ਫੌਜ ਦੀ ਤਾਕਤ ਵਧੀ ''ਮੇਕ ਇਨ ਇੰਡੀਆ'' ਦੇ ਤਹਿਤ ਬਣੇ 2 ਇੰਜਣ ਮਿਲੇ

Sunday, Jul 29, 2018 - 11:41 AM (IST)

ਫੌਜ ਦੀ ਤਾਕਤ ਵਧੀ ''ਮੇਕ ਇਨ ਇੰਡੀਆ'' ਦੇ ਤਹਿਤ ਬਣੇ 2 ਇੰਜਣ ਮਿਲੇ

ਚੇਨਈ — ਭਾਰਤੀ ਫੌਜ ਦੀ ਤਾਕਤ ਹੋਰ ਵਧ ਗਈ ਹੈ। ਰੱਖਿਆ ਮੰਤਰੀ ਸੀਤਾਰਮਨ ਨੇ ਦੇਸ਼ ਵਿਚ ਬਣੇ ਉੱਚ ਸਮਰੱਥਾ ਵਾਲੇ ਬਹੁ-ਇੰਜਣ ਵਾਲੇ ਦੋ ਸ਼੍ਰੇਣੀ ਦੇ ਇੰਜਣਾਂ ਨੂੰ ਸ਼ਨੀਵਾਰ ਨੂੰ ਰਸਮੀ ਤੌਰ 'ਤੇ ਥਲ ਸੈਨਾ ਨੂੰ ਸੌਂਪਿਆ। ਜੰਗੀ ਨਿਰਮਾਤਰੀ ਬੋਰਡ ਦੀ ਇਕਾਈ ਇੰਜਣ ਫੈਕਟਰੀ ਅਵਾਡੀ  ਨੇ ਪਹਿਲੀ ਵਾਰ ਸਰਕਾਰ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਦੇ ਤਹਿਤ ਇਨ੍ਹਾਂ ਇੰਜਣਾਂ ਦਾ ਨਿਰਮਾਣ ਕੀਤਾ ਹੈ।
ਕਾਰਖਾਨੇ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸੀਤਾਰਮਨ ਨੇ ਦੋਵਾਂ ਤਰ੍ਹਾਂ ਦੇ ਇੰਜਣਾਂ ਦੇ ਦਸਤਾਵੇਜ਼ ਥਲ ਸੈਨਾ ਦੇ ਉਪ ਮੁਖੀ ਦੇਵਰਾਜ ਅੰਬੂ ਨੂੰ ਸੌਂਪੇ ਵੀ-92 ਐੱਸ.-2 ਇੰਜਣ 1000 ਹਾਰਸਪਾਵਰ ਹੈ ਅਤੇ ਉਸਦੀ ਵਰਤੋਂ ਟੀ-90 ਭੀਸ਼ਮ ਟੈਂਕ ਵਿਚ ਕੀਤੀ ਜਾਵੇਗੀ। 
ਓਧਰ ਵੀ-46-6 ਇੰਜਣ ਦੀ ਵਰਤੋਂ ਟੀ-72 ਅਜੇ ਟੈਂਕ ਵਿਚ ਕੀਤੀ ਜਾਵੇਗੀ। ਹਾਲਾਂਕਿ ਰੂਸੀ ਡਿਜ਼ਾਈਨ ਦੇ ਆਧਾਰ 'ਤੇ ਇਨ੍ਹਾਂ ਇੰਜਣਾਂ ਦਾ ਨਿਰਮਾਣ ਕੀਤਾ ਗਿਆ ਹੈ। ਇੰਜਣ ਫੈਕਟਰੀ ਨੇ 'ਮੇਕ ਇਨ ਇੰਡੀਆ' ਪ੍ਰੋਗਰਾਮ ਦੇ ਤਹਿਤ ਇਨ੍ਹਾਂ ਦੋਵੇਂ ਇੰਜਣਾਂ ਦਾ ਨਿਰਮਾਣ 100 ਫੀਸਦੀ ਦੇਸੀ ਸਾਮਾਨ ਨਾਲ ਕੀਤਾ ਹੈ। ਇੰਜਣ ਕਾਰਖਾਨੇ ਦੇ ਸਵਦੇਸ਼ੀ ਕਰਨ ਦੀਆਂ ਕੋਸ਼ਿਸ਼ਾਂ ਨਾਲ ਹਰ ਸਾਲ 80 ਕਰੋੜ ਰੁਪਏ ਦੀ ਬਚਤ ਦੀ ਸੰਭਾਵਨਾ ਹੈ। 

 


Related News