ਬੀਤੇ ਸਾਲ ਵਾਹਨਾਂ ਦੀ ਪ੍ਰਚੂਨ ਵਿਕਰੀ ''ਚ ਹੋਇਆ 11 ਫ਼ੀਸਦੀ ਦਾ ਵਾਧਾ : ਫਾਡਾ
Monday, Jan 08, 2024 - 05:10 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਵਿਚ ਵਾਹਨਾਂ ਦੀ ਪ੍ਰਚੂਨ ਵਿਕਰੀ ਬੀਤੇ ਵਿੱਤੀ ਸਾਲ ਯਾਨੀ 2023 ’ਚ 11 ਫ਼ੀਸਦੀ ਵਧੀ ਹੈ। ਵਾਹਨ ਡੀਲਰਾਂ ਦੇ ਸੰਗਠਨ ਫਾਡਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਵਾਹਨ ਡੀਲਰ ਸੰਘਾਂ ਦਾ ਮਹਾਸੰਘ (ਫਾਡਾ) ਨੇ ਕਿਹਾ ਕਿ 2023 ਦੇ ਵਿੱਤੀ ਸਾਲ ਵਿਚ ਘਰੇਲੂ ਬਾਜ਼ਾਰ ਵਿਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 2,38,67,990 ਇਕਾਈ ਰਹੀ, ਜਦ ਕਿ 2022 ਵਿਚ 2,14,92,324 ਵਾਹਨ ਵੇਚੇ ਗਏ ਸਨ। ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਸਾਲ 38,60,268 ਇਕਾਈ ਰਹੀ, ਜੋ 2022 ਦੇ 34,89,953 ਇਕਾਈ ਦੇ ਅੰਕੜੇ ਤੋਂ 11 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, ਡਿੱਗੀਆਂ ਕੀਮਤਾਂ, ਜਾਣੋ ਅੱਜ ਦੇ ਤਾਜ਼ਾ ਭਾਅ
ਇਸ ਤਰ੍ਹਾਂ ਦੋ ਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਸਾਲ 9 ਫ਼ੀਸਦੀ ਤੋਂ ਵਧ ਕੇ 1,70,61,112 ਇਕਾਈ ਹੋ ਗਈ, ਜੋ 2022 ਵਿਚ 1,55,88,352 ਇਕਾਈ ਸੀ। ਤਿੰਨ ਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਸਾਲ 58 ਫ਼ੀਸਦੀ ਵਧ ਕੇ 10,80,653 ਇਕਾਈ ਹੋ ਗਈ, ਜੋ 2022 ਵਿਚ 6,81,812 ਇਕਾਈ ਸੀ। ਕਮਰਸ਼ੀਅਲ ਵਾਹਨਾਂ ਦੀ ਪ੍ਰਚੂਨ ਵਿਕਰੀ 2022 ਦੇ 9,18,284 ਇਕਾਈ ਤੋਂ ਅੱਠ ਫੀਸਦੀ ਦੇ ਵਾਧੇ ਨਾਲ 9,94,330 ਇਕਾਈਆਂ ’ਤੇ ਪੁੱਜ ਗਈ।
ਇਹ ਵੀ ਪੜ੍ਹੋ - ਮਾਲਦੀਵ ਨੂੰ ਭਾਰਤ ਨਾਲ ਪੰਗਾ ਪਿਆ ਮਹਿੰਗਾ, EaseMyTrip ਨੇ ਸਾਰੀਆਂ ਉਡਾਣਾਂ ਦੀ ਬੁਕਿੰਗ ਕੀਤੀ ਰੱਦ
ਇਸੇ ਤਰ੍ਹਾਂ ਟਰੈਕਟਰ ਦੀ ਪ੍ਰਚੂਨ ਵਿਕਰੀ ਵਧ ਕੇ 8,71,627 ਇਕਾਈ ਹੋ ਗਈ, ਜੋ ਸਾਲ 2022 ਦੇ 8,13,923 ਇਕਾਈ ਦੇ ਅੰਕੜਿਆਂ ਤੋਂ ਸੱਤ ਫ਼ੀਸਦੀ ਜ਼ਿਆਦਾ ਹੈ। ਦਸੰਬਰ 2023 ਵਿਚ ਘਰੇਲੂ ਬਾਜ਼ਰ ਵਿਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 21 ਫ਼ੀਸਦੀ ਵਧ ਕੇ 19,90,915 ਇਕਾਈ ’ਤੇ ਪੁੱਜ ਗਈ। ਇਹ ਦਸੰਰ 2022 ਵਿਚ 16,43,514 ਇਕਾਈ ਰਹੀ ਸੀ।
ਇਹ ਵੀ ਪੜ੍ਹੋ - ਅਸਮਾਨੀ ਪੁੱਜੇ Dry Fruits ਦੇ ਭਾਅ, ਬਦਾਮ 680 ਤੇ ਪਿਸਤਾ 3800 ਰੁਪਏ ਪ੍ਰਤੀ ਕਿਲੋ ਹੋਇਆ, ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8