ਸਾਲ 2020 ਰਹੇਗਾ ਨਿਵੇਸ਼ ਲਈ ਵਧੀਆ ਤੇ 2025 ਤੱਕ ਇੰਟਰਨੈੱਟ ਆਧਾਰਿਤ ਕਾਰੋਬਾਰ ਵਧੇਗਾ ਤਿੰਨ ਗੁਣਾ

12/03/2019 4:54:51 PM

ਨਵੀਂ ਦਿੱਲੀ — ਮੌਜੂਦਾ ਦਹਾਕਾ ਖਤਮ ਹੋਣ ਵਾਲਾ ਹੈ ਅਤੇ 2020 ਤੋਂ ਨਵੇਂ ਦਹਾਕੇ ਦੀ ਸ਼ੁਰੂਆਤ ਹੋਣ ਵਾਲੀ ਹੈ। ਸਾਲ 2020 ਨੂੰ ਭਾਰਤ ਵਿਚ ਇੰਟਰਨੈੱਟ ਆਧਾਰਿਤ ਕਾਰੋਬਾਰ ਦੀ ਗ੍ਰੋਥ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਗੋਲਡਮੈਨ ਸਾਕਸ ਦੀ ਰਿਪੋਰਟ ਮੁਤਾਬਕ 2025 ਤੱਕ ਭਾਰਤ ਵਿਚ ਇੰਟਰਨੈੱਟ ਅਧਾਰਿਤ ਕਾਰੋਬਾਰ ਦਾ ਮਾਰਕਿਟ ਸਾਈਜ਼ 16,000 ਕਰੋੜ ਡਾਲਰ(ਕਰੀਬ 11.4 ਲੱਖ ਕਰੋੜ ਰੁਪਏ) ਤੱਕ ਪਹੁੰਚ ਜਾਵੇਗਾ। ਇਹ ਮੌਜੂਦਾ ਮਾਰਕਿਟ ਸਾਈਜ਼ ਤੋਂ ਕਰੀਬ ਤਿੰਨ ਗੁਣਾ ਜ਼ਿਆਦਾ ਹੈ। ਇੰਟਰਨੈੱਟ ਅਧਾਰਿਤ ਬਿਜ਼ਨੈੱਸ 'ਚ ਈ-ਕਾਮਰਸ, ਟ੍ਰੈਵਲ, ਫੂਡ, ਕਲਾਸੀਫਾਈਡ, ਆਨਲਾਈਨ ਕੰਟੈਂਟ ਆਦਿ ਆਉਂਦੇ ਹਨ। 

ਰਿਪੋਰਟ ਅਨੁਸਾਰ ਇਸ ਤੂਫਾਨੀ ਗ੍ਰੋਥ ਦਾ ਫਾਇਦਾ ਲੈਣ ਲਈ ਜ਼ਰੂਰੀ ਹੈ ਕਿ ਅਜਿਹੇ ਕਾਰੋਬਾਰ ਵਿਚ ਤੁਰੰਤ ਨਿਵੇਸ਼ ਕੀਤਾ ਜਾਵੇ। ਇਸ ਕਾਰਨ 2020 'ਚ ਇਸ ਖੇਤਰ ਵਿਚ ਖੁੱਲ੍ਹ ਕੇ ਨਿਵੇਸ਼ ਵਧੇਗਾ। ਆਉਣ ਵਾਲੇ ਕੁਝ ਸਾਲਾਂ ਵਿਚ ਭਾਰਤ ਦੇ ਜ਼ਿਆਦਾਤਰ ਵੱਡੇ ਕਾਰੋਬਾਰ ਇੰਟਰਨੈੱਟ ਅਧਾਰਿਤ ਹੋਣਗੇ। ਇਸ ਲਈ ਨਿਵੇਸ਼ਕ ਇਸ ਦੀ ਗ੍ਰੋਥ ਦੇ ਸ਼ੁਰੂਆਤੀ ਪੜਾਅ ਤੋਂ ਹੀ ਨਿਵੇਸ਼ ਕਰਨਾ ਚਾਹੁਣਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕੇ। ਇੰਟਰਨੈੱਟ ਡ੍ਰਿਵੇਨ ਕੰਪਨੀਆਂ ਅਗਲੇ 20 ਕਰੋੜ ਗਾਹਕ ਬਣਾਉਣ ਲਈ ਰਲੇਵੇਂ ਅਤੇ ਪ੍ਰਾਪਤੀ 'ਤੇ ਵੀ ਜ਼ੋਰ ਦੇ ਸਕਦੀਆਂ ਹਨ। ਐਕਟਿਵ ਇੰਟਰਨੈੱਟ ਯੂਜ਼ਰਜ਼ ਦੀ ਜ਼ਿਆਦਾਤਰ ਗ੍ਰੋਥ ਟਿਅਰ 2, ਟਿਅਰ 3 ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿਚੋਂ ਮਿਲੇਗੀ।

ਭਾਰਤ ਦੇ ਜ਼ਿਆਦਾਤਰ ਕੈਪੀਟਲ ਵੈਂਚਰ ਫਰਮ ਅਜਿਹੇ ਨਿਵੇਸ਼ ਦੀ ਭਾਲ ਵਿਚ ਹਨ ਜਿਹੜੇ ਉਨ੍ਹਾਂ ਨੂੰ ਸਾਲ 2025 ਤੱਕ ਚੰਗੀ ਸਥਿਤੀ ਵਿਚ ਪਹੁੰਚਾ ਦੇਣ। ਇਕ ਹੋਰ ਰਿਪੋਰਟ ਮੁਤਾਬਕ ਭਾਰਤ ਵਿਚ 2020 ਦੀ ਪਹਿਲੀ ਤਿਮਾਹੀ ਤੱਕ ਵੈਂਚਰ ਕੈਪੀਟਲ ਇਨਵੈਸਟਮੈਂਟ ਦਾ ਟ੍ਰੇਂਡ ਮਜ਼ਬੂਤ ਰਹੇਗਾ। ਇਹ ਕਿਸੇ ਸਟਾਰਟਅੱਪ ਦੇ ਸ਼ੁਰੂਆਤੀ ਪੜਾਅ ਵਿਚ ਨਿਵੇਸ਼ ਨੂੰ ਤਰਜੀਹ ਦੇ ਸਕਦੇ ਹਨ। 

ਸਾਫਟ ਬੈਂਕ ਇਸ ਦਿਸ਼ਾ ਵਿਚ ਪਹਿਲੇ ਤੋਂ ਸਰਗਰਮ ਹੈ ਪਰ ਹੁਣ ਕਈ ਹੋਰ ਗਲੋਬਲ ਇਨਵੈਸਟਮੈਂਟ ਫਰਮਾਂ ਵੀ ਭਾਰਤ ਵੱਲ ਰੁਖ਼ ਕਰ ਸਕਦੀਆਂ ਹਨ। ਸੂਤਰਾਂ ਮੁਤਾਬਕ ਪ੍ਰਾਈਵੇਟ ਇਕੁਇਟੀ ਫਰਮ ਵਾਲਬਰਗ ਭਾਰਤ ਵਿਚ ਨਿਵੇਸ਼ ਲਈ 150 ਕਰੋੜ ਡਾਲਰ ਦਾ ਫੰਡ ਇਕੱਠਾ ਕਰ ਰਹੀ ਹੈ। ਅਲੀਬਾਬਾ ਦੀ ਅਗਵਾਈ ਵਾਲੀ ਏਂਟ ਫਾਈਨਾਂਸ਼ਿਅਲ ਭਾਰਤ  ਸਮੇਤ ਦੱਖਣੀ-ਪੂਰਬੀ ਏਸ਼ੀਆ ਲਈ 100 ਕਰੋੜ ਡਾਲਰ ਦਾ ਫੰਡ ਇਕੱਠਆ ਕਰ ਰਹੀ ਹੈ।

ਰਿਪੋਰਟ ਮੁਤਾਬਕ ਭਾਰਤ ਵਿਚ 2020 ਤੱਕ 10,500 ਟੇਕ ਸਟਾਰਟਅੱਪ ਮੌਜੂਦ ਹੋਣਗੇ। ਇਨ੍ਹਾਂ ਵਿਚੋਂ ਘੱਟੋ-ਘੱਟ 50 ਵਿਚ ਯੂਨੀਕਾਰਨ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਯੂਨੀਕਾਰਨ ਤੋਂ ਮਤਲਬ ਅਜਿਹੇ ਸਟਾਰਟ ਅੱਪ ਤੋਂ ਹੈ ਜਿਨ੍ਹਾਂ ਦੀ ਵੈਲਿਊਏਸ਼ਨ 100 ਕਰੋੜ ਡਾਲਰ ਦੇ ਪਾਰ ਜਾਏ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 2025 ਤੱਕ ਭਾਰਤ 'ਚ 100 ਤੋਂ ਜ਼ਿਆਦਾ ਯੂਨੀਕਾਰਨ ਹੈ। ਇਹ ਪ੍ਰਤੱਖ ਰੂਪ ਨਾਲ 11 ਲੱਖ ਨੌਕਰੀਆਂ ਦੇ ਮੌਕੇ ਪੈਦਾ ਕਰੇਗੀ।


Related News