20 ਸਾਲਾਂ ''ਚ 16 ਗੁਣਾ ਵਧਿਆ ਭਾਰਤ ''ਚ ਅਮੀਰਾਂ ਦਾ ਪੈਸਾ, ਗ਼ਰੀਬਾਂ ਦਾ 1.4 ਫ਼ੀਸਦੀ

Tuesday, Oct 10, 2023 - 10:27 AM (IST)

ਨਵੀਂ ਦਿੱਲੀ- ਦੇਸ਼ ਦੀ ਜੀ.ਡੀ.ਪੀ. ਜੋ ਕਿ 2003 ਵਿੱਚ ਲਗਭਗ 51 ਲੱਖ ਕਰੋੜ ਰੁਪਏ ਸੀ, ਹੁਣ 2023 ਵਿੱਚ 312 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ 20 ਸਾਲਾਂ ਵਿੱਚ ਅਮੀਰਾਂ ਦੀ ਦੌਲਤ ਵਿੱਚ 16 ਗੁਣਾ ਅਤੇ ਗਰੀਬਾਂ ਦੀ ਦੌਲਤ ਵਿੱਚ ਸਿਰਫ਼ 1.4 ਫ਼ੀਸਦੀ ਦਾ ਵਾਧਾ ਹੋਇਆ ਹੈ। ਯਾਨੀ ਗਰੀਬ ਤਰੱਕੀ ਦੇ ਮਾਮਲੇ ਵਿੱਚ ਇੱਕੋ ਥਾਂ ਉੱਤੇ ਹਨ।

ਇਹ ਵੀ ਪੜ੍ਹੋ: ਈ.ਯੂ. ਨੇ ਹਮਾਸ ਦੇ ਹਮਲੇ ਮਗਰੋਂ ਫਲਸਤੀਨ ਲਈ ਸਾਰੇ ਭੁਗਤਾਨ ਮੁਅੱਤਲ ਕੀਤੇ ਜਾਣ ਦੇ ਐਲਾਨ ਨੂੰ ਪਲਟਿਆ

ਦੇਸ਼ ਦੀ 80 ਫ਼ੀਸਦੀ ਦੌਲਤ ਸਿਰਫ਼ 2 ਲੱਖ ਪਰਿਵਾਰਾਂ ਕੋਲ ਹੈ। ਅਮਰੀਕੀ ਮਾਰਕੀਟਿੰਗ ਵਿਸ਼ਲੇਸ਼ਣ ਫਰਮ ਮਰਸੇਲਸ ਇਨਵੈਸਟਮੈਂਟ ਮੈਨੇਜਰਸ ਦੀ ਤਾਜ਼ਾ ਰਿਪੋਰਟ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਹਨ। ਇਕ ਹੋਰ ਰਿਪੋਰਟ 'ਵਿਨਰ ਟੇਕ ਆਲ ਇਨ ਇੰਡੀਆਜ਼ ਨਿਊ ਇਕਾਨਮੀ' ਅਨੁਸਾਰ ਆਰਥਿਕ ਵਿਕਾਸ ਤੋਂ ਆਇਆ 80 ਫ਼ੀਸਦੀ ਪੈਸਾ ਸਿਰਫ਼ 20 ਕੰਪਨੀਆਂ ਦੇ ਖਾਤਿਆਂ ਵਿਚ ਜਾ ਰਿਹਾ ਹੈ। ਨਿਫਟੀ 'ਚ 10 ਸਾਲਾਂ 'ਚ ਕੁੱਲ 116 ਲੱਖ ਕਰੋੜ ਰੁਪਏ ਦੀ ਪੂੰਜੀ ਬਣੀ। ਇਸ ਦਾ 80 ਫ਼ੀਸਦੀ ਸਿਰਫ਼ 20 ਕੰਪਨੀਆਂ ਲੈ ਗਈਆਂ।

ਇਹ ਵੀ ਪੜ੍ਹੋ: 8 ਸਾਲਾ ਬੱਚੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਪੱਥਰ ਮਾਰ ਕੀਤਾ ਕਤਲ, ਪਿਤਾ ਦੇ ਜਾਣਕਾਰ ਸਨ ਮੁਲਜ਼ਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News