‘ਤਮਿਲਨਾਡੂ ’ਚ ਸ਼ਸ਼ੀਕਲਾ ਇੰਨਾ ਮਹੱਤਵ ਕਿਉਂ ਰੱਖਦੀ ਹੈ’

03/09/2021 3:25:33 AM

ਕੇ. ਐੱਸ. ਤੋਮਰ
ਤਮਿਲਨਾਡੂ ਦੀ ਸਾਬਕਾ ਸਵ. ਮੁੱਖ ਮੰਤਰੀ ਜੇ. ਜੈਲਲਿਤਾ ਦੀ ਨੇੜਲੀ ਸਹਿਯੋਗੀ ਸ਼ਸ਼ੀਕਲਾ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਿਆਸੀ ਪਿਚ ’ਤੇ ਇਕ ਨਵੀਂ ਗੁਗਲੀ ਛੱਡੀ ਹੈ। ਉਨ੍ਹਾਂ ਨੇ ਇਹ ਕਦਮ ਅੰਨਾਦ੍ਰਮੁਕ ਅਤੇ ਜੈਲਲਿਤਾ ਦੀ ਵਿਰਾਸਤ ਨੂੰ ਬਚਾਉਣ ਲਈ ਚੁੱਕਿਆ ਹੈ ਤਾਂਕਿ ਦ੍ਰਮੁਕ ਪ੍ਰਭਾਵ ਨੂੰ ਰੋਕਿਆ ਜਾ ਸਕੇ।

ਹੁਣ ਇਸ ਤਿਆਗ ਦੇ ਨਾਲ ਸ਼ਸ਼ੀਕਲਾ ਨੇ ਆਪਣੇ ਆਪ ਨੂੰ ਤਾਮਿਲਨਾਡੂ ’ਚ ਇਕ ਬਹੁਤ ਵੱਡੀ ਸਿਆਸੀ ਕੱਦ ਦੀ ਨੇਤਾ ਦੇ ਰੂਪ ’ਚ ਪ੍ਰਦਰਸ਼ਿਤ ਕੀਤਾ ਹੈ। ਇਸ ਕਦਮ ਨਾਲ ਉਨ੍ਹਾਂ ਨੂੰ ਇਹ ਮੌਕਾ ਮਿਲੇਗਾ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ਦੇ ਬਾਅਦ ਸਿਆਸੀ ਸਥਿਤੀ ਕਿਹੋ ਜਿਹੀ ਹੋਵੇਗੀ ਅਤੇ ਉਨ੍ਹਾਂ ਨੂੰ ਕਿਵੇਂ ਖੇਡਣਾ ਪਵੇਗਾ।

ਮੌਜੂਦਾ ਸਮੇਂ ’ਚ ਉਨ੍ਹਾਂ ਨੇ ਇਹ ਗੱਲ ਸਮਝ ਲਈ ਹੈ ਕਿ ਨਾ ਤਾਂ ਅੰਨਾਦ੍ਰਮੁਕ ਅਤੇ ਨਾ ਹੀ ਉਨ੍ਹਾਂ ਦੇ ਕੇਡਰ ਉਨ੍ਹਾਂ ਦੀ ਹਾਜ਼ਰੀ ਤੋਂ ਖੁਸ਼ ਹਨ। ਅਸਲ ’ਚ ਸੂਬੇ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੋਵੇਂ ਹੀ ਸ਼ਸ਼ੀਕਲਾ ਦੇ ਪ੍ਰਤੀ ਦੁਸ਼ਮਣੀ ਵਾਲਾ ਵਤੀਰਾ ਰੱਖਦੇ ਹਨ। ਜੇਕਰ ਕਿਸੇ ਕਾਰਨਵਸ ਅੰਨਾਦ੍ਰਮੁਕ ਚੋਣ ਹਾਰ ਜਾਂਦੀ ਹੈ ਤਦ ਸ਼ਸ਼ੀਕਲਾ ਜਿਨ੍ਹਾਂ ਨੂੰ ਚਿਨਮਾ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ, ਅੱਗੇ ਵਧ ਕੇ ਪਾਰਟੀ ਨੂੰ ਹਥਿਆਉਣ ਦਾ ਯਤਨ ਕਰੇਗੀ। ਉਨ੍ਹਾਂ ਨੇ ਪਹਿਲਾਂ ਤੋਂ ਹੀ ਅਦਾਲਤਾਂ ’ਚ ਇਕ ਸ਼ਿਕਾਇਤ ਦਰਜ ਕੀਤੀ ਹੈ ਕਿ ਉਨ੍ਹਾਂ ਨੂੰ ਪਾਰਟੀ ’ਚੋਂ ਗੈਰ ਕਾਨੂੰਨੀ ਢੰਗ ਨਾਲ ਬਾਹਰ ਕੱਢਿਆ ਗਿਆ ਹੈ ਅਤੇ ਅੰਨਾਦ੍ਰਮੁਕ ਦੀ ਉਹ ਹੀ ਕਾਨੂੰਨੀ ਤੌਰ ’ਤੇ ਨੇਤਾ ਹਨ। ਇਸ ਮਾਮਲੇ ਦੀ ਅਜੇ ਵੀ ਸੁਣਵਾਈ ਚਲ ਰਹੀ ਹੈ ਅਤੇ ਅਗਲੀ ਤਰੀਕ 15 ਮਾਰਚ ਨਿਰਧਾਰਿਤ ਹੈ।

ਅਜਿਹੇ ਵੀ ਸੰਕੇਤ ਸਨ ਕਿ ਸ਼ਸ਼ੀਕਲਾ ਆਪਣੀ ਇਸ ਸ਼ਿਕਾਇਤ ਦੀ ਅਰਜ਼ੀ ਵਾਪਸ ਲੈ ਲਵੇਗੀ ਕਿਉਂਕਿ ਉਨ੍ਹਾਂ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਜੈਲਲਿਤਾ ਦੀ ਅਗਵਾਈ ਹੇਠ ਅੰਨਾਦ੍ਰਮੁਕ ’ਚ ਸ਼ਸ਼ੀਕਲਾ ਸੱਤਾ ਦੇ ਬਹੁਤ ਨੇੜੇ ਸੀ ਅਤੇ ਇੰਝ ਕਿਹਾ ਜਾਵੇ ਕਿ ਸੱਤਾ ਦੇ ਤਖਤ ਦੇ ਪਿੱਛੇ ਦੀ ਸ਼ਕਤੀ ਸ਼ਸ਼ੀਕਲਾ ਦੇ ਹੱਥਾਂ ’ਚ ਸੀ। ਇਹ ਵੀ ਨਹੀਂ ਕਿ ਹੁਣ ਸਭ ਕੁਝ ਤਿਆਗ ਦੇਵੇਗੀ ਅਤੇ ਚੁੱਪ ਕਰ ਕੇ ਬੈਠੇਗੀ। ਉਹ ਮੌਕੇ ਦੀ ਭਾਲ ’ਚ ਰਹੇਗੀ। ਮੌਜੂਦਾ ਸਮੇਂ ਦੇ ਲਈ ਉਨ੍ਹਾਂ ਨੇ ਪਿੱਛੇ ਮੁੜਨਾ ਹੀ ਸਮਝਦਾਰੀ ਸਮਝੀ ਅਤੇ ਚੋਣਾਂ ਨੂੰ ਆਯੋਜਿਤ ਹੋਣ ਦੀ ਇਜਾਜ਼ਤ ਦੇ ਦਿੱਤੀ।

ਸ਼ਸ਼ੀਕਲਾ ਦੇ ਭਤੀਜੇ ਟੀ.ਟੀ.ਵੀ. ਦਿਨਾਕਰਨ ਨੇ ਹਾਲਾਂਕਿ ਪੂਰੇ ਤਮਿਲਨਾਡੂ ਭਰ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਸਹਿਯੋਗੀ ਪਾਰਟੀਆਂ ਦਾ ਸਵਾਗਤ ਕੀਤਾ ਹੈ ਪਰ ਨਿਸ਼ਚਿਤ ਤੌਰ ’ਤੇ ਸ਼ਸ਼ੀਕਲਾ ਦੇ ਇਸ ਕਦਮ ਨੇ ਸਪੱਸ਼ਟ ਤੌਰ ’ਤੇ ਦਿਨਾਕਰਨ ਨੂੰ ਠੇਸ ਮਾਰੀ ਹੈ ਕਿਉਂਕਿ ਤਮਿਲਨਾਡੂ ਦੀ ਸਿਆਸਤ ’ਚ ਉਹ ਆਪਣੀਆਂ ਆਸਾਂ ਜਗਾਈ ਰੱਖਣਾ ਚਾਹੁੰਦੇ ਹਨ। ਅਜਿਹੀਆਂ ਵੀ ਅਫਵਾਹਾਂ ਹਨ ਕਿ ਅੰਨਾਦ੍ਰਮੁਕ, ਭਾਜਪਾ ਅਤੇ ਸ਼ਸ਼ੀਕਲਾ ਦਰਮਿਆਨ ਦ੍ਰਿਸ਼ ਦੇ ਪਿੱਛੇ ਕੋਈ ਡੀਲ ਚਲ ਰਹੀ ਹੈ ਜਿਸ ਦੇ ਤਹਿਤ ਕੁਝ ਸੀਟਾਂ ਦਿਨਾਕਰਨ ਦੀ ਪਾਰਟੀ ਏ.ਐੱਮ.ਐੱਸ.ਕੇ. ਨੂੰ ਦਿੱਤੀਆਂ ਜਾ ਸਕਦੀਆਂ ਹਨ।

ਜੇਕਰ ਲੋੜ ਪਈ ਤਾਂ ਅੰਨਾਦ੍ਰਮੁਕ ਦੇ ਬਣਾਉਟੀ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਜਾ ਸਕਦਾ ਹੈ। ਅਧਿਕਾਰਿਕ ਤੌਰ ’ਤੇ ਸਾਰੇ ਸਿਆਸੀ ਪੰਡਿਤਾਂ ਨੇ ਅਜਿਹੀ ਸੰਭਾਵਨਾ ਨੂੰ ਨਕਾਰਿਆ ਹੈ। ਸਾਨੂੰ ਇਸ ਪੂਰੇ ਮੁੱਦੇ ਨੂੰ ਲੈ ਕੇ ਬਸ ਉਡੀਕ ਅਤੇ ਨਜ਼ਰਾਂ ਟਿਕਾਉਣੀਆਂ ਹੋਣਗੀਆਂ, ਫਿਰ ਵੀ ਸਿਆਸਤ ਤੋਂ ਸ਼ਸ਼ੀਕਲਾ ਦੀ ਵਿਦਾਈ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਦੇ ਲਈ ਇਕ ਚੰਗੀ ਖਬਰ ਹੈ, ਜਿਨ੍ਹਾਂ ਨੂੰ ਹੁਣ ਥੋੜ੍ਹਾ ਕੁ ਸੁੱਖ ਦਾ ਸਾਹ ਆਵੇਗਾ।

ਸ਼ਸ਼ੀਕਲਾ ਇਨ੍ਹਾਂ ਚੋਣਾਂ ’ਚ ਹੁਣ ਇਕ ਵੋਟ ਕੱਟਣ ਵਾਲੀ ਭੂਮਿਕਾ ਅਦਾ ਨਹੀਂ ਕਰੇਗੀ। ਦ੍ਰਮੁਕ ਨੂੰ ਹਰਾਉਣ ਲਈ ਆਪਣੇ ਕੇਡਰਾਂ ਨੂੰ ਉਹ ਇਕਜੁਟ ਹੋਣ ਦਾ ਸਦੇਸ਼ ਵੀ ਦੇ ਸਕਦੀ ਹੈ ਪਰ ਅਸਲੀ ਕੰਮ ਤਾਂ ਉਨ੍ਹਾਂ ਦਾ ਚੋਣਾਂ ਦੇ ਬਾਅਦ ਸ਼ੁਰੂ ਹੋਵੇਗਾ। ਭ੍ਰਿਸ਼ਟਾਚਾਰ ਦੇ ਮਾਮਲੇ ’ਚ 4 ਸਾਲ ਦੀ ਸਜ਼ਾ ਭੁਗਤ ਚੁੱਕੀ ਸ਼ਸ਼ੀਕਲਾ ਨੇ ਤਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਲਿਆ ਸੀ ਜਿਸ ’ਚ ਉਹ ਖੁੰਝ ਗਈ। ਹੁਣ ਉਹ ਜੇਲ ’ਚੋਂ ਬਾਹਰ ਹੈ ਅਤੇ ਆਪਣੀ ਕੈਦ ਪੂਰੀ ਚੁੱਕੀ ਹੈ। ਜੇਲ ’ਚੋਂ ਬਾਹਰ ਆਉਣ ਤੋਂ ਬਾਅਦ ਅਤੇ ਕੋਵਿਡ ਦੇ ਇਲਾਜ ਦੇ ਬਾਅਦ ਸ਼ਸ਼ੀਕਲਾ ਨੇ ਆਪਣੇ ਇਰਾਦੇ ਸਪਸ਼ਟ ਅਤੇ ਜ਼ੋਰ-ਸ਼ੋਰ ਨਾਲ ਦੱਸ ਦਿੱਤੇ ਹਨ ਕਿ ਅੰਮਾ ਦੀ ਵਿਰਾਸਤ ਨੂੰ ਅੱਗੇ ਵਧਾਏਗੀ ਜਿਸ ਦੇ ਨਾਲ ਉਨ੍ਹਾਂ ਨੇ ਆਪਣਾ ਸਮਾਂ ਗੁਜ਼ਾਰਿਆ ਸੀ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਗੁਰੂਆਂ ਦੇ ਲੇਖੇ-ਜੋਖੇ ਨੂੰ ਸ਼ਸ਼ੀਕਲਾ ਬਦਲ ਸਕਦੀ ਹੈ। ਬੇਂਗਲੁਰੂ ਤੋਂ ਚੇਨਈ ’ਚ ਉਨ੍ਹਾਂ ਦੇ ਦਾਖਲੇ ਦੇ ਦੌਰਾਨ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਸ ਨੇ ਤਮਿਲਨਾਡੂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।

ਤਮਿਲਨਾਡੂ ਦੇ ਮੁੱਖ ਮੰਤਰੀ ਈ. ਪਲਾਨੀ ਸਵਾਮੀ ਜੈਲਲਿਤਾ ਵਾਂਗ ਕ੍ਰਿਸ਼ਮਈ ਨੇਤਾ ਨਹੀਂ ਹਨ ਪਰ ਫਿਰ ਵੀ ਉਹ ਸਖਤ ਮਿਹਨਤ ਕਰ ਕੇ ਸੂਬੇ ਨੂੰ ਸੰਭਾਲਣ ’ਚ ਕਾਮਯਾਬ ਹੋਏ ਹਨ ਅਤੇ ਕੋਰੋਨਾ ਮਹਾਮਾਰੀ ਨੂੰ ਵੀ ਚੰਗੇ ਢੰਗ ਨਾਲ ਨਜਿੱਠ ਚੁੱਕੇ ਹਨ। ਇਹੀ ਗੱਲ ਉਨ੍ਹਾਂ ਦੇ ਹੱਕ ’ਚ ਨਿਸ਼ਚਿਤ ਤੌਰ ’ਤੇ ਇਕ ਮਜ਼ਬੂਤ ਬਿੰਦੂ ਹੈ। ਦ੍ਰਮੁਕ ਦੇ ਅੱਗੇ ਇਹ ਸਭ ਗੱਲਾਂ ਕਾਫੀ ਨਹੀਂ ਜਿਸ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਵੱਡੀ ਜਿੱਤ ਹਾਸਲ ਕੀਤੀ। ਲੋਕ ਸਭਾ ’ਚ ਦ੍ਰਮੁਕ ਅਤੇ ਇਸ ਦੇ ਸਹਿਯੋਗੀਆਂ ਦਾ ਵੋਟ ਫੀਸਦੀ 50 ਫੀਸਦੀ ਤੋਂ ਵਧ ਦਾ ਹੈ। ਓਧਰ ਅੰਨਾਦ੍ਰਮੁਕ ਅਤੇ ਉਸ ਦੇ ਸਹਿਯੋਗੀ ਭਾਜਪਾ ਦਾ ਵੋਟ ਫੀਸਦੀ 30 ਤੋਂ ਵੀ ਘੱਟ ਸੀ।

ਇਸ ਵਾਰ ਭਾਜਪਾ ਅੰਨਾਦ੍ਰਮੁਕ ਦੇ ਨਾਲ ਸਹਿਯੋਗ ਕਰ ਰਹੀ ਹੈ ਜਿਸ ਦਾ ਵੋਟ ਫੀਸਦੀ ਲੋਕ ਸਭਾ ’ਚ ਦ੍ਰਮੁਕ ਦੇ 30 ਫੀਸਦੀ ਦੇ ਮੁਕਾਬਲੇ 18 ਫੀਸਦੀ ਤਕ ਸੁੰਘੜ ਚੁੱਕਾ ਹੈ। ਦ੍ਰਿਸ਼ ਨੂੰ ਦੇਖਦੇ ਹੋਏ ਅੰਨਾਦ੍ਰਮੁਕ ਪ੍ਰਸ਼ਾਸਨ ਵਿਰੋਧੀ ਲਹਿਰ ਦੇ ਕਾਰਨ ਨਿਸ਼ਚਿਤ ਤੌਰ ’ਤੇ ਦ੍ਰਮੁਕ ਦੇ ਵਿਰੁੱਧ ਇਕ ਔਖੀ ਲੜਾਈ ਲੜੇਗੀ। ਅੰਨਾਦ੍ਰਮੁਕ ਦੇ ਲਈ ਚਿੰਤਾ ਵਾਲੀ ਗੱਲ ਇਹ ਹੋਣੀ ਚਾਹੀਦੀ ਕਿ 2019 ਦੀਆਂ ਆਮ ਚੋਣਾਂ ’ਚ ਸ਼ਸ਼ੀਕਲਾ ਦੇ ਭਤੀਜੇ ਦਿਨਾਕਰਨ ਅਤੇ ਉਨ੍ਹਾਂ ਦੀ ਪਾਰਟੀ ਏ.ਐੱਮ.ਐੱਮ. ਦਾ ਵੋਟ ਸ਼ੇਅਰ 5 ਫੀਸਦੀ ਸੀ। ਵਿਧਾਨ ਸਭਾ ਚੋਣਾਂ ’ਚ ਇਹ ਬੇਹੱਦ ਮਹੱਤਵਪੂਰਨ ਵੋਟ ਸਾਬਿਤ ਹੋ ਸਕਦੇ ਹਨ ਅਤੇ ਤਮਿਲਨਾਡੂ ’ਚ ਬਹੁਕੋਣੀ ਚੋਣ ਦੇਖਣ ਨੂੰ ਮਿਲ ਸਕਦੇ ਹਨ।

ਸ਼ਸ਼ੀਕਲਾ ਦਾ ਐਲਾਨ ਅਤੇ ਕੇਡਰਾਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਅੰਨਾਦ੍ਰਮੁਕ ਦੇ ਲਈ ਰਾਹਤ ਭਰਿਆ ਸੰਦੇਸ਼ ਹੈ। ਹੁਣ ਉਹ ਹੋਰ ਜ਼ਿਆਦਾ ਵੋਟ ਕੱਟਣ ਵਾਲੀ ਨੇਤਾ ਨਹੀਂ ਹੈ ਅਤੇ ਇਸ ਵਾਰ ਚੋਣਾਂ ਹੋਰ ਜ਼ਿਆਦਾ ਦਿਲਚਸਪ ਹੋ ਸਕਦੀਆਂ ਹਨ।

ਤਮਿਲਨਾਡੂ ’ਚ ਭਾਜਪਾ ਵੀ ਆਪਣੇ ਪੈਰ ਪਸਾਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੀ ਚੋਣ ਮੁਹਿੰਮ ਦੇ ਦੌਰਾਨ ਕਈ ਪ੍ਰਾਜੈਕਟ ਲਾਂਚ ਕੀਤੇ ਅਤੇ ਸੂਬੇ ਦੇ ਲਈ ਇਸ ਸਾਲ ਦੇ ਕੇਂਦਰੀ ਬਜਟ ’ਚ ਕਾਫੀ ਧਨ ਅਲਾਟ ਕੀਤਾ ਹੈ। ਸਪਸ਼ਟ ਤੌਰ ’ਤੇ ਉਹ ਤਮਿਲਨਾਡੂ ਦੇ ਵੋਟਰਾਂ ਨੂੰ ਲੁਭਾਉਣ ਦਾ ਯਤਨ ਕਰ ਰਹੇ ਹਨ। ਅਸਲ ’ਚ ਅੰਨਾਦ੍ਰਮੁਕ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਸੂਬੇ ਦੀਆਂ 39 ਸੀਟਾਂ ’ਚੋਂ ਸਿਰਫ ਇਕ ਸੀਟ ’ਤੇ ਜਿੱਤ ਹਾਸਲ ਕੀਤੀ ਸੀ।


Bharat Thapa

Content Editor

Related News