ਕੁਝ ਹੀ ਦਿਨਾਂ ''ਚ ਦੇਸ਼ ''ਚ 20 ਫੀਸਦੀ ਈਥਾਨੋਲ-ਬਲੇਂਡ ਪੈਟਰੋਲ ਮਿਲੇਗਾ: ਹਰਦੀਪ ਸਿੰਘ ਪੁਰੀ
Saturday, Dec 24, 2022 - 06:59 PM (IST)

ਨਵੀਂ ਦਿੱਲੀ — ਭਾਰਤ 10 ਫੀਸਦੀ ਈਥਾਨੋਲ ਵਾਲੇ ਪੈਟਰੋਲ ਦੀ ਵਿਕਰੀ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ 20 ਫੀਸਦੀ ਬਾਇਓਫਿਊਲ-ਬਲੇਂਡ ਪੈਟਰੋਲ ਦੀ ਸਪਲਾਈ ਦੀ ਜਾਂਚ ਸ਼ੁਰੂ ਕਰੇਗਾ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਰੀ ਨੇ 'ਇੰਡੀਆ ਐਨਰਜੀ ਵੀਕ 2023' ਦੇ ਪਹਿਲੇ ਜਨਤਕ ਜਾਗਰੂਕਤਾ ਪ੍ਰੋਗਰਾਮ 'ਚ ਕਿਹਾ ਕਿ ਭਾਰਤ ਨੇ ਨਵੰਬਰ 2022 ਦੇ ਟੀਚੇ ਤੋਂ ਕਾਫੀ ਪਹਿਲਾਂ ਜੂਨ 'ਚ 10 ਫੀਸਦੀ ਈਥਾਨੌਲ-ਬਲੇਂਡ ਗੈਸੋਲੀਨ (ਪੈਟਰੋਲ 90 ਫੀਸਦੀ, ਇਥੇਨਾਲ 10 ਫੀਸਦੀ) ਉਤਪਾਦਨ ਕਰ ਲਿਆ ਹੈ।
ਉਨ੍ਹਾਂ ਕਿਹਾ, ''ਈ20 (20 ਫੀਸਦੀ ਈਥਾਨੌਲ ਨਾਲ ਮਿਲਾਇਆ ਗਿਆ ਪੈਟਰੋਲ) ਇਕ-ਦੋ ਦਿਨਾਂ 'ਚ ਚੋਣਵੇਂ ਬਾਜ਼ਾਰਾਂ 'ਚ ਪਾਇਲਟ ਆਧਾਰ 'ਤੇ ਆ ਜਾਵੇਗਾ।'' ਇਸ ਦੇ ਨਾਲ ਹੀ ਖੇਤੀ ਰਹਿੰਦ-ਖੂੰਹਦ ਤੋਂ ਕੱਢੇ ਗਏ ਈਥਾਨੌਲ ਨੂੰ ਪੈਟਰੋਲ ਨਾਲ ਮਿਲਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।