ਬਿਨਾਂ ਟੈਗ ਦੇ ਫਾਸਟੈਗ ਲੇਨ ’ਚ ਦਾਖਲ ਹੋਣ ਵਾਲੇ ਵਾਹਨਾਂ ਤੋਂ ਹੁਣ ਤੱਕ ਵਸੂਲੇ 20 ਕਰੋਡ਼ ਰੁਪਏ : ਟਰਾਈ

02/23/2020 11:19:32 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਟਰਾਈ) ਨੇ ਕਿਹਾ ਕਿ ਉਸ ਨੇ ਟੋਲ ਪਲਾਜ਼ਿਆਂ ’ਤੇ ਫਾਸਟੈਗ ਵਾਲੀ ਲੇਨ ’ਚ ਦਾਖਲ ਹੋਣ ਵਾਲੇ ਬਿਨਾਂ ਟੈਗ ਦੇ 18 ਲੱਖ ਵਾਹਨਾਂ ਤੋਂ 20 ਕਰੋਡ਼ ਰੁਪਏ ਵਸੂਲ ਕੀਤੇ ਹਨ। ਸੜਕ ਆਵਾਜਾਈ ਮੰਤਰਾਲਾ ਨੇ ਪਿਛਲੇ ਸਾਲ ਦਸੰਬਰ ’ਚ ਇਲੈਕਟ੍ਰਾਨਿਕ ਟੋਲ ਵਸੂਲੀ ਲਈ ਫਾਸਟੈਗ ਦੀ ਸ਼ੁਰੂਆਤ ਕੀਤੀ ਸੀ। ਮੰਤਰਾਲਾ ਨੇ ਉਦੋਂ ਕਿਹਾ ਸੀ ਕਿ ਜੇਕਰ ਕੋਈ ਵਾਹਨ ਬਿਨਾਂ ਟੈਗ ਦੇ ਫਾਸਟੈਗ ਲੇਨ ’ਚ ਦਾਖਲ ਹੁੰਦਾ ਹੈ ਤਾਂ ਉਸ ਕੋਲੋਂ ਦੁੱਗਣਾ ਟੋਲ ਵਸੂਲ ਕੀਤਾ ਜਾਵੇਗਾ।

ਅਥਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਫਾਸਟੈਗ ਲੇਨ ’ਚ ਬਿਨਾਂ ਟੈਗ ਦੇ ਦਾਖਲ ਹੋਣ ਵਾਲੇ ਵਾਹਨਾਂ ਕੋਲੋਂ ਦੁੱਗਣਾ ਟੋਲ ਵਸੂਲਿਆ ਜਾ ਰਿਹਾ ਹੈ। ਉਸ ਨੇ ਕਿਹਾ, ‘‘ਹੁਣ ਤੱਕ ਦੇਸ਼ ਭਰ ਵਿਚ 18 ਲੱਖ ਵਾਹਨਾਂ ਨੇ ਬਿਨਾਂ ਟੈਗ ਦੇ ਫਾਸਟੈਗ ਲੇਨ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਨ੍ਹਾਂ ਤੋਂ 20 ਕਰੋਡ਼ ਰੁਪਏ ਵਸੂਲੇ ਗਏ ਹਨ।’’ ਅਜੇ ਦੇਸ਼ ਭਰ ’ਚ 1.55 ਕਰੋਡ਼ ਤੋਂ ਵੱਧ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ।


Karan Kumar

Content Editor

Related News