ਅੱਜ ਤੋਂ ਤਿੰਨ ਦਿਨ ਤੱਕ ਸਾਰੀਆਂ ਵਿਸ਼ੇਸ਼ 14 ਰੇਲ ਗੱਡੀਆਂ ਰਹਿਣਗੀਆਂ ਰੱਦ

Thursday, Sep 24, 2020 - 07:45 AM (IST)

ਅੱਜ ਤੋਂ ਤਿੰਨ ਦਿਨ ਤੱਕ ਸਾਰੀਆਂ ਵਿਸ਼ੇਸ਼ 14 ਰੇਲ ਗੱਡੀਆਂ ਰਹਿਣਗੀਆਂ ਰੱਦ

ਫਿਰੋਜ਼ਪੁਰ, (ਮਲਹੋਤਰਾ)– ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਿੱਲਾਂ ਦੇ ਵਿਰੋਧ ’ਚ ਧਰਨੇ-ਪ੍ਰਦਰਸ਼ਨਾਂ ’ਤੇ ਉਤਰੇ ਕਿਸਾਨਾਂ ਵਲੋਂ 24 ਤੋਂ 26 ਸਤੰਬਰ ਤੱਕ ਸੂਬੇ ’ਚ ਰੇਲ ਰੋਕੋ ਅੰਦੋਲਨ ਦੀ ਦਿੱਤੀ ਗਈ ਚਿਤਾਵਨੀ ਨੂੰ ਦੇਖਦਿਆਂ ਹੋਇਆਂ ਫਿਰੋਜ਼ਪੁਰ ਮੰਡਲ ’ਚ ਇਸ ਸਮੇਂ ਚੱਲ ਰਹੀਆਂ ਸਾਰੀਆਂ 14 ਵਿਸ਼ੇਸ਼ ਰੇਲ ਗੱਡੀਆਂ ਤਿੰਨ ਦਿਨ ਤੱਕ ਰੱਦ ਰਹਿਣਗੀਆਂ। 

ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਬੁੱਧਵਾਰ ਪੁਲਸ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਕੋਰੋਨਾ ਕਾਲ ਦੇ ਕਾਰਣ ਵੈਸੇ ਵੀ ਜ਼ਿਆਦਾਤਰ ਰੇਲ ਗੱਡੀਆਂ ਬੰਦ ਹਨ ਪਰ ਤਿੰਨ ਦਿਨ ਦੇ ਰੇਲ ਰੋਕੋ ਅੰਦੋਲਨ ਨੂੰ ਦੇਖਦੇ ਹੋਏ ਇਸ ਸਮੇਂ ਚੱਲ ਰਹੀਆਂ ਸਾਰੀਆਂ 14 ਵਿਸ਼ੇਸ਼ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤਾਂ ਕਿ ਮੁਸਾਫਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਅਤੇ ਰੇਲਵੇ ਮੰਡਲ ਦੇ ਅਧਿਕਾਰੀਆਂ ਦੇ ਨਾਲ ਵਿਚਾਰ-ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਹ ਗੱਡੀਆਂ ਰਹਿਣਗੀਆਂ ਰੱਦ

ਡੀ. ਆਰ. ਐੱਮ. ਨੇ ਦੱਸਿਆ ਕਿ ਇਸ ਬੰਦ ਦੇ ਦੌਰਾਨ ਅੰਮ੍ਰਿਤਸਰ-ਮੁੰਬਈ ਸੈਂਟਰਲ (02903-02904), ਅੰਮ੍ਰਿਤਸਰ-ਕਲਕੱਤਾ ਐਕਸਪ੍ਰੈੱਸ (02357-02358), ਅੰਮ੍ਰਿਤਸਰ-ਨਿਊਜਲਪਾਈਗੁਡ਼ੀ ਐਕਸਪ੍ਰੈੱਸ (02407-02408), ਅੰਮ੍ਰਿਤਸਰ-ਬਾਂਦਰਾ ਟਰਮੀਨਲਜ਼ (02925-02926), ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇਡ਼ ਐਕਸਪ੍ਰੈੱਸ (02715-02716), ਅੰਮ੍ਰਿਤਸਰ-ਹਰਦੁਆਰ ਐਕਸਪ੍ਰੈੱਸ (02053-02054), ਅੰਮ੍ਰਿਤਸਰ-ਜੈ ਨਗਰ ਐਕਸਪ੍ਰੈੱਸ (04673-04674), ਜੰਮੂਤਵੀ-ਨਵੀਂ ਦਿੱਲੀ (02425-02426), ਅੰਮ੍ਰਿਤਸਰ-ਡਿਬਰੂਗਡ਼੍ਹ (05933-05934), ਫਿਰੋਜ਼ਪੁਰ ਛਾਉਣੀ-ਧਨਬਾਦ ਐਕਸਪ੍ਰੈੱਸ (03307-03308), ਅੰਮ੍ਰਿਤਸਰ-ਨਿਊਜਲਪਾਈਗੁਡ਼ੀ (04653-04654), ਅੰਮ੍ਰਿਤਸਰ-ਜੈ ਨਗਰ (04651-04652), ਅੰਮ੍ਰਿਤਸਰ-ਬਾਂਦਰਾ ਟਰਮਿਨਲਜ਼ (09025-09026) ਰੱਦ ਰਹਿਣਗੀਆਂ।
 


author

Sanjeev

Content Editor

Related News