5 ਸਾਲਾਂ ’ਚ 2227 ਕੰਪਨੀਆਂ ਨੇ ਪੱਛਮੀ ਬੰਗਾਲ ਛੱਡਿਆ
Thursday, Dec 05, 2024 - 10:59 AM (IST)
ਨਵੀਂ ਦਿੱਲੀ - ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਵੱਲੋਂ ਹਰ ਸਾਲ ਪੱਛਮੀ ਬੰਗਾਲ ਨੂੰ ਛੱਡਿਆ ਜਾ ਰਿਹਾ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਇਹ ਖ਼ਬਰ ਚੰਗੀ ਨਹੀਂ ਹੈ, ਜੋ ਪਿਛਲੇ 13 ਸਾਲਾਂ ਤੋਂ ਉੱਥੇ ਰਾਜ ਕਰ ਰਹੀ ਹੈ।
ਇਹ ਵੀ ਪੜ੍ਹੋ : ਬੈਂਕ ਖ਼ਾਤਾ ਧਾਰਕਾਂ ਲਈ ਰਾਹਤ, ਅਕਾਊਂਟ ਤੇ ਲਾਕਰ ਦੇ Nominee ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
2019 ਤੋਂ 2024 ਦੌਰਾਨ 2227 ਕੰਪਨੀਆਂ ਨੇ ਆਪਣੇ ਰਜਿਸਟਰਡ ਦਫਤਰ ਪੱਛਮੀ ਬੰਗਾਲ ਤੋਂ ਦੂਜੇ ਸੂਬਿਆਂ ’ਚ ਸ਼ਿਫਟ ਕੀਤੇ ਹਨ। ਇਨ੍ਹਾਂ 2227 ਕੰਪਨੀਆਂ ’ਚੋਂ 39 ਕੰਪਨੀਆਂ ਸੂਚੀਬੱਧ ਹਨ। ਇਹ ਕੰਪਨੀਆਂ ਨਿਰਮਾਣ, ਵਿੱਤ, ਕਮਿਸ਼ਨ ਏਜੰਟ ਤੇ ਵਪਾਰ ਆਦਿ ਦੇ ਕਾਰੋਬਾਰ ’ਚ ਰੁੱਝੀਆਂ ਹੋਈਆਂ ਹਨ।
ਇਹ ਵੀ ਪੜ੍ਹੋ : Indigo ਤੇ M&M ਵਿਚਾਲੇ ਗੱਡੀ ਦੇ ਨਾਂ ਨੂੰ ਲੈ ਕੇ ਫਸਿਆ ਪੇਚ, ਠੋਕ'ਤਾ ਕੇਸ
ਕੰਪਨੀਆਂ ਨੂੰ ਕੰਪਨੀ ਐਕਟ, 2013 ਦੇ ਸੈਕਸ਼ਨ 13 (4) ਅਤੇ ਕੰਪਨੀਜ਼ (ਇਨਕਾਰਪੋਰੇਸ਼ਨ) ਰੂਲਜ਼, 2014 ਦੇ ਨਿਯਮ 30 ਦੇ ਉਪਬੰਧਾਂ ਅਨੁਸਾਰ ਆਪਣੇ ਰਜਿਸਟਰਡ ਦਫ਼ਤਰਾਂ ਨੂੰ ਇਕ ਸੂਬੇ ਤੋਂ ਦੂਜੇ ਸੂਬੇ ’ਚ ਤਬਦੀਲ ਕਰਨ ਦੀ ਆਗਿਆ ਹੈ।
ਇਹ ਵੀ ਪੜ੍ਹੋ : HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ
ਰਜਿਸਟਰਡ ਦਫਤਰਾਂ ਨੂੰ ਦੂਜੇ ਸੂਬਿਆਂ ’ਚ ਸ਼ਿਫਟ ਕਰਨ ਲਈ ਉਕਤ ਕੰਪਨੀਆਂ ਵੱਲੋਂ ਆਪਣੀ ਅਰਜ਼ੀ ’ਚ ਦਿੱਤੇ ਗਏ ਕਾਰਨਾਂ ’ਚ ਪ੍ਰਸ਼ਾਸਨਿਕ ਫਰਕ, ਲਾਗਤ ਦਾ ਅਸਰ ਤੇ ਬਿਹਤਰ ਕੰਟਰੋਲ ਆਦਿ ਹਨ। 70 ਦੇ ਦਹਾਕੇ ਦੇ ਸ਼ੁਰੂ ’ਚ ਖੱਬੇ-ਪੱਖੀ ਮੋਰਚੇ ਦੇ ਰਾਜ ਸਮੇਂ ਵੀ ਪੱਛਮੀ ਬੰਗਾਲ ਤੋਂ ਕੰਪਨੀਆਂ ਦੀ ਵੱਡੀ ਹਿਜਰਤ ਹੋਈ ਸੀ।
ਸੀ. ਪੀ. ਐੱਮ. ਦੇ ਸਵਰਗੀ ਬੁੱਧਦੇਵ ਭੱਟਾਚਾਰੀਆ ਦੇ ਸੱਤਾ ਸੰਭਾਲਣ ਪਿੱਛੋਂ ਇਸ ’ਚ ਤਬਦੀਲੀ ਆਈ ਕਿਉਂਕਿ ਉਹ ਇਕ ਉਦਾਰਵਾਦੀ ਸਨ। ਜੇ ਅੰਕੜਿਆਂ ਦੀ ਮੰਨੀਏ ਤਾਂ ਸੂਬੇ ਦੀ ਹਾਲਤ ਮੁੜ ਤੋਂ ਪਹਿਲਾਂ ਵਾਲੀ ਹੈ। ਇਹ ਜਾਣਕਾਰੀ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਦਿੱਤੀ।
ਇਹ ਵੀ ਪੜ੍ਹੋ : SEBI ਦੀ ਸ਼ਰਨ 'ਚ ਪਹੁੰਚਿਆ ਅਡਾਣੀ ਗਰੁੱਪ, 4 ਕੰਪਨੀਆਂ 'ਤੇ ਲੱਗੇ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8