ਹੁਣ ਦੁਰਘਟਨਾ ਵਾਲੇ ਸਥਾਨ ''ਤੇ ਤੇਜ਼ੀ ਨਾਲ ਪਹੁੰਚੇਗੀ ''ਮੈਡੀਕਲ ਡ੍ਰੋਨ ਸੇਵਾ''

12/28/2018 10:00:27 AM

ਨਵੀਂ ਦਿੱਲੀ — ਹੁਣ ਜਲਦੀ ਹੀ ਸਿਹਤ ਖੇਤਰ 'ਚ ਵੀ ਡ੍ਰੋਨ ਦਾ ਇਸਤੇਮਾਲ ਕੀਤਾ ਜਾ ਸਕੇਗਾ। ਦੇਸ਼ ਵਿਚ ਪਹਿਲੀ ਵਾਰ ਪੁਡੁਚੇਰੀ ਸਥਿਤ ਜਵਾਹਰ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ(JIPMER) ਨੇ ਇਕ ਸਰਕਾਰੀ ਮੈਡੀਕਲ ਸੰਸਥਾ 'ਚ ਮੈਡੀਕਲ ਡ੍ਰੋਨ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਨਾਲ ਦੁਰਘਟਨਾ ਵਾਲੇ ਸਥਾਨ 'ਤੇ ਸਹਾਇਤਾ ਪਹੁੰਚਾਉਣ ਤੋਂ ਇਲਾਵਾ ICU 'ਚ ਮਰੀਜ਼ ਨੂੰ ਦੇਖਣ ਅਤੇ ਲੋਕਾਂ ਦੀ ਹਾਲਤ ਦਾ ਜਾਇਜ਼ਾ ਲਿਆ ਜਾ ਸਕੇਗਾ। ਇਹ ਸੇਵਾ ਯੂਰਪ ਦੇ ਦੇਸ਼ਾਂ ਵਿਚ ਲੰਮੇ ਸਮੇਂ ਤੋਂ ਚਲ ਰਹੀ ਹੈ ਪਰ ਭਾਰਤ ਵਿਚ ਇਹ ਸੇਵਾ ਆਪਣੇ ਪਹਿਲੇ ਪੜਾਅ 'ਤੇ ਹੈ।

ਮੈਡੀਕਲ ਖੇਤਰ 'ਚ ਡ੍ਰੋਨ ਫਾਇਦੇਮੰਦ

ਨੈਨੋ ਡ੍ਰੋਨ ਨੂੰ ICU 'ਚ ਭਰਤੀ ਮਰੀਜ਼ ਨੂੰ ਬਾਹਰੋਂ ਦੇਖਣ ਲਈ ਇਸਤੇਮਾਲ ਕੀਤਾ ਜਾ ਸਕੇਗਾ, ਜਿਸ ਕਾਰਨ ਇੰਫੈਕਸ਼ਨ ਦਾ ਖਤਰਾ ਨਾ ਹੋਵੇ। ਆਪਰੇਸ਼ਨ ਥਿਏਟਰ ਵਿਚ ਮੌਜੂਦ ਲੋਕਾਂ 'ਤੇ ਨਜ਼ਰ ਰੱਖਣ ਲਈ ਡ੍ਰੋਨ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਹਨ। ਅੱਗ ਲੱਗਣ ਵਰਗੀ ਐਮਰਜੈਂਸੀ ਦੀ ਸਥਿਤੀ ਵਿਚ ਜਿਥੇ ਇਨਸਾਨ ਸਹਾਇਤਾ ਲਈ ਨਹੀਂ ਪਹੁੰਚ ਸਕਦਾ ਉਥੇ ਡ੍ਰੋਨ ਹਾਲਾਤ ਦਾ ਜਾਇਜ਼ਾ ਲੈਣ ਲਈ ਜਾ ਸਕਣਗੇ ਅਤੇ ਸਥਿਤੀ ਦਾ ਬਿਓਰਾ ਦੇ ਸਕਣਗੇ।

ਤੇਜ਼ੀ ਨਾਲ ਪਹੁੰਚ ਸਕਣਗੀਆਂ ਦਵਾਈਆਂ

ਵੱਡੇ ਅਕਾਰ ਦੇ ਡ੍ਰੋਨ ਨੂੰ ਦੁਰਘਟਨਾ ਪ੍ਰਭਾਵਿਤ ਖੇਤਰ ਵਿਚ ਉਡਾਇਆ ਜਾ ਸਕੇਗਾ ਅਤੇ ਪੀੜਤ ਲੋਕਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਕਈ ਸਥਿਤੀਆਂ ਵਿਚ ਮਨੁੱਖੀ ਅੰਗ, ਸੈਂਪਲ ਅਤੇ ਦਵਾਈਆਂ ਨੂੰ ਵੀ ਤੇਜ਼ੀ ਨਾਲ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇਗਾ। ਇਸ ਲਈ ਏਅਰ ਐਂਬੁਲੈਂਸ ਦੀ ਜ਼ਰੂਰਤ ਨਹੀਂ ਪਵੇਗੀ। ਇਸ ਡ੍ਰੋਨ ਨੂੰ ਇੰਟਰਨੈੱਟ ਦੇ ਜ਼ਰੀਅ ਆਪਰੇਟ ਕੀਤਾ ਜਾ ਸਕੇਗਾ।