ਇੰਡੋਨੇਸ਼ੀਆ ਮੋਟਰ ਸ਼ੋਅ ''ਚ ਪੇਸ਼ ਹੋਈ 2018 ਸੁਜ਼ੂਕੀ ਆਰਟੀਗਾ
Friday, Apr 20, 2018 - 12:59 AM (IST)

ਜਲੰਧਰ— ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਆਪਣੀ ਨਵੀਂ ਆਰਟੀਗਾ ਕਾਰ ਨੂੰ ਇੰਡੋਨੇਸ਼ੀਆ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਨਵੀਂ ਕਾਰ 'ਚ ਕਈ ਬਦਲਾਅ ਕੀਤੇ ਹਨ ਜਿਨ੍ਹਾਂ 'ਚ ਨਵਾਂ ਡਿਜ਼ਾਈਨ, ਡਾਇਮੈਂਸ਼ਨ ਬਦਲਾਅ ਅਤੇ ਪਾਵਰਫੁੱਲ ਇੰਜਣ ਸ਼ਾਮਲ ਹੈ। ਉੱਥੇ ਹੁਣ ਤਕ ਇਸ ਕਾਰ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਮਾਰੂਤੀ ਸੁਜ਼ੂਕੀ ਆਪਣੀ ਇਸ ਕਾਰ ਨੂੰ ਜਲਦ ਹੀ ਲਾਂਚ ਕਰਨ ਵਾਲੀ ਹੈ।
ਪਾਵਰ ਡਿਟੇਲਸ
ਨਵੀਂ ਆਰਟੀਗਾ 'ਚ 1.5 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 104ਐੱਚ.ਪੀ. ਦੀ ਪਾਵਰ ਨਾਲ 138 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਮੈਨਿਉਅਲ ਟ੍ਰਾਂਸਮਸ਼ਿਨ ਅਤੇ 4-ਸਪੀਡ ਟਾਰਕ ਕਨਵਰਟਨਰ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ।
ਡਿਜ਼ਾਈਨ
ਨਵੀਂ ਜਨਰੇਸ਼ਨ ਮਾਰੂਤੀ ਸੁਜ਼ੂਕੀ ਆਰਟੀਗਾ 'ਚ ਨਵੀਂ ਹੈਕਸਾਗਨਲ ਗ੍ਰਿਲ 'ਤੇ ਕ੍ਰੋਮ ਡਿਲੈਟਿੰਗ ਦਿੱਤੀ ਗਈ ਹੈ। ਉੱਥੇ ਪ੍ਰੋਜੈਕਟਰ ਲੈਂਸ ਦੇ ਨਾਲ ਏਂਗੁਲਰ ਹੈੱਡਲੈਂਪਸ ਦਿੱਤੇ ਗਏ ਹਨ। ਇਸ 'ਚ ਫਾਗ ਲੈਂਪਸ ਲਈ ਸੀ-ਸ਼ੇਪਡ ਹਾਓਸਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ l-ਸ਼ੇਪ ਟੇਲਲਾਈਟਸ ਅਤੇ led ਦਿੱਤੀ ਗਈ ਹੈ ਅਤੇ ਕਾਰ ਦੇ ਲਾਈਸੈਂਸ ਪਲੇਟ 'ਚ ਕ੍ਰੋਮ ਦਾ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ।