ਜਨਵਰੀ ''ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ

Wednesday, Feb 08, 2023 - 04:01 PM (IST)

ਬਿਜ਼ਨੈੱਸ ਡੈਸਕ- ਜਨਵਰੀ 2023 'ਚ ਭਾਵੇਂ ਸ਼ੇਅਰ ਬਾਜ਼ਾਰ 'ਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੋਵੇ। ਪਰ ਬਾਜ਼ਾਰ 'ਚ ਨਿਵੇਸ਼ ਕਰਨ ਦੀ ਚਾਹਤ ਰੱਖਣ ਵਾਲੇ ਨਿਵੇਸ਼ਕਾਂ ਦਾ ਉਤਸ਼ਾਹ ਠੰਢਾ ਨਹੀਂ ਹੋਇਆ ਹੈ। ਜਨਵਰੀ 2023 'ਚ, ਕੁੱਲ 22 ਲੱਖ ਨਵੇਂ ਨਿਵੇਸ਼ਕਾਂ ਨੇ ਸ਼ੇਅਰ ਮਾਰਕੀਟ 'ਚ ਨਿਵੇਸ਼ ਕਰਨ ਲਈ ਡੀਮੈਟ ਖਾਤੇ ਖੁੱਲ੍ਹਵਾਏ ਹਨ, ਜਿਸ ਤੋਂ ਬਾਅਦ ਦੇਸ਼ 'ਚ ਡੀਮੈਟ ਖਾਤਾ ਧਾਰਕਾਂ ਦੀ ਗਿਣਤੀ 11 ਕਰੋੜ ਨੂੰ ਪਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਸੀ.ਡੀ.ਐੱਸ.ਐੱਲ ਅਤੇ ਐੱਨ.ਸੀ.ਡੀ.ਐੱਲ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ 'ਚ ਡੀਮੈਟ ਖਾਤਾ ਧਾਰਕਾਂ ਦੀ ਕੁੱਲ ਸੰਖਿਆ 110 ਮਿਲੀਅਨ ਯਾਨੀ 11 ਕਰੋੜ ਤੋਂ ਵੱਧ ਹੋ ਗਈ ਹੈ। ਅੰਕੜਿਆਂ ਮੁਤਾਬਕ ਸਿਰਫ਼ ਨਵੇਂ ਸਾਲ 2023 ਦੇ ਪਹਿਲੇ ਮਹੀਨੇ ਜਨਵਰੀ 'ਚ ਹੀ 22 ਲੱਖ ਨਵੇਂ ਡੀਮੈਟ ਖਾਤੇ ਖੋਲ੍ਹੇ ਗਏ ਹਨ, ਜੋ ਅਗਸਤ 2022 ਤੋਂ ਬਾਅਦ ਸਭ ਤੋਂ ਵੱਧ ਹਨ। ਹਾਲਾਂਕਿ ਇਹ ਜਨਵਰੀ 2022 ਤੋਂ ਘੱਟ ਹੈ ਜਦੋਂ ਇੱਕ ਮਹੀਨੇ 'ਚ 34 ਲੱਖ ਲੋਕਾਂ ਨੇ ਡੀਮੈਟ ਖਾਤੇ ਖੁੱਲ੍ਹਵਾਏ ਸਨ, ਜੋ ਪਿਛਲੇ ਇੱਕ ਸਾਲ 'ਚ ਸਭ ਤੋਂ ਵੱਧ ਹੈ।
ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਡਾਨੀ ਇੰਟਰਪ੍ਰਾਈਜੇਜ਼ ਐੱਫ.ਪੀ.ਓ. ਲਈ ਅਪਲਾਈ ਕਰਨ ਦੇ ਚਾਹਵਾਨ ਲੋਕਾਂ ਨੇ ਡੀਮੈਟ ਖਾਤੇ ਖੁੱਲ੍ਹਵਾਏ ਸਨ, ਪਰ ਇਹ ਵੱਖਰੀ ਗੱਲ ਹੈ ਕਿ ਹਿੰਡਨਬਰਗ ਦੇ ਅਡਾਨੀ ਸਮੂਹ ਦੇ ਖ਼ਿਲਾਫ਼ ਜਾਰੀ ਖੋਜ ਰਿਪੋਰਟ ਤੋਂ ਬਾਅਦ ਕੰਪਨੀ ਨੂੰ 20,000 ਕਰੋੜ ਰੁਪਏ ਦੇ ਸ਼ੇਅਰ ਵਜੋਂ ਆਪਣਾ ਐੱਫ.ਪੀ.ਓ. ਵਾਪਸ ਲੈਣਾ ਪਿਆ ਸੀ। ਅਡਾਨੀ ਇੰਟਰਪ੍ਰਾਈਜੇਜ਼ ਦੀ ਕੀਮਤ ਐੱਫ.ਪੀ.ਓ ਕੀਮਤ ਪੱਧਰ ਤੋਂ ਬਹੁਤ ਹੇਠਾਂ ਖਿਸਕ ਗਈ ਸੀ।

ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
ਤੁਹਾਨੂੰ ਦੱਸ ਦੇਈਏ ਕਿ ਸ਼ੇਅਰ ਮਾਰਕੀਟ 'ਚ ਵਪਾਰ ਕਰਨ ਲਈ ਡੀਮੈਟ ਖਾਤਾ ਹੋਣਾ ਬਹੁਤ ਜ਼ਰੂਰੀ ਹੈ। ਸ਼ੇਅਰ ਬਾਜ਼ਾਰ ਨੇ ਕੋਰੋਨਾ ਦੌਰ ਦੌਰਾਨ ਅਤੇ ਉਸ ਤੋਂ ਬਾਅਦ ਨਵੀਆਂ ਉਚਾਈਆਂ ਨੂੰ ਛੂਹਿਆ ਅਤੇ ਨਿਵੇਸ਼ਕਾਂ ਨੇ ਇਸ ਦੌਰਾਨ ਭਾਰੀ ਪੈਸਾ ਕਮਾਇਆ। ਪਰ ਬਹੁਤੇ ਲੋਕ ਇਸ ਉਛਾਲ ਨੂੰ ਪੂੰਜੀ ਲਾਉਣ 'ਚ ਪਿੱਛੇ ਰਹਿ ਗਏ। ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ੇਅਰ ਬਾਜ਼ਾਰ ਨਵੀਆਂ ਉਚਾਈਆਂ ਨੂੰ ਛੂਹੇਗਾ, ਅਜਿਹੇ 'ਚ ਨਿਵੇਸ਼ਕ ਪਿੱਛੇ ਨਹੀਂ ਰਹਿਣਾ ਚਾਹੁੰਦੇ, ਇਸ ਲਈ ਡੀਮੈਟ ਖਾਤਾ ਖੋਲ੍ਹਣ ਦੀ ਹੌੜ ਮਚੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News