ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ

12/08/2023 6:43:52 PM

ਹਰਿਆਣਾ – ਵਿਦੇਸ਼ਾਂ ਵਿਚ ਘੱਟ ਮੰਗ ਕਾਰਨ ਪਾਨੀਪਤ ਦੀ ਐਕਸਪੋਰਟ ਇੰਡਸਟ੍ਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕ੍ਰਿਸਮਸ ਸੀਜ਼ਨ ਹੋਣ ਦੇ ਬਾਵਜੂਦ ਇਸ ਸਾਲ ਮੰਗ ਵਿਚ ਵਾਧਾ ਨਹੀਂ ਹੋਇਆ ਅਤੇ ਮੰਗ ਵਿਚ 50 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਸ਼ੁਰੂ ਹੋਈ ਮੰਦੀ ਕਾਰਨ ਐਕਸਪੋਰਟ ਕਾਰੋਬਾਰ ਵਿਚ ਲਗਭਗ 60 ਫੀਸਦੀ ਦੀ ਕਮੀ ਆਈ ਹੈ। ਇਸ ਨੇ ਕਤਾਈ ਮਿੱਲਾਂ, ਧਾਗਾ, ਟੈਕਸਟਾਈਲ, ਡਾਈਂਗ ਤੇ ਪੈਕੇਜਿੰਗ ਸਮੇਤ ਕੱਪੜਾ ਉਦਯੋਗ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮੰਗ ਵਿਚ ਕਮੀ ਦਾ ਵੱਡਾ ਕਾਰਨ ਰੂਸ-ਯੂਕ੍ਰੇਨ ਜੰਗ ਹੈ।

ਇਹ ਵੀ ਪੜ੍ਹੋ :      ਰਿਕਾਰਡ ਪੱਧਰ ਤੋਂ 1800 ਰੁਪਏ ਡਿੱਗਾ ਸੋਨਾ, ਚਾਂਦੀ 'ਚ ਵੀ ਆਈ ਗਿਰਾਵਟ, ਜਾਣੋ ਅੱਜ ਦੇ ਭਾਅ

ਵਿਸ਼ਵ ਪੱਧਰ ’ਤੇ ਪਾਨੀਪਤ ਨੂੰ ਟੈਕਸਟਾਈਲ ਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਸਾਲਾਨਾ ਕਾਰੋਬਾਰ 50 ਹਜ਼ਾਰ ਕਰੋੜ ਰੁਪਏ ਦਾ ਹੈ, ਜਿਸ ਵਿਚੋਂ 15 ਹਜ਼ਾਰ ਕਰੋੜ ਰੁਪਏ ਸਿਰਫ ਐਕਸਪੋਰਟ ਤੋਂ ਆਉਂਦੇ ਹਨ। ਇਕ ਐਕਸਪੋਰਟਰ ਅਨੁਸਾਰ ਉਸ ਨੇ 22 ਦਿਨਾਂ ਦਾ ਯੂਰਪ ਦਾ ਟੂਰ ਕੀਤਾ ਅਤੇ 25 ਬਿਜ਼ਨੈੱਸ ਮੀਟਿੰਗਾਂ ਕੀਤੀਆਂ ਪਰ ਆਰਡਰ ਲੈਣ ’ਚ ਅਸਫਲ ਰਿਹਾ। ਦੂਜੇ ਐਕਸਪੋਰਟਰ ਨੇ ਵੀ ਯੂਰਪੀ ਬਾਜ਼ਾਰ ਵਿਚ ਲੰਮਾ ਸਮਾਂ ਬਿਤਾਇਆ ਪਰ ਉਹ ਵੀ ਆਰਡਰ ਨਹੀਂ ਲਿਆ ਸਕਿਆ।

ਇਹ ਵੀ ਪੜ੍ਹੋ :      Tata Power ਦਾ ਮਾਰਕਿਟ ਕੈਪ 1 ਲੱਖ ਕਰੋੜ ਦੇ ਪਾਰ, ਸ਼ੇਅਰ ਨੇ ਬਣਾਇਆ ਨਵਾਂ ਹਾਈ

ਪਿਛਲੇ ਸਾਲ ਸ਼ੁਰੂ ਹੋ ਗਈ ਸੀ ਮੰਦੀ

ਪਾਨੀਪਤ ਐਕਸਪੋਰਟਰਸ ਐਸੋਸੀਏਸ਼ਨ ਦੇ ਮੁਖੀ ਲਲਿਤ ਗੋਇਲ ਨੇ ਦੱਸਿਆ ਕਿ ਐਕਸਪੋਰਟ ਕਾਰੋਬਾਰ ਵਿਚ ਮੰਦੀ ਦੀ ਸ਼ੁਰੂਆਤ ਪਿਛਲੇ ਸਾਲ ਦੀ ਆਖਰੀ ਤਿਮਾਹੀ ਤੋਂ ਹੋਈ ਸੀ, ਜਿਸ ਦਾ ਅਸਰ ਅਜੇ ਵੀ ਵੇਖਿਆ ਜਾ ਰਿਹਾ ਹੈ। ਇਸ ਸਾਲ ਵਿਦੇਸ਼ੀ ਖਰੀਦਦਾਰਾਂ ਤੋਂ ਸ਼ਾਇਦ ਹੀ ਕੋਈ ਨਵਾਂ ਆਰਡਰ ਮਿਲ ਸਕੇ।

ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਹੀ ਵਿਦੇਸ਼ੀ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜਰਮਨੀ ਅਤੇ ਹੋਰ ਦੇਸ਼ਾਂ ਵਿਚ ਕੌਮਾਂਤਰੀ ਮੇਲਿਆਂ ’ਚ ਹਿੱਸਾ ਲੈਣ ਵਾਲੇ ਐਕਸਪੋਰਟਰਾਂ ਨੂੰ ਵੀ ਵਿਦੇਸ਼ੀ ਖਰੀਦਦਾਰਾਂ ਤੋਂ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ।

ਅਮਰੀਕਾ ਹੈ ਹੈਂਡਲੂਮ ਉਤਪਾਦਾਂ ਦਾ ਚੋਟੀ ਦਾ ਖਰੀਦਦਾਰ

ਅਮਰੀਕਾ ਪਾਨੀਪਤ ਦੇ ਹੈਂਡਲੂਮ ਉਤਪਾਦਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਜਿਵੇਂ ਕਿ ਘਰੇਲੂ ਸਾਜ-ਸਜਾਵਟ (ਪਰਦੇ, ਬੈੱਡ ਕਵਰ, ਸਿਰਹਾਣਾ ਕਵਰ, ਸਹਾਇਕ ਉਪਕਰਣ ਆਦਿ) ਅਤੇ ਫਰਸ਼ ਕਵਰ (ਬਾਥ ਮੈਟ, ਕਾਲੀਨ, ਗਲੀਚੇ ਆਦਿ)। ਵੱਡੀ ਗਿਣਤੀ ਵਿਚ ਚੇਨ ਸਟੋਰ ਬੰਦ ਪਏ ਹਨ। ਉਨ੍ਹਾਂ ਵਿਚੋਂ ਕੁਝ ਦੀਵਾਲੀਆ ਵੀ ਹੋ ਗਏ ਹਨ ਅਤੇ ਉੱਚ ਕਰੰਸੀ ਪਸਾਰ ਨੇ ਐਕਸਪੋਰਟ ਇੰਡਸਟਰੀ ਨੂੰ ਲਗਭਗ 60 ਫੀਸਦੀ ਤਕ ਪ੍ਰਭਾਵਿਤ ਕੀਤਾ ਹੈ। ਪਾਨੀਪਤ ਦੇ ਉਤਪਾਦਾਂ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਯੂਰਪੀ ਦੇਸ਼ ਹਨ। ਜਰਮਨੀ ਯੂਰਪ ਦਾ ਐਂਟਰੀ ਗੇਟ ਹੈ ਪਰ ਰੂਸ-ਯੂਕ੍ਰੇਨ ਜੰਗ ਨੇ ਪਿਛਲੇ 2 ਸਾਲਾਂ ਤੋਂ ਯੂਰਪੀ ਬਾਜ਼ਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਵੇਲੇ ਜਰਮਨੀ ’ਚ ਮੰਦੀ ਸਿਖਰਾਂ ’ਤੇ ਹੈ।

ਇਹ ਵੀ ਪੜ੍ਹੋ :    Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News