ਸਪੇਨ ''ਚ ਮਚੇਗੀ ਇੱਕ ਵਾਰ ਫਿਰ ''ਆਈਫਾ'' ਦੀ ਧੂਮ

Wednesday, May 25, 2016 - 04:54 PM (IST)

 ਸਪੇਨ ''ਚ ਮਚੇਗੀ ਇੱਕ ਵਾਰ ਫਿਰ ''ਆਈਫਾ'' ਦੀ ਧੂਮ

ਮੁੰਬਈ—ਬਾਲੀਵੁੱਡ ਅਦਾਕਾਰ ਦਾ ''ਆਈਫਾ ਇਵੈਟ'' ਹਰ ਸਾਲ ਵੱਖ-ਵੱਖ ਦੇਸ਼ਾ ''ਚ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਇਸ ਸਾਲ ਇਹ ''ਆਈਫਾ ਰਾਕਸ'' 2016 ਸਪੇਨ ''ਚ ਧੂਮ ਮਚਾਉਣ ਵਾਲਾ ਹੈ। ਇਹ ਇਵੈਟ 23 ਜੂਨ ਤੋਂ 26 ਜੂਨ 2016 ਤੱਕ ਸਪੇਨ ''ਚ ਹੋਵੇਗਾ।
ਜਾਣਕਾਰੀ ਅਨੁਸਾਰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ, ਰਿਤਿਕ ਰੋਸ਼ਨ, ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੁਕੋਣ, ਸੋਨਾਕਸ਼ੀ ਸਿਨਹਾ ਅਤੇ ਟਾਈਗਰ ਸ਼ਰਾਫ ਮੇਜ਼ਬਾਨੀ ਕਰਨਗੇ ਅਤੇ ਕਾਰਗੁਜ਼ਾਰੀ ਕਰਦੇ ਨਜ਼ਰ ਆਉਣਗੇ। ਇਸ ਇਵੈਟ ''ਚ ਮੀਤ ਬ੍ਰਦਰਸ, ਕਨਿਕਾ ਕਪੂਰ, ਮੋਨਾਲੀ ਠਾਕੁਰ, ਨੀਤਿ ਮੋਹਨ, ਅਤੇ  ਵਰਗੇ ਗਾਇਕ ਵੀ ਸ਼ਾਮਲ ਹੋਣਗੇ। ਇਸ ਅਵਾਰਡ ਫੰਕਸ਼ਨ ''ਚ ਰਾਕੇਸ਼ ਓਮਪ੍ਰਕਾਸ਼ ਮੇਰਾ ਦੀ ਫਿਲਮ ''ਮਰਜ਼ੀਆ'' ਦੀ ਇੱਕ ਵਿਸ਼ੇਸ਼ ਸਕ੍ਰਿਨਿੰਗ ਹੋਵੇਗੀ।


Related News