ਸਰਦਾਰ ਪਟੇਲ ਦੇ ਦ੍ਰਿੜ੍ਹ ਇਰਾਦੇ ਨਾਲ ਹੈਦਰਾਬਾਦ ਬਣਿਆ ਭਾਰਤ ਦਾ ਹਿੱਸਾ

09/13/2021 3:40:01 AM

ਜਸਟਿਸ ਐੱਸ. ਐੱਨ. ਅਗਰਵਾਲ 
ਭਾਰਤੀ ਆਜ਼ਾਦੀ ਤੋਂ ਜਲਦੀ ਪਹਿਲਾਂ ਅੰਗਰੇਜ਼ੀ ਪਰਿਭਾਸ਼ਾ ’ਚ ਇਕ ਬ੍ਰਿਟਿਸ਼ ਇੰਡੀਆ ਅਤੇ ਦੂਸਰੇ ਭਾਰਤੀ ਰਾਜ ਸਨ। ਆਜ਼ਾਦੀ ਮਿਲਣ ਦੇ ਨਾਲ ਹੀ ਭਾਰਤ ਹਿੰਦੁਸਤਾਨ ਅਤੇ ਪਾਕਿਸਤਾਨ ਨਾਂ ਦੇ ਦੋ ਰਾਸ਼ਟਰਾਂ ’ਚ ਵੰਡਿਆ ਗਿਆ। ਵੰਡ ਦੇ ਬਾਅਦ ਕੁਝ ਭਾਰਤੀ ਸੂਬੇ ਪਾਕਿਸਤਾਨ ’ਚ ਚਲੇ ਗਏ ਅਤੇ ਲਗਭਗ 552 ਰਿਆਸਤਾਂ ਸਨ ਜੋ ਭਾਰਤ ’ਚ ਰਹਿ ਗਈਆਂ। ਜੂਨ 1947 ’ਚ ਇਕ ਸਟੇਟਸ ਡਿਪਾਰਟਮੈਂਟ ਭਾਵ ਸੂਬਿਆਂ ਦੀ ਵੰਡ ਬਣਾਈ ਗਈ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਭਾਰਤੀ ਸੂਬਿਆਂ ਦਾ ਇੰਚਾਰਜ ਮੰਤਰੀ ਬਣਾਇਆ ਗਿਆ। ਇਸ ਸਬੰਧ ’ਚ ਪ੍ਰੈੱਸ ਰਿਲੀਜ਼ 5 ਜੁਲਾਈ 1947 ਨੂੰ ਜਾਰੀ ਕੀਤੀ ਗਈ। ਉਸੇ ਦਿਨ ਸਰਦਾਰ ਪਟੇਲ ਨੇ ਇਕ ਬਹੁਤ ਦੇਸ਼ਭਗਤੀਪੂਰਨ, ਭਾਵੁਕ ਅਤੇ ਬੜਾ ਵਿਧੀਵਤ ਭਾਸ਼ਣ ਦਿੱਤਾ ਜਿਸ ’ਚ ਰਿਆਸਤਾਂ ਦੇ ਰਾਜਿਆਂ ਨੂੰ ਮੁੱਖ ਦੇਸ਼ ਭਾਰਤ ’ਚ ਸ਼ਾਮਲ ਹੋਣ ਦੀ ਅਰਜ਼ ਕੀਤੀ ਗਈ।

15 ਅਗਸਤ, 1947 ਨੂੰ ਸਾਡੀ ਆਜ਼ਾਦੀ ਦੇ ਬਾਅਦ ਸਰਦਾਰ ਪਟੇਲ ਨੇ 2 ਸਾਲਾਂ ਦੇ ਅੰਦਰ ਹੀ (1947 ਤੋਂ 1949 ਤੱਕ) ਭਾਰਤ ’ਚ ਸਾਰੀਆਂ ਰਿਆਸਤਾਂ ਦਾ ਏਕੀਕਰਨ ਕਰ ਦਿੱਤਾ। ਸਿਰਫ 3 ਰਿਆਸਤਾਂ ਨੇ ਸਮੱਸਿਆ ਖੜ੍ਹੀ ਕਰ ਦਿੱਤੀ ਜਿਨ੍ਹਾਂ ਦਾ ਨਾਂ ਜੂਨਾਗੜ੍ਹ, ਹੈਦਰਾਬਾਦ ਅਤੇ ਜੰਮੂ-ਕਸ਼ਮੀਰ ਸੀ।

ਜੂਨਾਗੜ੍ਹ ਦੇ ਨਵਾਬ ਨੇ ਪਾਕਿਸਤਾਨ ਦੇ ਨਾਲ ਰਲੇਵਾਂ ਕਰ ਲਿਆ ਪਰ ਸਰਦਾਰ ਪਟੇਲ ਨੇ ਆਪਣੀ ਕੂਟਨੀਤੀ ਨਾਲ ਜੂਨਾਗੜ੍ਹ ਨੂੰ ਭਾਰਤ ’ਚ ਮਿਲਾਉਣ ’ਚ ਸਫਲਤਾ ਹਾਸਲ ਕੀਤੀ। ਜੰਮੂ-ਕਸ਼ਮੀਰ ਸੂਬੇ ’ਤੇ 31 ਅਕਤੂਬਰ, 1947 ਦੇ ਬਾਅਦ ਖੁਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਧਿਕਾਰ ਕਰ ਲਿਆ ਜਦਕਿ ਇਸ ਸੂਬੇ ਨੇ 26 ਅਕਤੂਬਰ, 1947 ਨੂੰ ਖੁਦ ਭਾਰਤ ’ਚ ਆਪਣਾ ਰਲੇਵਾਂ ਕਰ ਲਿਆ।

ਜਿੱਥੋਂ ਤੱਕ ਹੈਦਰਾਬਾਦ ਸੂਬੇ ਦਾ ਮਾਮਲਾ ਹੈ, ਇਸ ਨੇ ਕੁਝ ਸਮੱਸਿਆਵਾਂ ਪੈਦਾ ਕੀਤੀਆਂ। ਸਰਦਾਰ ਪਟੇਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੈਦਰਾਬਾਦ ਨੂੰ ਕਿਸੇ ਵੀ ਕੀਮਤ ’ਤੇ ਭਾਰਤ ’ਚ ਰਲੇਵਾਂ ਕਰਨਾ ਹੋਵੇਗਾ। ਹਾਲਾਂਕਿ ਮਾਊਂਟਬੇਟਨ ਇਸ ਇਰਾਦੇ ਨਾਲ ਹੈਦਰਾਬਾਦ ਸੂਬੇ ’ਚ ਰੁਚੀ ਲੈ ਰਹੇ ਸਨ ਕਿ ਇਸ ਦਾ ਰਲੇਵਾਂ ਸ਼ਾਂਤੀਪੂਰਨ ਹੋਵੇ। ਹੈਦਰਾਬਾਦ ਦੇ ਨਿਜ਼ਾਮ ਇਕ ਆਜ਼ਾਦ ਰਾਜ ਬਣਿਆ ਰਹਿਣਾ ਚਾਹੁੰਦੇ ਸਨ ਅਤੇ ਜੇਕਰ ਉਨ੍ਹਾਂ ਨੇ ਕਿਸੇ ਦੇ ਨਾਲ ਰਲੇਵਾਂ ਕਰਨਾ ਹੁੰਦਾ ਤਾਂ ਉਹ ਪਾਕਿਸਤਾਨ ਦੇ ਨਾਲ ਜਾਣਾ ਚਾਹੁੰਦੇ ਸਨ। ਰਜਾਕਾਰ, ਇਕ ਤਰ੍ਹਾਂ ਦੇ ਕੱਟੜਪੰਥੀ ਮੁਸਲਮਾਨ ਅੱਤਵਾਦੀ ਜਿਨ੍ਹਾਂ ਦੀ ਅਗਵਾਈ ਲਾਇਕ ਅਲੀ ਅਤੇ ਕਾਸਿਮ ਰਿਜਵੀ ਆਦਿ ਕਰ ਰਹੇ ਸਨ, ਔਕੜਾਂ ਪੈਦਾ ਕਰ ਰਹੇ ਸਨ। ਉਹ ਹੈਦਰਾਬਾਦ ਇਲਾਕੇ ’ਚ ਹਿੰਦੂਆਂ ਨੂੰ ਲੁੱਟ ਅਤੇ ਹੈਦਰਾਬਾਦ ਇਲਾਕਾ ਛੱਡਣ ਲਈ ਮਜਬੂਰ ਕਰ ਰਹੇ ਸਨ। ਉਹ ਨਿਜ਼ਾਮ ਨੂੰ ਭਟਕਾ ਰਹੇ ਸਨ। ਪ੍ਰਧਾਨ ਮੰਤਰੀ ਨਹਿਰੂ ਨੇ 7 ਸਤੰਬਰ, 1948 ਨੂੰ ਚੁਣੇ ਸਦਨ ’ਚ ਆਪਣੇ ਭਾਸ਼ਣ ’ਚ ਰਜਾਕਾਰਾਂ ਦੀਆਂ ਅੱਤਵਾਦੀ ਸਰਗਰਮੀਆਂ ਬਾਰੇ ਵੀ ਗੱਲ ਕੀਤੀ ਸੀ।

ਹੈਦਰਾਬਾਦ ’ਚ ਉਸ ਸਮੇਂ ਇਸ ਤਰ੍ਹਾਂ ਦੀ ਹਾਲਤ ਸੀ , ਦਿਖਾਉਣ ਲਈ ਇਹ ਉਚਿਤ ਹੈ ਪਰ ਸਰਦਾਰ ਪਟੇਲ ਨੇ ਆਪਣੇ ਹਰ ਭਾਸ਼ਣ ’ਚ ਇਹ ਸਪੱਸ਼ਟ ਕੀਤਾ ਕਿ ਉਹ ਹੈਦਰਾਬਾਦ ਨੂੰ ਭਾਰਤ ਨਾਲੋਂ ਅਲੱਗ-ਥਲੱਗ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਹੈਦਰਾਬਾਦ ਦੇ ਨਿਜ਼ਾਮ ਨੂੰ ਅੱਜ ਨਹੀਂ ਤਾਂ ਕੱਲ ਭਾਰਤ ਨਾਲ ਰਲੇਵਾਂ ਕਰਨਾ ਹੋਵੇਗਾ।

ਸਰਦਾਰ ਪਟੇਲ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰੀ ਝੰਡੀ ਦੇ ਦਿੱਤੀ ਅਤੇ ਜਨਰਲ ਜੇ. ਐੱਨ. ਚੌਧਰੀ ਦੀ ਅਗਵਾਈ ’ਚ ਫੌਜ 13 ਸਤੰਬਰ, 1948 ਨੂੰ ਹੈਦਰਾਬਾਦ ’ਚ ਦਾਖਲ ਹੋਈ।

ਸਰਦਾਰ ਪਟੇਲ ਨੇ ਨਿਰਦੇਸ਼ ਦਿੱਤਾ ਸੀ ਕਿ ਜ਼ਾਲਮ ਨਾਲ ਕੋਈ ਹਮਦਰਦੀ ਨਾ ਦਿਖਾਈ ਜਾਵੇ ਪਰ ਜਦ ਤੱਕ ਜ਼ਰੂਰੀ ਨਾ ਹੋਵੇ ਜਿੱਥੋਂ ਤੱਕ ਸੰਭਵ ਹੋਵੇ ਮਨੁੱਖੀ ਜਾਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ।

ਜਦੋਂ ਨਿਜ਼ਾਮ ਨੇ ਮਹਿਸੂਸ ਕੀਤਾ ਕਿ ਉਹ ਹੈਦਰਾਬਾਦ ’ਚ ਹਰ ਪਾਸਿਓਂ ਫਸ ਚੁੱਕੇ ਹਨ ਤਾਂ ਉਨ੍ਹਾਂ ਨੇ ਹਰ ਤਰ੍ਹਾਂ ਦੇ ਵਿਰੋਧ ਨੂੰ ਖਤਮ ਕਰਨ ਦਾ ਐਲਾਨ ਕੀਤਾ, ਇਕ ਨਵੀਂ ਸਰਕਾਰ ਬਣਾਉਣ ਦੇ ਆਪਣੇ ਇਰਾਦੇ ਬਾਰੇ ਦੱਸਿਆ ਅਤੇ ਭਾਰਤੀ ਫੌਜਾਂ ਨੂੰ ਸਿਕੰਦਰਾਬਾਦ ਅਤੇ ਬੋਲਾਰਮ ਛਾਉਣੀ ’ਚ ਜਾਣ ਲਈ ਸੱਦਾ ਦਿੱਤਾ। ਇਸ ਦੇ ਬਾਅਦ ਮੇਜਰ ਜਨਰਲ ਚੌਧਰੀ ਨੇ ਸਾਰੀ ਕਮਾਨ ਆਪਣੇ ਹੱਥ ’ਚ ਲੈ ਲਈ।

ਹੈਦਰਾਬਾਦ ’ਚ ਕਾਰਵਾਈ ਦੀ ਸਫਲਤਾ ਦੀ ਖਬਰ ਨੇ ਸਰਦਾਰ ਪਟੇਲ ਨੂੰ ਇੰਨੀ ਖੁਸ਼ੀ ਦਿੱਤੀ ਕਿ ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਦੇਸ਼ ਨੇ ਬੜੀ ਖੁਸ਼ੀ ਨਾਲ ਇਸ ਖਬਰ ਦਾ ਸਵਾਗਤ ਕੀਤਾ ਅਤੇ ਸਰਦਾਰ ਪਟੇਲ ਲਈ ਉਨ੍ਹਾਂ ਦਾ ਸਨਮਾਨ ਆਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ। ਹੈਦਰਾਬਾਦ ਦੇ ਨਿਜ਼ਾਮ ਨੂੰ ਹੈਦਰਾਬਾਦ ਰਾਜ ਦਾ ਰਾਜ ਮੁਖੀ ਬਣਾਇਆ ਗਿਆ।

ਫਰਵਰੀ 1949 ’ਚ ਸਰਦਾਰ ਪਟੇਲ ਹੈਦਰਾਬਾਦ ਗਏ ਅਤੇ ਉਸਮਾਨੀਆ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕੀਤਾ ਜਿਸ ’ਚ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।

ਕੇ. ਐੱਮ. ਮੁੰਸ਼ੀ ਇਕ ਮਹਾਨ ਵਿਅਕਤੀ ਸਨ। ਉਹ ਹੈਦਰਾਬਾਦ ’ਚ ਭਾਰਤ ਸਰਕਾਰ ਦੇ ਪ੍ਰਤੀਨਿਧੀ ਸਨ ਅਤੇ 16 ਸਤੰਬਰ, 1948 ਨੂੰ ਨਿਜ਼ਾਮ ਨੇ ਆਪਣੀ ਹਾਰ ਮੰਨਣ ਲਈ ਉਨ੍ਹਾਂ ਨੂੰ ਸੱਦਿਆ ਸੀ। ਕੇ. ਐੱਮ. ਮੁੰਸ਼ੀ ਨੇ ਲਿਖਿਆ ਸੀ ਕਿ ਸਰਦਾਰ ਪਟੇਲ ਇਕ ਬਹਾਦਰ, ਅਮੀਰ ਅਤੇ ਆਪਣੀਆਂ ਪਹਿਲਕਦਮੀਆਂ ਤੇ ਪਹਿਲੀਆਂ ਧਾਰਨਾਵਾਂ ਨੂੰ ਲੈ ਕੇ ਤਾਕਤਵਰ ਸਨ ਜਿਨ੍ਹਾਂ ਨੇ ਇਕ-ਇਕ ਪੱਥਰ ਜੋੜ ਕੇ ਭਾਰਤ ਦੀ ਤਾਕਤ ਅਤੇ ਸਥਿਰਤਾ ਬਣਾਈ, ਉਹ ਆਪਣੀ ਮਾਤ ਭੂਮੀ ਲਈ ਜੀਵੇ, ਉਸ ਦੇ ਲਈ ਕਾਰਜ ਕੀਤਾ ਅਤੇ ਆਪਣੀ ਮਾਤ ਭੂਮੀ ਦੇ ਮਹਾਨ ਪੁੱਤਰਾਂ ’ਚੋਂ ਇਕ ਦੇ ਤੌਰ ’ਤੇ ਆਪਣਾ ਨਾਂ ਦਰਜ ਕਰਵਾਇਆ।


Bharat Thapa

Content Editor

Related News