2027 ਪੈਟਰੋਲ-ਡੀਜ਼ਲ ਕਾਰਾਂ ਤੋਂ ਸਸਤੇ ਮਿਲਣਗੇ ਇਲੈਕਟ੍ਰਿਕ ਵਾਹਨ
Tuesday, Sep 26, 2023 - 03:05 PM (IST)
ਨਵੀਂ ਦਿੱਲੀ - ਭਾਰਤ ਸਮੇਤ ਦੁਨੀਆ ਭਰ ਦਾ ਵਾਹਨ ਬਾਜ਼ਾਰ ਤੇਜ਼ੀ ਨਾਲ ਬਦਲ ਰਿਹਾ ਹੈ। ਯੂਰਪ ਵਿੱਚ 2024 ਤੱਕ, ਚੀਨ ਵਿੱਚ 2025, ਅਮਰੀਕਾ ਵਿੱਚ 2026 ਅਤੇ ਭਾਰਤ ਵਿੱਚ 2027 ਤੱਕ ਇਲੈਕਟ੍ਰਿਕ ਵਾਹਨਾਂ (EV) ਦੀਆਂ ਕੀਮਤਾਂ ਪੈਟਰੋਲ-ਡੀਜ਼ਲ ਕਾਰਾਂ ਦੇ ਬਰਾਬਰ ਜਾਂ ਇਸ ਤੋਂ ਘੱਟ ਹੋ ਜਾਣਗੀਆਂ। ਇਹ ਅਨੁਮਾਨ ਇਕਨਾਮਿਕਸ ਆਫ ਐਨਰਜੀ ਇਨੋਵੇਸ਼ਨ ਐਂਡ ਸਿਸਟਮ, ਟ੍ਰਾਂਜਿਸ਼ਨ (ਈਈਆਈਐਸਟੀ) ਦੀ ਇੱਕ ਵਿਸ਼ਲੇਸ਼ਣ ਰਿਪੋਰਟ ਵਿੱਚ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਚੀਨੀ ਲੋਕ ਬਣਾ ਰਹੇ ਭਾਰਤੀ ਆਧਾਰ ਕਾਰਡ, ਤੀਰਥ ਯਾਤਰਾ ਦੇ ਨਾਂ 'ਤੇ ਔਰਤਾਂ ਕਰ ਰਹੀਆਂ ਸੋਨੇ ਦੀ ਸਮਗਲਿੰਗ
EEIST ਬ੍ਰਿਟੇਨ ਦੀ ਯੂਨੀਵਰਸਿਟੀ ਆਫ ਐਕਸੀਟਰ ਦਾ ਇੱਕ ਵਿਸ਼ੇਸ਼ ਪ੍ਰੋਜੈਕਟ ਹੈ। ਇਸ ਦੀ ਪ੍ਰੋਫੈਸਰ ਮੇਈ ਮੇਈ ਆਇਲੀਨ ਲੈਮ ਦਾ ਕਹਿਣਾ ਹੈ, 'ਭਾਰਤ ਵਿੱਚ ਈਵੀ ਦੀ ਹਿੱਸੇਦਾਰੀ ਇੱਕ ਸਾਲ ਵਿੱਚ 0.4% ਤੋਂ 3 ਗੁਣਾ ਵੱਧ ਕੇ 1.5% ਹੋ ਗਈ ਹੈ। ਬਾਕੀ ਦੁਨੀਆ ਨੂੰ ਇਹ ਉਪਲਬਧੀ ਹਾਸਲ ਕਰਨ ਲਈ 3 ਸਾਲ ਲੱਗ ਗਏ। 2030 ਤੱਕ, ਬੈਟਰੀ ਦੀ ਲਾਗਤ ਘਟਣ ਨਾਲ ਈਵੀ ਦੁਨੀਆ ਭਰ ਵਿੱਚ ਪੈਟਰੋਲੀਅਮ ਵਾਹਨਾਂ ਨਾਲੋਂ ਸਸਤੀ ਹੋ ਜਾਵੇਗੀ।
ਇਹ ਵੀ ਪੜ੍ਹੋ : ਪੂਰੀ ਸ਼ਾਨੋ-ਸ਼ੌਕਤ ਨਾਲ ਹੋਵੇਗਾ ਰਾਮਲੱਲਾ ਮੂਰਤੀ ਸਥਾਪਨਾ ਸਮਾਰੋਹ, ਮਸ਼ਹੂਰ ਹਸਤੀਆਂ ਨੂੰ ਮਿਲੇਗਾ ਸੱਦਾ
2030 ਤੱਕ ਦੋ ਤਿਹਾਈ ਬਾਜ਼ਾਰ 'ਤੇ ਹੋਵੇਗਾ ਇਲੈਕਟ੍ਰਿਕ ਵਾਹਨਾਂ ਦਾ ਕਬਜ਼ਾ
ਅਮਰੀਕਾ ਦੇ ਰੌਕੀ ਮਾਉਂਟੇਨ ਇੰਸਟੀਚਿਊਟ (ਆਰ.ਐੱਮ.ਆਈ.) ਅਤੇ ਬੇਜੋਸ ਅਰਥ ਫੰਡ ਦਾ ਕਹਿਣਾ ਹੈ ਕਿ 2030 ਤੱਕ, ਈਵੀਜ਼ ਗਲੋਬਲ ਆਟੋਮੋਬਾਈਲ ਮਾਰਕੀਟ ਦੇ ਦੋ ਤਿਹਾਈ ਤੋਂ ਵੱਧ ਹਿੱਸੇਦਾਰੀ ਕਰ ਸਕਦੀਆਂ ਹਨ। 2017 'ਚ ਪੈਟਰੋਲ-ਡੀਜ਼ਲ ਕਾਰਾਂ ਦੀ ਵਿਕਰੀ ਆਪਣੇ ਸਿਖਰ 'ਤੇ ਸੀ। ਇਸ ਦਹਾਕੇ ਦੇ ਮੱਧ ਤੱਕ, ਵਿਕਣ ਵਾਲੇ ਨਵੇਂ ਪੈਟਰੋਲੀਅਮ ਵਾਹਨਾਂ ਨਾਲੋਂ ਜ਼ਿਆਦਾ ਸਕ੍ਰੈਪ ਹੋਣਗੇ।
ਈਵੀ ਦੇ ਮਾਮਲੇ ਵਿਚ ਚੀਨ ਸਭ ਤੋਂ ਅੱਗੇ
ਚੀਨ ਸਾਲ 2030 ਤੱਕ 90 ਫ਼ੀਸਦੀ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵੱਲ ਵਧ ਰਿਹਾ ਹੈ। ਉਥੇ ਹੁਣ ਵੀ ਵਿਕ ਰਹੀਆਂ ਲਗਭਗ ਇਕ ਤਿਹਾਈ ਨਵੀਆਂ ਕਾਰਾਂ ਇਲਕੈਟ੍ਰਿਕ ਕਾਰਾਂ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8