ਦਸੰਬਰ ’ਚ 12.67 ਲੱਖ ਨਵੀਆਂ ਨੌਕਰੀਆਂ ਮਿਲੀਆਂ : ESIC

02/25/2020 10:37:42 PM

ਨਵੀਂ ਦਿੱਲੀ (ਭਾਸ਼ਾ)-ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਦਸੰਬਰ 2019 ’ਚ ਲਗਭਗ 12.67 ਲੱਖ ਨੌਕਰੀਆਂ ਪੈਦਾ ਹੋਈਆਂ, ਜਦੋਂ ਕਿ ਇਸ ਤੋਂ ਪਿਛਲੇ ਮਹੀਨੇ ’ਚ 14.59 ਲੱਖ ਨੌਕਰੀਆਂ ਪੈਦਾ ਹੋਈਆਂ ਸਨ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਨੇ ਇਕ ਰਿਪੋਰਟ ’ਚ ਕਿਹਾ ਕਿ ਵਿੱਤੀ ਸਾਲ 2018-19 ਦੌਰਾਨ ਈ. ਐੱਸ. ਆਈ. ਸੀ. ਨਾਲ ਕੁਲ 1.49 ਕਰੋਡ਼ ਨਵੇਂ ਕਰਮਚਾਰੀਆਂ/ਮਜ਼ਦੂਰਾਂ ਦੇ ਨਾਂ ਦਰਜ ਕਰਵਾਏ ਗਏ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਸਤੰਬਰ 2017 ਤੋਂ ਦਸੰਬਰ 2019 ਦੌਰਾਨ ਲਗਭਗ 3.50 ਕਰੋਡ਼ ਨਵੇਂ ਲੋਕ ਈ. ਐੱਸ. ਆਈ. ਸੀ. ਯੋਜਨਾ ’ਚ ਸ਼ਾਮਲ ਹੋਏ।

ਐੱਨ. ਐੱਸ. ਓ. ਦੀ ਰਿਪੋਰਟ ਈ. ਐੱਸ. ਆਈ. ਸੀ., ਈ. ਪੀ. ਐੱਫ. ਓ. ਅਤੇ ਪੈਨਸ਼ਨ ਫੰਡ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਵੱਲੋਂ ਸੰਚਾਲਿਤ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਬਣਾਏ ਗਏ ਨਵੇਂ ਮੈਂਬਰਾਂ ਦੇ ਪੇਰੋਲ ਡਾਟਾ ’ਤੇ ਅਾਧਾਰਿਤ ਹੈ। ਅਪ੍ਰੈਲ 2018 ਤੋਂ ਇਨ੍ਹਾਂ ਤਿੰਨਾਂ ਅਦਾਰਿਆਂ ਦੇ ਨਵੇਂ ਮੈਂਬਰਾਂ ਦੇ ਅੰਕੜਿਆਂ ਦੇ ਆਧਾਰ ’ਤੇ ਨੌਕਰੀਆਂ ਦੇ ਅੰਕੜੇ ਜਾਰੀ ਕੀਤੇ ਜਾ ਰਹੇ ਹਨ।

ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ 2017 ਤੋਂ ਦਸੰਬਰ 2019 ਦੌਰਾਨ ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਯੋਜਨਾ ’ਚ ਲਗਭਗ 3.12 ਕਰੋਡ਼ ਨਵੇਂ ਮੈਂਬਰ ਸ਼ਾਮਲ ਹੋਏ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲਾਂਕਿ ਮੈਂਬਰਾਂ ਦੀ ਗਿਣਤੀ ਵੱਖ-ਵੱਖ ਸ੍ਰੋਤਾਂ ਤੋਂ ਮਿਲੀ ਹੈ, ਇਸ ਲਈ ਅੰਕੜਿਆਂ ’ਚ ਦੁਹਰਾਅ ਹੋ ਸਕਦਾ ਹੈ। ਐੱਨ. ਐੱਸ. ਓ. ਨੇ ਕਿਹਾ ਕਿ ਰਿਪੋਰਟ ਰਸਮੀ ਖੇਤਰ ’ਚ ਰੋਜ਼ਗਾਰ ਦੇ ਪੱਧਰ ਨੂੰ ਲੈ ਕੇ ਇਕ ਵੱਖਰਾ ਦ੍ਰਿਸ਼ਟੀਕੋਣ ਦਿੰਦੀ ਹੈ ਅਤੇ ਇਸ ਨਾਲ ਪੂਰਨ ਪੱਧਰ ’ਤੇ ਰੋਜ਼ਗਾਰ ਦਾ ਪਤਾ ਨਹੀਂ ਲੱਗਦਾ।


Karan Kumar

Content Editor

Related News