ਪੰਜ ਸਾਲ ਦੇ ਹੇਠਲੇ ਪੱਧਰ 'ਤੇ ਕੰਪਨੀਆਂ ਦੇ 144 ਸ਼ੇਅਰ

08/23/2019 2:14:01 PM

ਮੁੰਬਈ — ਆਰਥਿਕ ਮੰਦੀ ਵਿਚਕਾਰ ਪਿਛਲੇ ਕੁਝ ਹਫ਼ਤਿਆਂ 'ਚ ਨਕਾਰਾਤਮਕ ਖਬਰਾਂ ਦੇ ਪ੍ਰਵਾਹ ਨੇ ਬਜ਼ਾਰ ਦੀ ਧਾਰਨਾ ਨੂੰ ਠੇਸ ਪਹੁੰਚਾਈ ਹੈ ਅਤੇ ਟਾਟਾ ਮੋਟਰਜ਼, ਓ.ਐਨ.ਜੀ.ਸੀ., ਕੋਲ ਇੰਡੀਆ, ਟਾਟਾ ਕੌਫੀ ਅਤੇ ਸੇਲ ਵਰਗੀਆਂ ਦਿੱਗਜ ਕੰਪਨੀਆਂ ਦੇ ਸ਼ੇਅਰ ਕਰੀਬ ਪੰਜ ਸਾਲ ਦੇ ਹੇਠਲੇ ਪੱਧਰ ਤੇ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਸ਼ੇਅਰਾਂ ਸਮੇਤ ਐਸ.ਐਂਡ.ਪੀ.  ਬੀ.ਐਸ.ਈ. ਆਲਕੈਪ ਇੰਡੈਕਸ 'ਚ ਸ਼ਾਮਲ 144 ਕੰਪਨੀਆਂ ਦੇ ਸ਼ੇਅਰ ਪੰਜ ਸਾਲਾਂ ਦੇ ਹੇਠਲੇ ਪੱਧਰ ਤੇ ਆ ਗਏ ਹਨ। ਇਸ ਤੋਂ ਇਲਾਵਾ ਡੀ.ਐਲ.ਐਫ., ਟਾਟਾ ਸਟੀਲ, ਆਈ.ਟੀ.ਸੀ., ਇੰਡੀਆ ਸੀਮੈਂਟਸ, ਐਨ.ਬੀ.ਸੀ.ਸੀ., ਜੀ.ਆਈ.ਸੀ. ਹਾਊਸਿੰਗ ਫਾਇਨਾਂਸ ਅਤੇ ਰੇਮੰਡ 273 ਅਜਿਹੇ ਸ਼ੇਅਰਾਂ ਵਿਚ ਸ਼ਾਮਲ ਹਨ ਜਿਹੜੇ ਦੋ ਸਾਲ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। 

ਵਿਸ਼ਲੇਸ਼ਕਾਂ ਨੇ ਦੱਸਿਆ ਕਿ ਇਹ ਗਿਰਾਵਟ ਬਾਜ਼ਾਰ ਵਿਚ ਹੋ ਰਹੀ ਵਿਕਰੀ ਕਾਰਨ ਹੋਈ ਹੈ ਜਿਹੜੀ ਕਿ 5 ਜੁਲਾਈ ਨੂੰ ਬਜਟ ਪੇਸ਼ ਹੋਣ ਤੋਂ ਬਾਅਦ ਵੇਖੀ ਗਈ ਹੈ। ਕੁਝ ਮਾਮਲਿਆਂ 'ਚ ਕੰਪਨੀ ਨਾਲ ਜੁੜੀਆਂ ਨਕਾਰਾਤਮਕ ਖ਼ਬਰਾਂ ਅਤੇ ਜੂਨ ਤਿਮਾਹੀ 'ਚ ਕੰਪਨੀਆਂ ਦੀ ਕਮਜ਼ੋਰ ਕਮਾਈ ਨੇ ਵੀ ਬਜ਼ਾਰ ਧਾਰਨਾ ਨੂੰ ਕਮਜ਼ੋਰ ਕੀਤਾ ਹੈ। ਵਿੱਤੀ ਸਾਲ 2020 ਦਾ ਬਜਟ ਪੇਸ਼ ਹੋਣ ਤੋਂ ਬਾਅਦ ਆਮ ਧਾਰਨਾ ਨਿਰਾਸ਼ਾਵਾਦੀ ਬਣ ਗਈ। ਨਕਾਰਾਤਮਕ ਮਾਹੌਲ ਕਾਰਨ ਸ਼ੇਅਰਾਂ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਫੰਡਾਮੈਂਟਲ ਨੂੰ ਪ੍ਰਭਾਵਤ ਕਰ ਰਹੀ ਹੈ ਅਤੇ ਪਿਛਲੇ ਇਕ ਮਹੀਨੇ ਵਿਚ ਇਸ 'ਚ ਕੋਈ ਬਦਲਾਅ ਨਹੀਂ ਆਇਆ ਹੈ।

ਨੋਮੂਰਾ ਨੇ ਘਟਾਇਆ ਨਿਫਟੀ ਦਾ ਟੀਚਾ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਰਥਿਕ ਮੰਦੀ ਦੇ ਕਾਰਨ ਅਗਲੀਆਂ ਕੁਝ ਤਿਮਾਹੀਆਂ 'ਚ ਕੰਪਨੀਆਂ ਦੀ ਆਮਦਨ ਹੋਰ ਸੋਧ ਹੋ ਸਕਦਾ ਹੈ। ਕੁਝ ਵਿਸ਼ਲੇਸ਼ਕਾਂ ਨੇ ਪ੍ਰਮੁੱਖ ਸੂਚਕਅੰਕ ਦੇ ਟੀਚਿਆਂ 'ਚ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਦਾਹਰਣ ਲਈ ਨੋਮੂਰਾ ਨੇ ਮਾਰਚ 2020 ਲਈ ਨਿਫਟੀ-50 ਦਾ ਟੀਚਾ ਕਰੀਬ 8.5 ਫੀਸਦੀ ਘਟਾ ਕੇ 11,800 ਕਰ ਦਿੱਤਾ ਹੈ ਜਿਹੜਾ ਕਿ ਪਹਿਲਾਂ 12,900 ਸੀ। ਹੁਣ ਇਸ 'ਤੇ ਆਮ ਸਹਿਮਤੀ ਹੈ ਕਿ ਨਿਫਟੀ ਦੀ ਆਮਦਨ ਦੇ ਵਾਧੇ ਦੀ ਰਫਤਾਰ ਵਿੱਤੀ ਸਾਲ 2020/2021 'ਚ 14 ਫੀਸਦੀ/19 ਫੀਸਦੀ ਰਹਿ ਸਕਦੀ ਹੈ। ਮੌਜੂਦਾ ਮੰਦੀ ਨੂੰ ਦੇਖਦੇ ਹੋਏ ਇਸ ਅੰਦਾਜ਼ੇ 'ਚ 3-4 ਫੀਸਦੀ ਦੀ ਹੋਰ ਕਟੌਤੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ।

ਬੈਂਕ ਸਮੇਤ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਨੂੰ 5 ਜੁਲਾਈ ਦੇ ਬਾਅਦ ਤੋਂ ਸਭ ਤੋਂ ਵੱਡਾ ਝਟਕਾ ਲੱਗਾ ਹੈ। ਪੀ.ਐਸ.ਯੂ. ਦੇ ਲਗਭਗ 33 ਸ਼ੇਅਰ ਕਈ ਸਾਲ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਵਿਚ ਟਾਟਾ ਸਮੂਹ ਅਤੇ ਅਨਿਲ ਅੰਬਾਨੀ ਸਮੂਹ ਦੀ ਅਗਵਾਈ ਵਾਲੀ ਰਿਲਾਇੰਸ ਸਮੂਹ ਦੀਆਂ 6-6 ਕੰਪਨੀਆਂ, ਕੇਕੇ ਬਿਰਲਾ ਦੀਆਂ ਪੰਜ ਕੰਪਨੀਆਂ ਅਤੇ ਵੇਦਾਂਤਾ ਦੀਆਂ ਤਿੰਨ ਕੰਪਨੀਆਂ ਨੇ ਹੁਣੇ ਜਿਹੇ ਦੋ ਸਾਲ ਦੇ ਹੇਠਲੇ ਪੱਧਰ ਨੂੰ ਛੂਹਿਆ ਹੈ। ਖੇਤਰ ਦੇ ਹਿਸਾਬ ਨਾਲ ਬੈਂਕਾਂ ਸਮੇਤ ਵਿੱਤੀ ਸੈਕਟਰ ਦੇ 26 ਸ਼ੇਅਰ ਨਕਦੀ ਅਤੇ ਘੱਟ ਉਧਾਰੀ ਦੀ ਰਫਤਾਰ ਦੀ ਚਿੰਤਾ ਨਾਲ ਕਈ ਸਾਲ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ ਰਿਅਲ ਅਸਟੇਟ ਅਤੇ ਨਿਰਮਾਣ ਖੇਤਰ ਦੇ 15 ਸ਼ੇਅਰ, ਵਾਹਨ ਅਤੇ ਆਟੋ ਸੈਕਟਰ ਦੇ 17 ਸ਼ੇਅਰ ਅਤੇ ਪੂੰਜੀਗਤ ਵਸਤੂ ਖੇਤਰ ਦੇ 15 ਸ਼ੇਅਰ ਕਈ ਸਾਲਾਂ ਦੇ ਹੇਠਲੇ ਪੱਧਰ 'ਤੇ ਹਨ। ਜ਼ਿਆਦਾਤਰ ਵਿਸ਼ਲੇਸ਼ਕਾਂ ਨੂੰ ਬੀ.ਐਫ.ਐਸ.ਆਈ. ਸੈਕਟਰ 'ਤੇ ਸੁਚੇਤ ਕੀਤਾ ਹੈ ਅਤੇ ਨਿਵੇਸ਼ਕਾਂ ਨੂੰ ਇਸ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। 


Related News