ਧਾਰੀਵਾਲ ਵਿਖੇ ਰੇਲਗੱਡੀ ਹੇਠ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ

Saturday, Sep 20, 2025 - 01:59 PM (IST)

ਧਾਰੀਵਾਲ ਵਿਖੇ ਰੇਲਗੱਡੀ ਹੇਠ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਪਿੰਡ ਰਣੀਆਂ ਤੋਂ ਗੁਜਰਦੀ ਰੇਲਵੇ ਲਾਈਨ ਨੂੰ ਪਾਰ ਕਰਦਿਆਂ ਨੌਜਵਾਨ ਦੀ ਰੇਲਗੱਡੀ ਹੇਠ ਆ ਕੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਪਠਾਨਕੋਟ ਤੋਂ ਅੰਮ੍ਰਿਤਸਰ ਵੱਲੋਂ ਜਾ ਰਹੀ ਸਪੈਸ਼ਲ ਰੇਲ ਗੱਡੀ ਜਦ ਪਿੰਡ ਰਣੀਆਂ ਦੇ ਨਜ਼ਦੀਕੀ ਪਾਵਰਕੌਮ ਐਕਸੀਅਨ ਦਫਤਰ ਧਾਰੀਵਾਲ ਕੋਲ ਪਹੁੰਚੀ ਤਾਂ ਇੱਕ ਨੌਜਵਾਨ ਅਚਾਨਕ ਰੇਲ ਗੱਡੀ ਥੱਲੇ ਆ ਗਿਆ।

ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ

ਇਸ ਦੌਰਾਨ ਲਾਸ਼ ਦੇ ਨੇੜੇ ਮਿਲੇ ਆਧਾਰ ਕਾਰਡ ਤੋਂ ਵਿਅਕਤੀ ਦੀ ਪਛਾਣ ਸੂਰਜ ਵਾਸੀ ਰਣੀਆਂ ਵੱਜੋਂ ਹੋਈ । ਪਤਾ ਲੱਗਣ 'ਤੇ ਮ੍ਰਿਤਕ ਨੌਜਵਾਨ ਦੀ ਮਾਤਾ ਕਮਲੇਸ਼ ਅਤੇ ਮ੍ਰਿਤਕ ਦੀ ਪਤਨੀ ਨੇ ਆ ਕੇ ਉਸ ਦੀ ਸ਼ਨਾਖਤ ਵੀ ਕੀਤੀ ਹੈ ।ਰੇਲਵੇ ਪੁਲਸ ਚੌਂਕੀ ਧਾਰੀਵਾਲ ਦੇ ਇੰਚਾਰਜ ਏ.ਐਸ.ਆਈ.ਤਲਵਿੰਦਰ ਸਿੰਘ ਤੇ ਸਾਥੀ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ-CBSE ਵਿਦਿਆਰਥੀਆਂ ਨੂੰ ਵੱਡਾ ਝਟਕਾ, ਬੋਰਡ ਨੇ ਬਦਲੇ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News