ਭਾਰਤੀ ਅੰਬਾਂ ਦੀ ਵਿਦੇਸ਼ਾਂ ’ਚ ਵਧੀ ਮੰਗ, ਅਮਰੀਕਾ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਤੋਂ ਮਿਲ ਰਹੇ ਆਰਡਰ

08/13/2022 1:15:39 PM

ਜਲੰਧਰ (ਬਿਜ਼ਨੈੱਸ ਡੈਸਕ) – ਕੋਵਿਡ ਮਹਾਮਾਰੀ ਦੀ ਰਫਤਾਰ ਹੌਲੀ ਹੋਣ ਤੋਂ ਬਾਅਦ ਭਾਰਤੀ ਅੰਬਾਂ ਦੀ ਵਿਦੇਸ਼ਾਂ ’ਚ ਇਕ ਵਾਰ ਮੁੜ ਮੰਗ ਵਧਣ ਲੱਗੀ ਹੈ। ਕੋਵਿਡ ਦੀ ਸਥਿਤੀ ’ਚ ਸੁਧਾਰ ਹੋਣ ਤੋਂ ਬਾਅਦ ਅਮਰੀਕਾ, ਜਾਪਾਨ ਅਤੇ ਅਰਜਨਟੀਨਾ ਵਰਗੇ ਨਵੇਂ ਬਾਜ਼ਾਰਾਂ ਦੀ ਮੰਗ ਨੇ ਭਾਰਤੀ ਅੰਬਾਂ ਦੀ ਬਰਾਮਦ ਨੂੰ ਪੁਨਰਜੀਵਤ ਕਰਨ ’ਚ ਮਦਦ ਕੀਤੀ ਹੈ। ਜਾਪਾਨ ਨੂੰ ਤਾਜ਼ੇ ਫਲ ਦੀ ਬਰਾਮਦ ਮੌਜੂਦਾ ਸੀਜ਼ਨ ’ਚ ਦੁੱਗਣੀ ਹੋ ਕੇ 50 ਟਨ ਹੋ ਗਈ ਜੋ 2020-21 ’ਚ 24.52 ਟਨ ਸੀ ਜਦ ਕਿ ਲਗਭਗ 1000 ਟਨ ਅੰਬ ਦੀ ਬਰਾਮਦ ਅਮਰੀਕਾ ਨੂੰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਿਰਾਏ 'ਤੇ ਮਕਾਨ ਨੂੰ ਲੈ ਕੇ ਬਦਲੇ GST ਨਿਯਮ, ਹੁਣ ਇਨ੍ਹਾਂ ਕਿਰਾਏਦਾਰਾਂ 'ਤੇ ਲੱਗੇਗਾ 18 ਫੀਸਦੀ ਟੈਕਸ

ਦੋ ਸਾਲਾਂ ਬਾਅਦ ਸ਼ੁਰੂ ਹੋਇਆ ਬਰਾਮਦ ਦਾ ਸਿਲਸਿਲਾ

ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਦੱਖਣੀ ਕੋਰੀਆ ’ਚ ਅੰਬ ਭੇਜੇ ਜਾ ਰਹੇ ਹਨ ਅਤੇ ਮਲੇਸ਼ੀਆ ਨੇ ਅਲਫਾਂਸੋ, ਕੇਸਰ ਅਤੇ ਬੰਗਨਪੱਲੀ ਕਿਸਮਾਂ ਦੇ ਅੰਬ ਦੀ ਦਰਾਮਦ ਦਾ ਭਰੋਸਾ ਦਿੱਤਾ ਹੈ। ਇਕ ਮੀਡੀਆ ਰਿਪੋਰਟ ’ਚ ਇਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆਹੈ ਕਿ ਪਿਛਲੇ ਸੀਜ਼ਨ ਦੀ ਤੁਲਨਾ ’ਚ ਇਸ ਸੀਜ਼ਨ ’ਚ ਅੰਬ ਦੀ ਬਰਾਮਦ ’ਚ 10-15 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਇੱਕ ਹੋਰ ਝਟਕਾ, ਮਹਿੰਗਾ ਹੋਣ ਜਾ ਰਿਹਾ ਹੈ 'Tata Salt'

ਜਾਪਾਨੀ ਬਾਜ਼ਾਰ ’ਚ ਵੀ ਕੀਤੀ ਐਂਟਰੀ

ਭਾਰਤ ਨੇ ਵਿੱਤੀ ਸਾਲ 2022 ’ਚ 44.07 ਮਿਲੀਅਨ ਡਾਲਰ ਮੁੱਲ ਦੇ ਤਾਜ਼ੇ ਅੰਬਾਂ ਦੀ ਬਰਾਮਦ ਕੀਤੀ ਹੈ ਜੋ 2019-20 ’ਚ 56.11 ਮਿਲੀਅਨ ਡਾਲਰ ਤੋਂ ਘੱਟ ਹੈ ਕਿਉਂਕਿ ਅਮਰੀਕਾ ਨੇ ਮਹਾਮਾਰੀ ਦੀ ਮਿਆਦ ਦੌਰਾਨ ਭੌਤਿਕ ਨਿਰੀਖਣਾਂ ਦੀ ਕਮੀ ਲਈ ਅੰਬ ਦੀ ਦਰਾਮਦ ਬੰਦ ਕਰ ਦਿੱਤੀ ਸੀ। ਅਮਰੀਕਾ ਜਾਣ ਵਾਲੇ ਅੰਬਾਂ ਨੂੰ ਬਰਾਮਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਡਿਫਾਰਮਡ ਕਰਨਾ ਪੈਂਦਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਵੀ ਜਾਪਾਨੀ ਬਾਜ਼ਾਰ ’ਚ ਭਾਰਤ ਨੂੰ ਐਂਟਰੀ ’ਚ ਇਕ ਸਫਲਤਾ ਮਿਲੀ ਹੈ। ਅੰਬ ਕੋਰੀਆ ਵੀ ਭੇਜੇ ਜਾ ਰਹੇ ਹਨ ਅਤੇ ਉਮੀਦ ਹੈ ਕਿ ਪ੍ਰੀਖਣ ਮਾਰਕੀਟਿੰਗ ਦੇ ਰੂਪ ’ਚ ਕੁੱਝ ਕੰਟੇਨਰ ਉੱਥੇ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਜਾਨਸਨ ਐਂਡ ਜਾਨਸਨ ਦਾ ਵੱਡਾ ਫ਼ੈਸਲਾ, ਕੰਪਨੀ ਬੇਬੀ ਪਾਊਡਰ ਦੀ ਵਿਕਰੀ ਕਰੇਗੀ ਬੰਦ

ਲੰਗੜਾ ਅਤੇ ਜਰਦਾਲੂ ਅੰਬ ਨੂੰ ਬੜ੍ਹਾਵਾ

ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਐਕਸਪੋਰਟ ਵਿਕਾਸ ਅਥਾਰਿਟੀ ਨੇ ਇਸ ਸਾਲ ਬਹਿਰੀਨ ’ਚ ਲੰਗੜਾ ਅਤੇ ਜੀ. ਆਈ. ਟੈਗ ਜਰਦਾਲੂ ਅਤੇ ਰੂਸ ’ਚ ਜੈਵਿਕ ਕਿਸਮ ਦੇ ਅੰਬਾਂ ਨੂੰ ਬੜ੍ਹਾਵਾ ਦਿੱਤਾ ਹੈ। ਫਲਾਂ ਦੇ ਰਾਜਾ ਅੰਬ ਨੂੰ ਰਿਆਦ, ਬ੍ਰੇਸਲਜ਼, ਥਿੰਪੂ, ਕੁਵੈਤ, ਦੁਬਈ, ਡੈੱਨਮਾਰਕ ਅਤੇ ਬਰਲਿਨ ’ਚ ਵੀ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਮਲੇਸ਼ੀਆ ਨੇ ਅਲਫਾਂਸੋ, ਕੇਸਰ ਅਤੇ ਬੰਗਨਪੱਲੀ ਕਿਸਮਾਂ ਦੇ ਅੰਬ ਦੀ ਦਰਾਮਦ ਨੂੰ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ-ਜੂਨ 2021 ’ਚ ਅੰਬ ਸਮੇਤ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਬਰਾਮਦ 642 ਮਿਲੀਅਨ ਡਾਲਰ ਸੀ ਅਤੇ ਇਹ ਚਾਲੂ ਵਿੱਤੀ ਸਾਲ ਦੇ ਇਸੇ ਮਹੀਨਿਆਂ ’ਚ ਵਧ ਕੇ 697 ਮਿਲੀਅਨ ਡਾਲਰ ਹੋ ਗਈ।

ਇਹ ਵੀ ਪੜ੍ਹੋ : ਅਟਲ ਪੈਨਸ਼ਨ ਯੋਜਨਾ ’ਚ ਹੋਇਆ ਬਦਲਾਅ, 1 ਅਕਤੂਬਰ ਤੋਂ ਇਹ ਵਿਅਕਤੀ ਨਹੀਂ ਕਰ ਸਕਣਗੇ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News