ਕਬਾੜ ’ਚ ਬਦਲੇ ਜਾਣਗੇ 15 ਸਾਲ ਪੁਰਾਣੇ ਸਰਕਾਰੀ ਵਾਹਨ : ਗਡਕਰੀ

Saturday, Nov 26, 2022 - 02:48 PM (IST)

ਕਬਾੜ ’ਚ ਬਦਲੇ ਜਾਣਗੇ 15 ਸਾਲ ਪੁਰਾਣੇ ਸਰਕਾਰੀ ਵਾਹਨ : ਗਡਕਰੀ

ਨਾਗਪੁਰ (ਭਾਸ਼ਾ) – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ 15 ਸਾਲਾਂ ਤੋਂ ਵੱਧ ਪੁਰਾਣੇ ਸਾਰੇ ਵਾਹਨਾਂ ਨੂੰ ਕਬਾੜ ’ਚ ਬਦਲਿਆ ਜਾਵੇਗਾ ਅਤੇ ਇਸ ਨਾਲ ਸਬੰਧਤ ਨੀਤੀ ਸੂਬਿਆਂ ਨੂੰ ਭੇਜੀ ਗਈ ਹੈ। ਗਡਕਰੀ ਨੇ ਇੱਥੇ ਸਾਲਾਨਾ ਖੇਤੀਬਾੜੀ ਪ੍ਰਦਰਸ਼ਨੀ ‘ਐਗਰੋ-ਵਿਜ਼ਨ’ ਦੇ ਉਦਘਾਟਨ ਮੌਕੇ ਇਹ ਗੱਲ ਕਹੀ।

ਇਹ ਵੀ ਪੜ੍ਹੋ : Twitter ਦੇ ਪੁਰਾਣੇ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਝਟਕਾ, Elon Musk ਨੇ ਰੋਕੀ ਪੇਮੈਂਟ

ਉਨ੍ਹਾਂ ਨੇ ਕਿਹਾ ਕਿ ਮੈਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ’ਚ ਇਕ ਫਾਈਲ ’ਤੇ ਹਸਤਾਖਰ ਕੀਤੇ। ਇਸ ਦੇ ਤਹਿਤ ਭਾਰਤ ਸਰਕਾਰ ਦੇ ਸਾਰੇ 15 ਸਾਲਾਂ ਤੋਂ ਵੱਧ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਬਦਲ ਦਿੱਤਾ ਜਾਵੇਗਾ। ਮੈਂ ਸਰਕਾਰ ਦੀ ਇਸ ਨੀਤੀ ਨੂੰ ਸਾਰੇ ਸੂਬਿਆਂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੂੰ ਵੀ ਸੂਬਿਆਂ ਦੇ ਪੱਧਰ ’ਤੇ ਇਸ ਨੂੰ ਅਪਣਾਉਣਾ ਚਾਹੀਦਾ ਹੈ। ਗਡਕਰੀ ਨੇ ਕਿਹਾ ਕਿ ਪਾਣੀਪਤ ’ਚ ਇੰਡੀਅਨ ਆਇਲ ਦੇ 2 ਪਲਾਂਟ ਲਗਭਗ ਸ਼ੁਰੂ ਹੋ ਗਏ ਹਨ, ਜਿਨ੍ਹਾਂ ’ਚੋਂ ਇਕ ਰੋਜ਼ਾਨਾ ਇਕ ਲੱਖ ਲਿਟਰ ਈਥੇਨਾਲ ਦਾ ਉਤਪਾਦਨ ਕਰੇਗਾ ਜਦ ਕਿ ਦੂਜਾ ਪਲਾਂਟ ਚੌਲਾਂ ਦੀ ਤੂੜੀ ਦੀ ਵਰਤੋਂ ਕਰ ਕੇ ਰੋਜਾ਼ਨਾ 150 ਟਨ ਬਾਇਓ-ਬਿਟੁਮੇਨ ਦਾ ਨਿਰਮਾਣ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਨਾਲ ਪਰਾਲੀ ਸਾੜਨ ਦੀ ਸਮੱਸਿਆ ’ਚ ਕਮੀ ਆਵੇਗੀ। ਇਸ ਮੌਕੇ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਗਡਕਰੀ ਦੇ ਯਤਨਾਂ ਦੀ ਤਾਰੀਫ ਕੀਤੀ।

ਇਹ ਵੀ ਪੜ੍ਹੋ : ਨਵੇਂ ਰੂਪ 'ਚ ਨਜ਼ਰ ਆਉਣਗੇ Air India ਦੇ ਕਰੂ ਮੈਂਬਰਸ, ਕੰਪਨੀ ਨੇ ਜਾਰੀ ਕੀਤੀਆਂ ਗਾਈਡਲਾਈਨਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News