ਡਾਇਰੈਕਟ ਟੈਕਸ ਕਲੈਕਸ਼ਨ ''ਚ 15.3 ਫ਼ੀਸਦੀ ਦਾ ਵਾਧਾ, ਮਿਲਿਆ 15.71 ਲੱਖ ਕਰੋੜ ਰੁਪਏ

03/18/2023 4:13:28 PM

ਨਵੀਂ ਦਿੱਲੀ—ਚਾਲੂ ਵਿੱਤੀ ਸਾਲ 'ਚ 16 ਮਾਰਚ ਤੱਕ ਕੇਂਦਰ ਦਾ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ (ਰਿਫੰਡ ਜਾਰੀ ਕਰਨ ਤੋਂ ਬਾਅਦ) 15.3 ਫ਼ੀਸਦੀ ਵਧ ਕੇ 15.71 ਲੱਖ ਕਰੋੜ ਰੁਪਏ ਰਿਹਾ। ਸੂਤਰਾਂ ਨੇ ਕਿਹਾ ਕਿ ਐਡਵਾਂਸ ਟੈਕਸ ਕੁਲੈਕਸ਼ਨ 'ਚ ਤੇਜੀ ਹੋਣ ਕਾਰਨ ਸਿੱਧੇ ਟੈਕਸ ਪ੍ਰਾਪਤੀਆਂ 'ਚ ਕਾਫ਼ੀ ਵਾਧਾ ਹੋਇਆ ਹੈ। ਇਹ ਪੂਰੇ ਵਿੱਤੀ ਸਾਲ ਲਈ 16.5 ਲੱਖ ਕਰੋੜ ਰੁਪਏ ਦੇ ਸੰਸ਼ੋਧਿਤ ਟੀਚੇ ਦਾ 85.2 ਫ਼ੀਸਦੀ ਅਤੇ 14.2 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਤੋਂ ਲਗਭਗ 10 ਫ਼ੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
16 ਮਾਰਚ ਤੱਕ ਕਾਰਪੋਰੇਟ ਇਨਕਮ ਟੈਕਸ ਕੁਲੈਕਸ਼ਨ 'ਚ 8.11 ਲੱਖ ਕਰੋੜ ਰੁਪਏ ਅਤੇ ਨਿੱਜੀ ਇਨਕਮ ਟੈਕਸ 'ਚ 7.32 ਲੱਖ ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ 'ਚ ਇਸ ਸਮੇਂ ਦੌਰਾਨ ਪ੍ਰਾਪਤ ਹੋਈ 7.40 ਲੱਖ ਕਰੋੜ ਰੁਪਏ ਦੀ ਐਡਵਾਂਸ ਟੈਕਸ ਵਸੂਲੀ ਵੀ ਸ਼ਾਮਲ ਹੈ। ਇਸ ਦੌਰਾਨ ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ ਕੁਲੈਕਸ਼ਨ 25,000 ਕਰੋੜ ਰੁਪਏ ਦੇ ਸੋਧੇ ਟੀਚੇ ਦੇ ਮੁਕਾਬਲੇ 24,093 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਅਸੀਂ ਚਾਲੂ ਵਿੱਤੀ ਸਾਲ ਦੀ ਚੌਥੀ ਅਤੇ ਆਖ਼ਰੀ ਤਿਮਾਹੀ 'ਚ ਪ੍ਰਾਪਤ ਕੁੱਲ ਐਡਵਾਂਸ ਟੈਕਸ ਦੀ ਗਣਨਾ ਕਰ ਰਹੇ ਹਾਂ। 16 ਮਾਰਚ ਤੱਕ ਦੇ ਅੰਕੜੇ 'ਚ ਭੁਗਤਾਨ ਯੋਗ ਅਡਵਾਂਸ ਟੈਕਸ ਦਾ 60 ਫ਼ੀਸਦੀ ਸ਼ਾਮਲ ਹੈ। ਬਾਕੀ 40 ਫ਼ੀਸਦੀ 18 ਤੋਂ 19 ਮਹੀਨਿਆਂ 'ਚ ਦਿਖੇਗਾ।'' ਉਨ੍ਹਾਂ ਕਿਹਾ ਕਿ 16 ਮਾਰਚ ਤੱਕ ਦੀ ਗਣਨਾ ਦੇ ਆਧਾਰ 'ਤੇ ਟੈਕਸ ਕੁਲੈਕਸ਼ਨ 16.5 ਲੱਖ ਕਰੋੜ ਰੁਪਏ ਦੇ ਸੋਧੇ ਟੀਚੇ ਤੋਂ ਮਹਿਜ਼ 78,821 ਕਰੋੜ ਰੁਪਏ (ਜਾਂ 5 ਫ਼ੀਸਦੀ) ਘੱਟ ਹੈ। ਐਡਵਾਂਸ ਟੈਕਸ ਦੀ ਚੌਥੀ ਕਿਸ਼ਤ ਅਜੇ ਪੂਰੀ ਨਹੀਂ ਆਈ ਹੈ। ਅਜਿਹੇ 'ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕੁੱਲ ਟੈਕਸ ਸੰਗ੍ਰਹਿ ਸੋਧੇ ਹੋਏ ਅਨੁਮਾਨ ਤੋਂ ਜ਼ਿਆਦਾ ਹੋਵੇਗਾ।ਐਡਵਾਂਸ ਟੈਕਸ ਕੁਲੈਕਸ਼ਨ ਦੀ ਆਖ਼ਰੀ ਕਿਸ਼ਤ 15 ਮਾਰਚ ਤੱਕ ਅਦਾ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਮਾਮਲੇ ਦੇ ਜਾਣਕਾਰ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ) 20 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੌਜੂਦਾ ਵਿੱਤੀ ਸਾਲ ਲਈ ਦੇਸ਼ ਭਰ ਤੋਂ ਪ੍ਰਾਪਤ ਟੈਕਸ ਵਸੂਲੀ ਦੀ ਸਮੀਖਿਆ ਕਰ ਸਕਦਾ ਹੈ। ਆਮ ਤੌਰ 'ਤੇ ਮਾਰਚ 'ਚ ਟੈਕਸ ਸੰਗ੍ਰਹਿ 'ਚ ਇੱਕ ਮਹੱਤਵਪੂਰਨ ਵਾਧਾ ਹੁੰਦਾ ਹੈ ਕਿਉਂਕਿ ਇਹ ਪਿਛਲੀ ਤਿਮਾਹੀ ਅਤੇ ਵਿੱਤੀ ਸਾਲ ਦੇ ਅੰਤ ਨੂੰ ਦਰਸਾਉਂਦਾ ਹੈ। ਸਰਕਾਰ ਇਸ ਸਾਲ ਟੈਕਸ ਵਸੂਲੀ ਦੇ ਸੰਸ਼ੋਧਿਤ ਅਨੁਮਾਨਾਂ ਨੂੰ ਹਾਸਲ ਕਰਨ ਲਈ ਆਸਵੰਦ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News