ਜੂਨ ''ਚ 12.19 ਲੱਖ ਨਵੀਂਆਂ ਨੌਕਰੀਆਂ ਹੋਈਆਂ ਪੈਦਾ:esic

08/24/2019 11:17:57 AM

ਨਵੀਂ ਦਿੱਲੀ—ਦੇਸ਼ 'ਚ ਜੂਨ ਮਹੀਨੇ 'ਚ 12.19 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਕਰਮਚਾਰੀ ਸੂਬਾ ਬੀਮਾ ਨਿਗਮ (ਈ.ਐੱਸ.ਆਈ.ਸੀ.) ਨੇ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਸ 'ਚ ਪਿਛਲੇ ਮਹੀਨੇ ਦੀ ਤੁਲਨਾ 'ਚ ਜੂਨ 'ਚ ਰੁਜ਼ਗਾਰ 'ਚ ਕਮੀ ਆਈ ਹੈ। ਮਈ 'ਚ 12.88 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਸਨ। 
ਰਾਸ਼ਟਰੀ ਸੰਖਿਅਕੀ ਦਫਤਰ (ਐੱਨ.ਐੱਸ.ਓ.) ਨੇ ਕਿਹਾ ਕਿ 2018-19 'ਚ ਈ.ਐੱਸ.ਆਈ.ਸੀ. 'ਚ ਕੁੱਲ ਮਿਲਾ ਕੇ 1.49 ਕਰੋੜ ਨਵੇਂ ਅੰਸ਼ਧਾਰਕ ਜੁੜੇ। ਐੱਨ.ਐੱਸ.ਓ. ਦੀ ਰਿਪੋਰਟ ਈ.ਐੱਸ.ਆਈ.ਸੀ., ਕਰਮਚਾਰੀ ਭਵਿੱਖ ਨਿੱਧੀ ਸੰਗਠਨ (ਈ.ਪੀ.ਐੱਫ.ਓ) ਅਤੇ ਪੈਨਸ਼ਨ ਫੰਡ ਰੈਗੂਲੇਟਰ (ਪੀ.ਐੱਫ.ਆਰ.ਡੀ.ਏ.) ਵਲੋਂ ਸੰਚਾਲਤ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਨਵੇਂ ਅੰਸ਼ਧਾਰਕਾਂ ਦੀ ਤਨਖਾਹ ਰਜਿਸਟਰ ਅੰਕੜਿਆਂ 'ਤੇ ਆਧਾਰਿਤ ਹੈ। 
ਐੱਨ.ਐੱਸ.ਓ. ਅਪ੍ਰੈਲ 2018 ਤੋਂ ਇਨ੍ਹਾਂ ਬਾਡੀਜ਼ 'ਚ ਨਵੇਂ ਅੰਸ਼ਧਾਰਕਾਂ ਦੇ ਅੰਕੜੇ ਜਾਰੀ ਕਰ ਰਿਹਾ ਹੈ। ਸਤੰਬਰ 2017 ਦੇ ਸਮੇਂ ਤੋਂ ਇਹ ਅੰਕੜੇ ਜਾਰੀ ਕੀਤੇ ਜਾ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਤੰਬਰ 2017 ਤੋਂ ਮਾਰਚ 2018 ਦੇ ਦੌਰਾਨ ਈ.ਐੱਸ.ਆਈ.ਸੀ. ਤੋਂ ਕੁੱਲ ਮਿਲਾ ਕੇ 86.73 ਲੱਖ ਨਵੇਂ ਅੰਸ਼ਧਾਰਕ ਜੁੜੇ ਹਨ। 


Aarti dhillon

Content Editor

Related News