ਬੁਲੇਟ ਨੂੰ ਟੱਕਰ ਦੇਣ ਭਾਰਤ ਆ ਰਹੀ ਹੈ ਜਾਵਾ ਦੀ ਇਹ ਵਿੰਟੇਜ ਬਾਈਕ

Wednesday, May 09, 2018 - 02:20 PM (IST)

ਜਲੰਧਰ— ਕਰੀਬ ਦੋ ਸਾਲ ਪਹਿਲਾਂ ਮਹਿੰਦਰਾ ਨੇ ਇਕ ਕੰਪਨੀ 'ਚ 60 ਫੀਸਦੀ ਹਿੱਸੇਦਾਰੀ ਹਾਸਲ ਕੀਤੀ ਸੀ ਜਿਸ ਦਾ ਨਾਂ ਕਲਾਸਿਕ ਲੈਜੇਂਡਸ ਪ੍ਰਾਈਵੇਟ ਲਿਮਟਿਡ ਹੈ ਅਤੇ ਇਹ ਬੀ.ਐੱਸ.ਏ. ਦੀ ਮਲਕੀਅਤ ਵਾਲੀ ਕੰਪਨੀ ਹੈ। ਇਸ ਕੰਪਨੀ ਨੇ ਜਾਵਾ ਦੇ ਨਾਲ ਕੁਝ ਦੇਸ਼ਾਂ 'ਚ ਬਾਈਕਸ ਬਣਾਉਣ ਲਈ ਐਕਸਕਲੂਜ਼ਿਵ ਬ੍ਰਾਂਡ ਲਾਈਸੰਸ ਦਾ ਸਮਝੌਤਾ ਕੀਤਾ ਹੈ। ਮਹਿੰਦਰਾ ਮੁਤਾਬਕ ਜਾਵਾ ਭਾਰਤ 'ਚ ਸਾਲ 2019 ਤੋਂ ਆਪਣੀਆਂ ਬਾਈਕਸ ਦੀ ਵਿਕਰੀ ਕਰੇਗੀ। ਹਾਲਾਂਕਿ ਚੈੱਕ ਨਿਰਮਾਤਾ ਕੰਪਨੀ ਨੇ ਆਪਣੀ ਜਾਵਾ 350 ਸਪੈਸ਼ਲ ਐਡੀਸ਼ਨ ਤੋਂ ਯੂਰਪ 'ਚ ਪਰਦਾ ਚੁੱਕਿਆ ਹੈ। ਯੂਰਪ 'ਚ ਜਾਵਾ 350 OHC ਅਤੇ 660 ਵਿੰਟੇਜ ਤੋਂ ਬਾਅਦ 350 ਸਪੈਸ਼ਲ ਕੰਪਨੀ ਦੀ ਤੀਜੀ ਜਾਵਾ ਮੋਟਰਸਾਈਕਲ ਹੈ। 
ਆਕਰਸ਼ਕ ਫੇਅਰਿੰਗ ਦੇ ਨਾਲ ਰੈਂਟਰੋ ਕਲਰ ਸਕੀਮ, ਓਲਡ-ਸਕੂਲ ਅਪ-ਸਵੈੱਪਟ ਪਾਈਪਸ ਅਤੇ ਰਾਊਂਡ ਹੈੱਡਲੈਂਪ ਜਾਵਾ 350 ਸਪੈਸ਼ਲ ਨੂੰ ਬਿਹਤਰੀਨ ਕਲਾਸਿਕ ਅਤੇ ਵਿੰਟੇਜ ਲੁੱਕ ਦਿੰਦਾ ਹੈ। ਬਾਈਕ ਦੇ ਰਿਅਰ 'ਚ ਕੈਫੇ ਰੇਸਰ ਦੀ ਸ਼ੇਪ ਦੇ ਨਾਲ ਫਲੈਟ ਸੀਟ ਅਤੇ ਇਕ ਬਮ-ਸਟਾਪ ਦਿੱਤਾ ਗਿਆ ਹੈ। 

PunjabKesari

ਇੰਜਣ ਅਤੇ ਪਾਵਰ
ਪਾਵਰ ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ 350 ਸਪੈਸ਼ਲ 'ਚ 397 ਸੀਸੀ ਟਵਿਨ ਇੰਜਣ ਦਿੱਤਾ ਗਿਆ ਹੈ ਜੋ 6500 ਆਰ.ਪੀ.ਐੱਮ. 'ਤੇ 27.6 ਬੀ.ਐੱਚ.ਪੀ. ਦੀ ਪਾਵਰ ਅਤੇ 5,000 ਆਰ.ਪੀ.ਐੱਮ. 'ਤੇ 30.6 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹੀ ਇੰਜਣ ਜਾਵਾ 350 OHC 'ਚ ਦਿੱਤਾ ਗਿਆ ਹੈ। ਇਸ ਇੰਜਣ ਨੂੰ ਚੀਨ ਦੀ ਫਰਮ ਸ਼ਿਨਰੇ ਨੇ ਬਣਾਇਆ ਹੈ ਅਤੇ ਇਸ ਵਿਚ ਡੈਲਫੀ ਵਾਲਾ ਫਿਊਲ ਇੰਜੈਕਸ਼ਨ ਸਿਸਟਮ ਦਿੱਤਾ ਗਿਆ ਹੈ। 

ਬਾਈਕ ਦਾ ਭਾਰ 171 ਕਿਲੋਗ੍ਰਾਮ ਹੈ ਜੋ ਕਿ 350 OHC ਤੋਂ 11 ਕਿਲੋ ਜ਼ਿਆਦਾ ਹੈ। ਇਸ ਬਾਈਕ 'ਚ 17 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। 350 ਸਪੈਸ਼ਲ ਐਡੀਸ਼ਨ ਨੂੰ ਯੂਰੋ-6 ਮਾਨਕਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿਚ ਐਂਟੀ-ਲਾਕ ਬ੍ਰੇਕਿੰਗ (ਏ.ਬੀ.ਐੱਸ.) ਸਿਸਟਮ ਵੀ ਦਿੱਤਾ ਗਿਆ ਹੈ। ਮਹਿੰਦਰਾ ਭਾਰਤ 'ਚ ਵੀ 660 ਵਿੰਟੇਜ਼ ਅਤੇ 350 OHC ਦੇ ਨਾਲ 350 ਸਪੈਸ਼ਲ ਨੂੰ ਲਾਂਚ ਕਰੇਗੀ। ਇਨ੍ਹਾਂ ਬਾਈਕਸ ਨੂੰ ਜਾਵਾ ਬੈਜ਼ ਦੇ ਨਾਲ ਮੋਜੋ ਦੇ ਪਲੇਟਫਾਰਮ 'ਤੇ ਦੇਖ ਸਕਦੇ ਹੋ।


Related News