ਨਵੇਂ AI ਮਾਡਲ ਲਾਂਚ ਕਰਨ ਤੋਂ ਪਹਿਲਾਂ ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ

03/03/2024 5:53:58 PM

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਕਿਹਾ ਕਿ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਜੁੜੀਆਂ ਕੰਪਨੀਆਂ ਨੂੰ ਦੇਸ਼ ’ਚ ਆਪਣੇ ਏ. ਆਈ. ਉਤਪਾਦ ਲਾਂਚ ਕਰਨ ਤੋਂ ਪਹਿਲਾਂ ਮਨਜ਼ੂਰੀ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 1 ਮਾਰਚ ਦੀ ਸ਼ਾਮ ਨੂੰ ਇਸ ਨੂੰ ਲੈ ਕੇ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਦੀ ਸਾਰੇ ਵਿਚੋਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਮੰਤਰਾਲਾ ਨੂੰ ਐਕਸ਼ਨ-ਕਮ-ਸਟੇਟਸ ਰਿਪੋਰਟ ਸੌਂਪਣ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ :    ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, 24,420 ਕਰੋੜ ਰੁਪਏ ਦੀ ਖ਼ਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਨੇ ਕਿਹਾ, ‘‘ਇਹ ਸੰਕੇਤ ਦਿੰਦਾ ਹੈ ਕਿ ਅਸੀਂ ਇਕ ਅਜਿਹੀ ਪ੍ਰਣਾਲੀ ਵੱਲ ਵਧ ਰਹੇ ਹਾਂ ਜਦੋਂ ਕਿਸੇ ਉਤਪਾਦ ਨੂੰ ਲਾਂਚ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਸਖ਼ਤੀ ਦੀ ਲੋੜ ਹੁੰਦੀ ਹੈ। ਅਸੀਂ ਕਾਰਾਂ ਜਾਂ ਮਾਈਕ੍ਰੋਪ੍ਰੋਸੈਸਰਾਂ ਨਾਲ ਅਜਿਹਾ ਨਹੀਂ ਕਰਦੇ ਹਾਂ। ਏ. ਆਈ. ਵਰਗੀ ਪਰਿਵਰਤਨਸ਼ੀਲ ਤਕਨਾਲੋਜੀ ਲਈ ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ, ਕਿਉਂਕਿ ਇਸ ਤਕਨੀਕ ਦਾ ਕੋਈ ਸਰਪ੍ਰਸਤ ਨਹੀਂ ਹੈ, ਜੋ ਇਹ ਦੇਖਣ ਕਿ ਲੈਬ ’ਚ ਕੀ ਚੱਲ ਰਿਹਾ ਹੈ ਅਤੇ ਲੋਕਾਂ ਕੋਲ ਕਿਹੜਾ ਉਤਪਾਦ ਜਾ ਰਿਹਾ ਹੈ।’’

ਇਹ ਵੀ ਪੜ੍ਹੋ :     ਮਾਰਚ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਝਟਕਾ, ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

ਸਰਕਾਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਏ. ਆਈ. ਆਧਾਰਤ ਕੰਟੈਂਟ ਨੂੰ ਕਿਸੇ ਸਥਾਈ ਮੈਟਾਡਾਟਾ ਜਾਂ ਕਿਸੇ ਹੋਰ ਪਛਾਣ ਨਾਲ ਜਾਰੀ ਕੀਤਾ ਜਾਵੇ, ਜਿਸ ਨਾਲ ਜੇ ਕਿਸੇ ਫੇਕ ਨਿਊਜ਼ ਜਾਂ ਡੀਪਫੇਕ ’ਚ ਇਸ ਦੀ ਵਰਤੋਂ ਹੋਵੇ, ਤਾਂ ਇਸ ਦੇ ਮੂਲ ਕ੍ਰਿਏਟਰ ਦੀ ਪਛਾਣ ਕੀਤੀ ਜਾ ਸਕੇ।

ਇਹ ਵੀ ਪੜ੍ਹੋ :    5 ਸਾਲਾਂ ’ਚ ਅਮੀਰ ਲੋਕਾਂ ਦੀ ਗਿਣਤੀ ਹੋ ਜਾਵੇਗੀ ਦੁੱਗਣੀ, GDP ’ਚ ਉੱਚ ਪੱਧਰੀ ਵਾਧੇ ਨੇ ਬਦਲੇ ਹਾਲਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News