ਨਵੀਂ ਪ੍ਰਕਿਰਿਆ ਤਹਿਤ 120 ਸਟਾਰਟਅਪ ਕੰਪਨੀਆਂ ਨੂੰ ਮਿਲਿਆ ਪੇਟੈਂਟ
Friday, Apr 26, 2019 - 11:52 PM (IST)

ਨਵੀਂ ਦਿੱਲੀ-ਪੇਟੈਂਟ ਅਰਜ਼ੀ ਦੀ ਤੇਜ਼ ਹੋਈ ਜਾਂਚ-ਪੜਤਾਲ ਪ੍ਰਕਿਰਿਆ ਦੇ ਤਹਿਤ 2016 ਤੋਂ ਹੁਣ ਤੱਕ 120 ਸਟਾਰਟਅਪ ਕੰਪਨੀਆਂ ਨੂੰ ਪੇਟੈਂਟ ਦਿੱਤਾ ਗਿਆ ਹੈ। ਪੇਟੈਂਟ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ 2016 'ਚ ਪ੍ਰਕਿਰਿਆ ਨੂੰ ਪੇਸ਼ ਕੀਤਾ ਗਿਆ ਸੀ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਸਹੂਲਤ ਦੇ ਤਹਿਤ ਹੁਣ ਤੱਕ ਕੁਲ 450 ਸਟਾਰਟਅਪ ਕੰਪਨੀਆਂ ਨੇ ਪੇਟੈਂਟ ਲਈ ਅਪਲਾਈ ਕੀਤਾ ਹੈ।
ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ) ਦੇ ਸਕੱਤਰ ਰਮੇਸ਼ ਅਭਿਸ਼ੇਕ ਨੇ ਕਿਹਾ ਕਿ ਬੌਧਿਕ ਜਾਇਦਾਦ ਅਧਿਕਾਰ (ਆਈ. ਪੀ. ਆਰ.) ਅਰਜ਼ੀਆਂ ਦੀ ਜਾਂਚ-ਪੜਤਾਲ 'ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਸਰਕਾਰ ਨਵੇਂ ਕਰਮਚਾਰੀਆਂ ਦੀ ਭਰਤੀ ਕਰਨ ਸਮੇਤ ਕਈ ਕਦਮ ਉੱਠਾ ਰਹੀ ਹੈ। ਇਸ ਸਹੂਲਤ ਦੇ ਤਹਿਤ 1,021 ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ ਅਤੇ ਭਾਰਤੀ ਬੌਧਿਕ ਜਾਇਦਾਦ ਦਫ਼ਤਰ ਨੇ 351 ਪੇਟੈਂਟ ਨੂੰ ਮਨਜ਼ੂਰੀ ਦਿੱਤੀ ਹੈ।