ਕੈਫੇ ਕੌਫੀ ਡੇਅ ਨੂੰ ਖਰੀਦਣ ਦੀ ਤਿਆਰੀ ''ਚ ਕੋਕਾ-ਕੋਲਾ : ਰਿਪੋਰਟ

06/27/2019 4:44:29 PM

ਨਵੀਂ ਦਿੱਲੀ—ਦੁਨੀਆ ਦੀ ਮਸ਼ਹੂਰ ਬੇਵਰੇਜ਼ ਕੰਪਨੀ ਕੋਕਾ-ਕੋਲਾ ਆਪਣੇ ਕੋਰ ਕਾਰਬੋਨੇਟੇਡ ਪੀਣ ਵਾਲੇ ਪਦਾਰਥ ਨਾਲ ਜੁੜੇ ਖਤਰੇ ਨੂੰ ਦੇਖਦੇ ਹੋਏ ਤੇਜ਼ੀ ਨਾਲ ਵਧਦੇ ਕੈਫੇ ਸਪੇਸ 'ਚ ਪੈਰ ਜਮਾਉਣ ਦੀ ਕੋਸ਼ਿਸ਼ 'ਚ ਜੁਟੀ ਹੈ। ਇਸ ਕੜੀ 'ਚ ਇਸ ਦਿੱਗਜ ਸਾਫਟ ਡਰਿੰਕਸ ਕੰਪਨੀ ਨੇ ਭਾਰਤ ਦੀ ਸਭ ਤੋਂ ਵੱਡੀ ਕੌਫੀ ਲੜੀ ਕੈਫੇ ਕੌਫੀ ਡੇਅ 'ਚ ਹਿੱਸੇਦਾਰੀ ਲੈਣ ਦੀ ਤਿਆਰੀ 'ਚ ਹੈ। ਆਪਣੇ ਕੋਰ ਕਾਰਬੋਨੇਟੇਡ ਪੀਣ ਵਾਲੇ ਪਦਾਰਥ ਨਾਲ ਜੁੜੇ ਖਤਰੇ ਨੂੰ ਦੇਖਦੇ ਹੋਏ ਤੇਜ਼ੀ ਨਾਲ ਵਧਦੇ ਕੈਫੇ ਸਪੇਸ 'ਚ ਪੈਰ ਜਮਾਉਣ ਦੀ ਕੋਸ਼ਿਸ਼ 'ਚ ਜੁਟੀ ਹੈ। 
ਇਕਨੋਮਿਕ ਟਾਈਮਜ਼ ਦੀ ਖਬਰ ਮੁਤਾਬਕ ਗੱਲਬਾਤ ਅਜੇ ਸ਼ੁਰੂਆਤੀ ਦੌਰ 'ਚ ਹੈ। ਸੰਭਾਵਿਤ ਹਿੱਸੇਦਾਰੀ ਪ੍ਰਾਪਤੀ ਅਟਲਾਂਟਾ 'ਚ ਕੋਕਾ-ਕੋਲਾ ਦੇ ਦਫਤਰ ਦੇ ਸੰਚਾਲਿਤ ਕੀਤਾ ਜਾ ਰਿਹਾ ਹੈ ਅਤੇ ਪੇਯ ਨਿਰਮਾਤਾ ਦੀ ਸੰਸਾਰਕ ਟੀਮ ਦੇ ਅਧਿਕਾਰੀ ਕੌਫੀ ਡੇਅ ਪ੍ਰਬੰਧਨ ਦੇ ਨਾਲ ਸਰਗਰਮ ਵਾਰਤਾ 'ਚ ਲੱਗੇ ਹੋਏ ਹਨ। ਸ਼ੀਤਲ ਪੀਣ ਵਾਲੇ ਪਦਾਰਥ ਦੀ ਤੁਲਨਾ 'ਚ ਇਹ ਤੇਜ਼ੀ ਨਾਲ ਵਧਦੇ ਕੈਫੇ ਵਪਾਰ 'ਚ ਕੋਕਾ-ਕੋਲਾ ਨੂੰ ਮਹੱਤਵਪੂਰਨ ਖਿਡਾਰੀ ਬਣਾ ਦੇਵੇਗਾ। 
ਬੀਜੀ ਸਿਧਾਰਥ ਵਲੋਂ ਪ੍ਰਚਾਰਿਤ ਕੈਫੇ ਕੌਫੀ ਡੇਅ ਇੰਟਰਪ੍ਰਾਈਜੇਜ਼ ਦੀ ਅਗਵਾਈ ਵਾਲੀ ਕੌਫੀ ਡੇਅ ਗਲੋਬਲ ਦੀ ਅਗਵਾਈ 'ਚ ਹੈ। ਸੀ.ਸੀ.ਡੀ. ਮਾਰਕਿਟ ਲੀਡਰ ਜੋ ਸਟਾਰਬਕਸ ਅਤੇ ਬਰਿਸਤਾ ਅਤੇ ਕੋਸਟਾ ਕੌਫੀ ਵਰਗੀ ਛੋਟੀ ਕੌਫੀ ਚੇਨ ਟੱਕਰ ਦਿੰਦਾ ਹੈ। ਹਾਲਾਂਕਿ ਪਿਛਲੇ ਦੋ ਸਾਲਾਂ 'ਚ ਸੀ.ਸੀ.ਡੀ ਦੇ ਵਿਸਤਾਰ ਦੀ ਯੋਜਨਾ ਹੌਲੀ ਹੋ ਗਈ ਹੈ, ਕਿਉਂਕਿ ਕਈ ਹੋਰ ਕੈਫੇ ਚੇਨ ਅਤੇ ਚਾਹ ਪੁਆਇੰਟ ਨੇ ਮਾਰਕਿਟ 'ਚ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੇਲਸ ਦੇ ਘਟ ਹੋਣ ਦੀ ਵਜ੍ਹਾ ਨਾਲ ਕੈਫੇ ਕੌਫੀ ਡੇਅ ਨੇ ਵਿੱਤੀ ਸਾਲ 18 'ਚ 90 ਛੋਟੇ ਸਟੋਰ ਬੰਦ ਕਰ ਦਿੱਤੇ ਸਨ।
ਕਿੰਝ ਹੋਈ ਸੀ ਸੀ.ਸੀ.ਡੀ. ਦੀ ਸ਼ੁਰੂਆਤ
ਕੈਫੇ ਕੌਫੀ ਡੇਅ ਦੀ ਸ਼ੁਰੂਆਤ ਜੁਲਾਈ 1996 'ਚ ਬੇਂਗਲੁਰੂ ਦੀ ਬ੍ਰਿਗੇਡ ਰੋਡ ਤੋਂ ਹੋਈ। ਪਹਿਲੀ ਕੌਫੀ ਸ਼ਾਪ ਇੰਟਰਨੈੱਟ ਕੈਫੇ ਦੇ ਨਾਲ ਖੋਲ੍ਹੀ ਗਈ। ਇੰਟਰਨੈੱਟ ਉਨ੍ਹੀਂ ਦਿਨੀਂ ਦੇਸ਼ 'ਚ ਪੈਠ ਬਣਾ ਰਿਹਾ ਸੀ। ਇੰਟਰਨੈੱਟ ਦੇ ਨਾਲ ਕੌਫੀ ਦਾ ਮਜ਼ਾ ਨਵੀਂ ਉਮਰ ਦੇ ਲਈ ਖਾਸ਼ ਅਨੁਭਵ ਹੈ। ਜਿਵੇਂ-ਜਿਵੇਂ ਵਪਾਰਕ ਇੰਟਰਨੈੱਟ ਆਪਣੇ ਪੈਰ ਫੈਲਾਉਣ ਲੱਗਿਆ, ਸੀ.ਸੀ.ਡੀ. ਨੇ ਆਪਣੇ ਮੂਲ ਵਪਾਰ ਕੌਫੀ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਅਤੇ ਦੇਸ਼ ਭਰ 'ਚ ਕੌਫੀ ਕੈਫੇ ਦੇ ਰੂਪ 'ਚ ਬਿਜ਼ਨੈੱਸ ਕਰਨ ਦਾ ਫੈਸਲਾ ਲਿਆ। ਇਸ ਸਮੇਂ ਦੇਸ਼ ਦੇ 247 ਸ਼ਹਿਰਾਂ 'ਚ ਸੀ.ਸੀ.ਡੀ. ਦੇ ਕੁੱਲ 1,758 ਕੈਫੇ ਹਨ।


Aarti dhillon

Content Editor

Related News