿਮਤ ਜਤਾ ਦਿੱਤੀ ਸੀ। ਇਹ ਡੀਲ 23,000 ਕਰੋੜ ਰੁਪਏ 'ਚ ਹੋਣ ਦੀ ਉਮੀਦ ਸੀ। ਪਰ ਡੀਲ ਇਸ ਗੱਲ 'ਤੇ ਟੁੱਟ ਗਈ ਕਿ ਰਿਲਾਇੰਸ ਕਮਿਊਨੀਕੇਸ਼ਨ ਨੂੰ ਜੋ ਕਰਜ਼ ਚੁੱਕਾਉਣਾ ਹੈ ਉਹ ਕਿਸ ਦੇ ਖਾਤੇ 'ਚ ਆਵੇਗਾ। ਜਿਓ ਨੇ ਰਿਲਾਇੰਸ ਕਮਿਊਨੀਕੇਸ਼ਨ ਦੀ ਪਿਛਲੇ ਦੇਨਦਾਰੀ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਟੈਲੀਕਾਮ ਡਿਪਾਰਟਮੈਂਟ ਨੇ ਡੀਲ ਨੂੰ ਮੰਜ਼ੂਰੀ ਦੇਣ ਲਈ ਦੇਣਦਾਰੀ ਤੈਅ ਕਰਨ ਦੀ ਸ਼ਰਤ ਰੱਖੀ ਸੀ। ਜੇਕਰ ਇਹ ਡੀਲ ਹੋ ਜਾਂਦੀ ਹੈ ਤਾਂ ਅਨਿਲ ਅੰਬਾਨੀ ਐਰਿਕਸਨ ਦਾ ਬਕਾਇਆ ਚੁੱਕਾ ਪਾਉਂਦੇ।
 


Karan Kumar

Content Editor

Related News