126 ਸਾਲ ਪੁਰਾਣੇ ਗੋਦਰੇਜ ਗਰੁੱਪ ਦੀ ਹੋਵੇਗੀ ਵੰਡ, ਮੁੰਬਈ 'ਚ ਤਾਲੇ ਵੇਚ ਕੀਤੀ ਸੀ ਕਾਰੋਬਾਰ ਦੀ ਸ਼ੁਰੂਆਤ

10/03/2023 3:31:31 PM

ਬਿਜ਼ਨੈੱਸ ਡੈਸਕ : 1.76 ਲੱਖ ਕਰੋੜ ਰੁਪਏ ਦੇ ਮੁੱਲ ਵਾਲੇ ਗੋਦਰੇਜ ਗਰੁੱਪ ਦੀ ਸ਼ੁਰੂਆਤ 1897 ਵਿੱਚ ਹੋਈ ਸੀ। 126 ਸਾਲ ਪੁਰਾਣੇ ਇਸ ਵਪਾਰਕ ਸਮੂਹ 'ਤੇ ਹੁਣ ਵੰਡ ਦੀ ਤਲਵਾਰ ਲਟਕ ਰਹੀ ਹੈ। ਗੋਦਰੇਜ ਗਰੁੱਪ ਦੀ ਸ਼ੁਰੂਆਤ ਤਾਲੇ ਵੇਚਣ ਤੋਂ ਹੋਈ ਸੀ। ਇਸ ਗਰੁੱਪ ਨੇ 1897 ਵਿੱਚ ਭਾਰਤ ਦੀ ਪਹਿਲੀ ਲੀਵਰ ਤਕਨੀਕ ਬਣਾਈ ਸੀ। ਉਸ ਸਮੇਂ ਮੁੰਬਈ ਵਿੱਚ ਅਪਰਾਧ ਵੱਧ ਰਿਹਾ ਸੀ। ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਗੋਦਰੇਜ ਨੇ ਸ਼ੁਰੂ ਵਿੱਚ ਵਿਸ਼ੇਸ਼ ਤਾਲੇ ਬਣਾਉਣੇ ਸ਼ੁਰੂ ਕੀਤੇ ਸਨ।

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਗਰੁੱਪ ਦੀ ਸ਼ੁਰੂਆਤ ਦੋ ਭਰਾਵਾਂ ਅਰਦੇਸ਼ੀਰ ਗੋਦਰੇਜ ਅਤੇ ਪਿਰੋਜਸ਼ਾ ਬੁਰਜੋਰਜੀ ਗੋਦਰੇਜ ਨੇ ਕੀਤੀ ਸੀ। ਸਮੇਂ ਦੇ ਨਾਲ ਸਮੂਹ ਨੇ ਕਈ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਪਰ ਹੁਣ ਇਹ ਗਰੁੱਪ ਦਾ ਬਟਵਾਰਾ ਹੋ ਸਕਦਾ ਹੈ। ਅੱਜ ਗੋਦਰੇਜ ਗਰੁੱਪ ਕਈ ਖੇਤਰਾਂ ਵਿੱਚ ਕੰਮ ਕਰਦਾ ਹੈ, ਜਿਸ ਵਿੱਚ ਇੰਜੀਨੀਅਰਿੰਗ, ਉਪਕਰਨ, ਸੁਰੱਖਿਆ ਹੱਲ, ਖੇਤੀਬਾੜੀ ਉਤਪਾਦ, ਰੀਅਲ ਅਸਟੇਟ ਅਤੇ ਖਪਤਕਾਰ ਉਤਪਾਦ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ ਸੈਕਟਰਾਂ ਵਿੱਚ ਫੈਲੇ ਕਾਰੋਬਾਰ ਨੂੰ ਵੰਡਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਗੋਦਰੇਜ ਗਰੁੱਪ ਵੱਲੋਂ ਵੰਡ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਗੋਦਰੇਜ ਪਰਿਵਾਰ 'ਚ ਪਹਿਲਾਂ ਹੀ ਦੋ ਕਾਰੋਬਾਰੀ ਗਰੁੱਪ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ ਗੋਦਰੇਜ ਇੰਡਸਟਰੀਜ਼ ਐਂਡ ਐਸੋਸੀਏਟਸ ਦਾ ਪ੍ਰਬੰਧਨ ਆਦਿ ਗੋਦਰੇਜ ਅਤੇ ਉਸਦੇ ਭਰਾ ਨਾਦਿਰ ਗੋਦਰੇਜ ਸੰਭਾਲਦੇ ਹਨ। ਦੂਜੇ ਪਾਸੇ, ਗੋਦਰੇਜ ਐਂਡ ਬੁਆਇਸ ਮੈਨੂਫੈਕਚਰਿੰਗ ਕੰਪਨੀ ਨੂੰ ਆਦਿ ਗੋਦਰੇਜ ਦੇ ਚਚੇਰੇ ਭਰਾ ਜਮਸ਼ੇਦ ਗੋਦਰੇਜ ਅਤੇ ਸਮਿਤਾ ਗੋਦਰੇਜ ਸੰਭਾਲਦੇ ਹਨ। ਗੋਦਰੇਜ ਫੈਮਿਲੀ ਕੌਂਸਲ ਕੁਝ ਮਹੱਤਵਪੂਰਨ ਚੀਜ਼ਾਂ 'ਤੇ ਕੰਮ ਕਰ ਰਹੀ ਹੈ, ਜਿਸ ਵਿੱਚ ਦੋ ਮਹੱਤਵਪੂਰਨ ਨੁਕਤੇ ਸ਼ਾਮਲ ਹਨ। ਪਹਿਲਾ, ਵੰਡ ਤੋਂ ਬਾਅਦ ਗੋਦਰੇਜ ਬ੍ਰਾਂਡ ਨਾਮ ਦੀ ਵਰਤੋਂ ਅਤੇ ਇਸ ਲਈ ਸੰਭਾਵਿਤ ਰਾਇਲਟੀ ਭੁਗਤਾਨ ਅਤੇ ਇਸ ਸਮੇਂ ਗੋਦਰੇਜ ਐਂਡ ਬੋਇਸ ਕੋਲ ਮੌਜੂਦ ਜ਼ਮੀਨ ਦਾ ਮੁੱਲਾਂਕਣ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

ਕੀ ਹਨ ਵੰਡ ਦੀਆਂ ਚੁਣੌਤੀਆਂ
ਇਨ੍ਹਾਂ 2 ਧਿਰਾਂ 'ਚ 400 ਏਕੜ ਜ਼ਮੀਨ ਦੀ ਵੰਡ ਵੀ ਹੋਵੇਗੀ। ਈਟੀ ਦੀ ਰਿਪੋਰਟ ਮੁਤਾਬਕ ਇਸ ਜ਼ਮੀਨ ਨੂੰ ਲੈ ਕੇ ਕੁਝ ਮੁੱਦੇ ਹਨ, ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਵੰਡ ਕਾਰਨ ਸਮੂਹ ਨੂੰ ਮੁਲਾਂਕਣ, ਵਿੱਤੀ ਅਤੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News