ਕਪਿਲ ਦੇ ਸ਼ੋਅ ''ਚ ਪਹੁੰਚ ਕੇ ਬਿਪਾਸ਼ਾ-ਕਰਨ ਨੇ ਕੀਤੀ ਖੂਬ ਮਸਤੀ, ਦੁਹਰਾਈਆਂ ਵਿਆਹ ਦੀਆਂ ਰਸਮਾਂ (PICS)

Monday, May 30, 2016 - 08:55 AM (IST)

ਕਪਿਲ ਦੇ ਸ਼ੋਅ ''ਚ ਪਹੁੰਚ ਕੇ ਬਿਪਾਸ਼ਾ-ਕਰਨ ਨੇ ਕੀਤੀ ਖੂਬ ਮਸਤੀ, ਦੁਹਰਾਈਆਂ ਵਿਆਹ ਦੀਆਂ ਰਸਮਾਂ (PICS)

ਮੁੰਬਈ  : ਬਾਲੀਵੁੱਡ ਦੀ ਹੌਟ ਜੋੜੀ ਬਿਪਾਸ਼ਾ-ਕਰਨ ਹੁਣੇ ਜਿਹੇ ਆਪਣੇ ਹਨੀਮੂਨ ਤੋਂ ਵਾਪਸ ਆਏ ਹਨ। ਵਾਪਸ ਆਉਂਦੇ ਹੀ ਇਹ ਜੋੜੀ ਪਹੁੰਚੀ ''ਦੀ ਕਪਿਲ ਸ਼ਰਮਾ ਸ਼ੋਅ'' ''ਚ, ਜਿੱਥੇ ਇਸ ਜੋੜੀ ਨੇ ਰੱਝ ਕੇ ਕੀਤੀ ਮਸਤੀ। ਇਸ ਦੌਰਾਨ ਕਪਿਲ ਦੇ ਸੈੱਟ ਨੂੰ ਬੇਹੱਦ ਖੂਬਸੂਰਤੀ ਨਾਲ ਸਜਾਇਆ ਗਿਆ ਅਤੇ ਉਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਪੁਰਾਣੀਆਂ ਰਸਮਾਂ ਨੂੰ ਫਿਰ ਤੋਂ ਦਿਖਾਈਆਂ ਗਈਆਂ। ਇਹ ਪਹਿਲਾਂ ਮੌਕਾ ਸੀ ਜਦੋਂ ਬਿਪਾਸ਼ਾ ਅਤੇ ਕਰਨ ਵਿਆਹ ਤੋਂ ਬਾਅਦ ਮੀਡੀਆ ਦੇ ਰੂਬ-ਰੂਹ ਹੋਏ। ਦੋਹਾਂ ਨੇ ਇੱਥੇ ਵਿਆਹ ਦੀਆਂ ਸਾਰੀਆਂ ਯਾਦਾਂ ਨੂੰ ਫਿਰ ਤੋਂ ਯਾਦ ਕੀਤਾ।
ਇਸ ਮੌਕੇ ਬਿਪਾਸ਼ਾ-ਕਰਨ ਨੇ ਕਿਹਾ ਕਿ ਭਵਿੱਖ ''ਚ ਉਹ ਲੰਬੇ ਹਨੀਮੂਨ ''ਤੇ ਜਾਣਗੇ। ਬਿਪਾਸ਼ਾ ਨੇ ਦੱਸਿਆ ਕਿ ਕਰਨ ਬਹੁਤ ਵਧੀਆਂ ਗੀਤ ਗਾਉਂਦੇ ਹਨ ਅਤੇ ਇਹ ਵੀ ਦੱਸਿਆ ਕਿ ਕਰਨ ਨੇ ਵਿਆਹ ''ਚ ਬਿਪਾਸ਼ਾ ਲਈ ਤਿੰਨ ਗੀਤ ਗਾਏ ਸਨ। ਬਿਪਾਸ਼ਾ ਨੇ ਆਪਣੇ ਨਾਂ ਨਾਲ ਹੁਣ ਸਿੰਘ ਗਰੋਵਰ ਲਾ ਲਿਆ ਹੈ। ਬਿਪਾਸ਼ਾ ਨੇ ਕਰਨ ਨੂੰ ਹਿਦਾਇਤ ਵੀ ਦਿੱਤੀ ਹੈ ਕਿ ਉਹ ਅੱਗੇ ਤੋਂ ਕਿਸੇਂ ਵੀ ਫਿਲਮ ''ਚ ਕਿਸੇ ਵੀ ਅਦਾਕਾਰਾਂ ਨਾਲ ਕਿੱਸ ਦ੍ਰਿਸ਼ ਨਹੀਂ ਫਿਲਮਾਉਣਗੇ।


Related News