ਪਾਣੀ ਦਾ ਸੰਕਟ : ਇਕ ਵਾਰ ਫਿਰ ਉਹੀ ਰੋਣਾ

Monday, Sep 16, 2024 - 03:28 PM (IST)

ਪਾਣੀ ਦਾ ਸੰਕਟ : ਇਕ ਵਾਰ ਫਿਰ ਉਹੀ ਰੋਣਾ

ਦੇਸ਼ ਦੇ ਵਧੇਰੇ ਹਿੱਸਿਆਂ’ਚ ਭਾਰੀ ਮੀਂਹ ਨੇ ਹਾਲਾਤ ਬੇਕਾਬੂ ਕਰ ਦਿੱਤੇ ਹਨ ਅਤੇ ਹੱਲ ਦਿਖਾਈ ਨਹੀਂ ਦਿੰਦਾ। ਕਈ ਡੈਮਾਂ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਚਲਾ ਗਿਆ ਹੈ। ਜੇਕਰ ਇਹ ਪਾਣੀ ਡੈਮ ਦੇ ਉਪਰੋਂ ਵਗ ਗਿਆ ਤਾਂ ਦੂਰ-ਦੂਰ ਤੱਕ ਤਬਾਹੀ ਮਚਾ ਦੇਵੇਗਾ। ਦਰਿਆਵਾਂ ਦੇ ਵਹਾਅ ’ਚ ਪੁਲ ਰੁੜ੍ਹਦੇ ਜਾ ਰਹੇ ਹਨ, ਜਿਨ੍ਹਾਂ ’ਚ ਆਏ ਦਿਨ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਕਈ ਸੂਬਿਆਂਦੇ ਵੱਡੇ ਸ਼ਹਿਰਾਂ ਦੀਆਂ ਪਾਸ਼ ਕਾਲੋਨੀਆਂ ’ਚ ਲੱਕ ਤਕ ਪਾਣੀ ਭਰ ਰਿਹਾ ਹੈ।

ਗਰੀਬ ਬਸਤੀਆਂਬਾਰੇ ਤਾਂ ਕੀ ਕਿਹਾ ਜਾਵੇ? ਉਹ ਤਾਂ ਹਰ ਆਫਤ ਦੀ ਮਾਰ ਸਹਿੰਦੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦਾ ਇੰਨਾ ਬੁਰਾ ਹਾਲ ਹੈ ਕਿ ਇਥੇ ਪਾਣੀ ਨਾਲ ਭਰੇ ਨਾਲਿਆਂ ਅਤੇ ਬਿਨਾਂ ਢੱਕਣਾਂ ਦੇ ਮੈਨਹੋਲਾਂ ’ਚ ਕਿੰਨੀਆਂ ਹੀ ਜਾਨਾਂ ਜਾ ਚੁੱਕੀਆਂਹਨ। ਬੇਕਾਬੂ ਪਾਣੀ ਦਾ ਭਰਨਾ ਬਿਜਲੀ ਦੇ ਖੰਭਿਆਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ, ਜਿਨ੍ਹਾਂ ’ਚ ਫੈਲਿਆ ਕਰੰਟ ਜਾਨਲੇਵਾ ਸਿੱਧ ਹੋ ਰਿਹਾ ਹੈ। ਨਗਰਪਾਲਿਕਾ ਹੋਵੇ ਜਾਂ ਮਹਾ-ਨਗਰਪਾਲਿਕਾ ਹੋਵੇ, ਇਸ ਸਮੱਸਿਆ ਸਾਹਮਣੇ ਬੇਵੱਸ ਖੜ੍ਹੀਆਂ ਹਨ। ਇਸ ਦੇ ਆਪਣੇ ਵੱਖਰੇ ਕਈ ਕਾਰਨ ਹਨ।

ਪਹਿਲਾਂ ਤਾਂ ਇੰਜੀਨੀਅਰਿੰਗ ਡਿਜ਼ਾਈਨ ’ਚ ਹੀ ਗੜਬੜੀ ਹੁੰਦੀ ਹੈ। ਦੂਸਰਾ, ਪਾਣੀ ਦੇ ਪ੍ਰਵਾਹ ਅਤੇ ਧਰਤੀ ਦੀ ਢਲਾਨ ਨੂੰ ਨਿਰਮਾਣ ਕਰਦੇ ਸਮੇਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਤੀਜਾ, ਪਾਣੀ ਵਗਣ ਦੇ ਰਾਹ ਕਚਰੇ ਨਾਲ ਭਰੇ ਹੋਣ ਕਾਰਨ ਵਾਟਰ-ਲਾਗਿੰਗ ਨੂੰ ਪੈਦਾ ਕਰਦੇ ਹਨ। ਇਹ ਸਭ ‘ਵਿਕਾਸ’ ਜੇਕਰ ਸੋਚ-ਵਿਚਾਰ ਕੇ ਕੀਤਾ ਜਾਂਦਾ ਤਾਂ ਅਜਿਹੇ ਹਾਲਾਤ ’ਤੇ ਕਾਬੂ ਪਾਇਆ ਜਾ ਸਕਦਾ ਸੀ ਪਰ ਜਦੋਂ ਮਕਸਦ ਸਮੱਸਿਆ ਦਾ ਹੱਲ ਨਾ ਕੱਢਣਾ ਹੋ ਕੇ ਸਗੋਂ ਆਪਣੇ ਹਿੱਤ ਸਾਧਣ ਦਾ ਹੋਵੇ ਤਾਂ ਵਿਕਾਸ ਦੇ ਨਾਂ ’ਤੇ ਅਜਿਹੀ ਹੀ ਤਬਾਹੀ ਹੋਵੇਗੀ।

ਇਸ ਸੰਦਰਭ ’ਚ, ਆਪਣੇ ਇਸੇ ਕਾਲਮ ’ਚ, ਸ਼ਹਿਰਾਂ ’ਚ ਪਾਣੀ ਇਕੱਠਾ ਹੋਣ ਦੀ ਸਮੱਸਿਆ ਦੇ ਇਕ ਮਹੱਤਵਪੂਰਨ ਕਾਰਨ ਨੂੰ ਪਿਛਲੇ ਦੋ ਦਹਾਕਿਆਂ’ਚ ਮੈਂ ਕਈ ਵਾਰ ਦਰਸਾ ਚੁੱਕਾ ਹਾਂ ਪਰ ਕੇਂਦਰ ਅਤੇ ਸੂਬਿਆਂਦੇ ਸ਼ਹਿਰੀ ਵਿਕਾਸ ਮੰਤਰਾਲੇ ਇਸ ’ਤੇ ਕੋਈ ਧਿਆਨ ਨਹੀਂ ਦਿੰਦੇ। ਸਮੱਸਿਆ ਇਹ ਹੈ ਕਿ ਹਰ ਸ਼ਹਿਰ ’ਚ ਸੜਕਾਂ ਦੀ ਮੁਰੰਮਤ ਜਾਂ ਮੁੜ-ਨਿਰਮਾਣ ਦੇ ਕੰਮ ਸਿਰਫ ਵਿਭਾਗ ਅਤੇ ਠੇਕੇਦਾਰਾਂ ਦੇ ਮੁਨਾਫਾ ਵਧਾਉਣ ਦੇ ਮਕਸਦ ਨਾਲ ਕੀਤੇ ਜਾਂਦੇ ਹਨ, ਜਨਤਾ ਦੀ ਸਮੱਸਿਆ ਦਾ ਹੱਲ ਕੱਢਣ ਲਈ ਨਹੀਂ।

ਹਰ ਵਾਰ ਪੁਰਾਣੀ ਸੜਕ ’ਤੇ ਨਵਾਂ ਰੋੜਾ-ਪੱਥਰ ਪਾ ਕੇ ਉਸ ਨੂੰ ਉਸ ਦੇ ਪਿਛਲੇ ਪੱਧਰ ਤੋਂ 8-10 ਇੰਚ ਉੱਚਾ ਕਰ ਦਿੱਤਾ ਜਾਂਦਾ ਹੈ। ਇਹ ਵਰਤਾਰਾ ਪਿਛਲੇ ਕਈ ਦਹਾਕਿਆਂਤੋਂ ਚੱਲ ਰਿਹਾ ਹੈ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਅੱਜ ਚੰਗੀਆਂ-ਚੰਗੀਆਂ ਕਾਲੋਨੀਆਂ ਦੀਆਂ ਸੜਕਾਂ, ਉਨ੍ਹਾਂ ਸੜਕਾਂ ਦੇ ਦੋਵੇਂ ਪਾਸੇ ਬਣੀਆਂਇਮਾਰਤਾਂ ਨਾਲੋਂ ਲਗਭਗ ਇਕ-ਇਕ ਮੀਟਰ ਉੱਚੀਆਂ ਹੋ ਗਈਆਂਹਨ। ਨਤੀਜੇ ਵਜੋਂ ਥੋੜ੍ਹੇ ਜਿਹੇ ਮੀਂਹ ’ਚ ਵੀ ਇਨ੍ਹਾਂ ਘਰਾਂ ਦੀ ਹਾਲਤ ਨਰਕ ਵਰਗੀ ਹੋ ਜਾਂਦੀ ਹੈ ਕਿਉਂਕਿ ਸੜਕ ’ਤੇ ਡਿੱਗਣ ਵਾਲਾ ਮੀਂਹ ਦਾ ਪਾਣੀ, ਇਨ੍ਹਾਂ ਘਰਾਂ ’ਚ ਇਕੱਠਾ ਹੋ ਜਾਂਦਾ ਹੈ।

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਨਗਰੀ ਮਥੁਰਾ ਹੋਵੇ ਜਾਂ ਮਹਾਕਾਲ ਦੀ ਨਗਰੀ ਉੱਜੈਨ, ਤੁਸੀਂ ਇਸ ਸਮੱਸਿਆ ਦਾ ਪ੍ਰਤੱਖ ਸਬੂਤ ਦੇਖ ਸਕਦੇ ਹੋ, ਜਦਕਿ ਹੋਣਾ ਇਹ ਚਾਹੀਦਾ ਹੈ ਕਿ ਹਰ ਵਾਰ ਸੜਕ ਦੀ ਮੁਰੰਮਤ ਜਾਂ ਮੁੜ-ਨਿਰਮਾਣ ਤੋਂ ਪਹਿਲਾਂ ਉਸ ਨੂੰ ਪੁੱਟ ਕੇ ਉਸ ਦੇ ਮੂਲ ਪੱਧਰ ’ਤੇ ਹੀ ਬਣਾਇਆ ਜਾਵੇ। ਮੈਂ ਦੁਨੀਆ ਦੇ ਕਈ ਦਰਜਨ ਦੇਸ਼ਾਂ ਦੀ ਯਾਤਰਾ ਕੀਤੀ ਹੈ ਪਰ ਅਜਿਹਾ ਭਿਆਨਕ ਦ੍ਰਿਸ਼ ਕਿਤੇ ਨਹੀਂ ਦੇਖਿਆ ਜਿਥੇ ਹਰ ਕੁਝ ਸਾਲਾਂ ’ਚ ਲੋਕਾਂ ਦੇ ਘਰ ਦੇ ਸਾਹਮਣੇ ਦੀ ਸੜਕ ਉੱਚੀ ਹੁੰਦੀ ਜਾਂਦੀ ਹੈ।

ਆਜ਼ਾਦੀ ਮਿਲਣ ਤੋਂ ਅੱਜ ਤਕ ਖਰਬਾਂ ਰੁਪਏ ਪਾਣੀ ਦੀ ਸੰਭਾਲ ਦੇ ਨਾਂ ’ਤੇ ਖਰਚ ਹੋ ਗਏ ਪਰ ਮੀਂਹ ਦੇ ਪਾਣੀ ਨੂੰ ਅੱਜ ਤੱਕ ਅਸੀਂ ਸੰਭਾਲ ਨਹੀਂ ਸਕੇ। ਸਾਡੇ ਦੇਸ਼ ’ਚ ਸਾਲ ਭਰ ਪੈਣ ਵਾਲੇ ਮੀਂਹ ਦੇ ਪਾਣੀ ਦਾ ਕੁਲ 8 ਫੀਸਦੀ ਹੀ ਸੰਭਾਲਿਆ ਜਾਂਦਾ ਹੈ। ਬਾਕੀ 92 ਫੀਸਦੀ ਮੀਂਹ ਦਾ ਸ਼ੁੱਧ ਪਾਣੀ ਰੁੜ੍ਹ ਕੇ ਸਮੁੰਦਰ ’ਚ ਮਿਲ ਜਾਂਦਾ ਹੈ, ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਗਰਮੀ ਦੀ ਸ਼ੁਰੂਆਤ ਹੁੰਦੇ ਹੀ ਦੇਸ਼ ’ਚ ਪਾਣੀ ਦਾ ਸੰਕਟ ਸ਼ੁਰੂ ਹੋ ਜਾਂਦਾ ਹੈ। ਜਿਉਂ-ਜਿਉਂ ਗਰਮੀ ਵਧਦੀ ਹੈ, ਤਿਉਂ-ਤਿਉਂ ਇਹ ਸੰਕਟ ਹੋਰ ਵੀ ਡੂੰਘਾ ਹੋ ਜਾਂਦਾ ਹੈ।

ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਵਰਗੇ ਕਈ ਸੂਬਿਆਂ’ਚ ਕਈ ਸ਼ਹਿਰ ਹਨ ਜੋ ਆਪਣੀ ਆਬਾਦੀ ਦੀ ਪਾਣੀ ਦੀ ਮੰਗ ਦੀ ਸਪਲਾਈ ਨਹੀਂ ਕਰ ਸਕੇ। ਅੱਜ ਦੇਸ਼ ’ਚ ਪੀਣ ਵਾਲੇ ਪਾਣੀ ਦਾ ਸੰਕਟ ਇੰਨਾ ਭਿਆਨਕ ਹੋ ਚੁੱਕਾ ਹੈ ਕਿ ਇਕ ਪਾਸੇ ਤਾਂ ਦੇਸ਼ ਦੇ ਕਈ ਸ਼ਹਿਰਾਂ ’ਚ ਸੋਕਾ ਪੈਂਦਾ ਹੈ ਤਾਂ ਦੂਜੇ ਪਾਸੇ ਕਈ ਸ਼ਹਿਰ ਹਰ ਸਾਲ ਹੜ੍ਹ ਦੀ ਲਪੇਟ ’ਚ ਆ ਜਾਂਦੇ ਹਨ। ਇਸ ਸਭ ਨਾਲ ਆਮ ਜਨ-ਜੀਵਨ ਉਥਲ-ਪੁਥਲ ਹੋ ਜਾਂਦਾ ਹੈ। ਚੇਨਈ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੋ ਗਿਆ ਹੈ ਜਿਥੇ ਜ਼ਮੀਨ ਹੇਠਲਾ ਪਾਣੀ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਜਿਥੇ ਕਦੇ ਚੇਨਈ ’ਚ 200 ਫੁੱਟ ਹੇਠਾਂ ਪਾਣੀ ਮਿਲ ਜਾਂਦਾ ਸੀ, ਅੱਜ ਉਥੇ ਧਰਤੀ ਹੇਠਲਾ ਪਾਣੀ 2000 ਫੁੱਟ ’ਤੇ ਵੀ ਨਹੀਂ ਹੈ।

ਇਹ ਇਕ ਗੰਭੀਰ ਅਤੇ ਭਿਆਨਕ ਸਥਿਤੀ ਹੈ। ਇਹ ਚਿਤਾਵਨੀ ਹੈ ਭਾਰਤ ਦੇ ਬਾਕੀ ਸ਼ਹਿਰਾਂ ਲਈ ਕਿ ਜੇਕਰ ਸਮੇਂ ਸਿਰ ਨਹੀਂ ਜਾਗੇ ਤਾਂ ਆਉਣ ਵਾਲੇ ਸਮੇਂ ’ਚ ਅਜਿਹੇ ਹਾਲਾਤ ਸ਼ਹਿਰਾਂ ਦੇ ਵੀ ਹੋ ਸਕਦੇ ਹਨ। ਚੇਨਈ ’ਚ ਪ੍ਰਸ਼ਾਸਨ ਦੇਰ ਨਾਲ ਜਾਗਿਆ ਅਤੇ ਹੁਣ ਉਥੇ ਬੋਰ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਇਕ ਸਮਾਂ ਉਹ ਵੀ ਸੀ ਜਦੋਂ ਚੇਨਈ ’ਚ ਬੜਾ ਪਾਣੀ ਹੁੰਦਾ ਸੀ ਪਰ ਜਿਸ ਤਰ੍ਹਾਂ ਉਥੇ ਸ਼ਹਿਰੀਕਰਨ ਹੋਇਆ ਉਸ ਨੇ ਪਾਣੀ ਸੰਭਾਲਣ ਸੰਬੰਧੀ ਪ੍ਰਬੰਧਾਂ ਨੂੰ ਅਸਤ-ਵਿਅਸਤ ਕਰ ਦਿੱਤਾ। ਹੁਣ ਚੇਨਈ ’ਚ ਹਰ ਥਾਂ ਸੀਮੈਂਟ ਦੀਆਂਸੜਕਾਂ ਬਣ ਗਈਆਂਹਨ। ਕਿਤੇ ਵੀ ਖਾਲੀ ਥਾਂ ਨਹੀਂ ਬਚੀ, ਜਿਸ ਰਾਹੀਂ ਪਾਣੀ ਧਰਤੀ ’ਚ ਜਾ ਸਕੇ।

ਇਸ ਲਈ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੇ ਘਰਾਂ ਦੇ ਹੇਠਾਂ ‘ਤਲਘਰ’ ’ਚ ਮੀਂਹ ਦਾ ਪਾਣੀ ਇਕੱਠਾ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਕੁਝ ਮਹੀਨਿਆਂਤਕ ਉਸ ਪਾਣੀ ਦੀ ਵਰਤੋਂ ਹੋ ਸਕੇ। ਚੇਨਈ ਵਰਗੇ 22 ਮਹਾਨਗਰਾਂ ’ਚ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਜਿਥੇ ਹੁਣ ਟੈਂਕਰਾਂ, ਰੇਲਗੱਡੀਆਂਅਤੇ ਪਾਈਪਾਂ ਨਾਲ ਦੂਰੋਂ-ਦੂਰੋਂ ਪਾਣੀ ਲਿਆਉਣਾ ਪੈਂਦਾ ਹੈ। ਜੇਕਰ ਦੇਸ਼ ਅਤੇ ਸੂਬਿਆਂਦੇ ਨੀਤੀ ਘਾੜੇ ਅਤੇ ਅਸੀਂ ਸਾਰੇ ਲੋਕ ਸਿਰਫ ਮੀਂਹ ਦੇ ਪਾਣੀ ਦੀ ਸਹੀ ਸੰਭਾਲ ਕਰਨੀ ਸ਼ੁਰੂ ਕਰ ਦੇਈਏ ਤਾਂ ਭਾਰਤ ‘ਸੁਜਲਾਮ-ਸੁਫਲਾਮ’ ਦੇਸ਼ ਬਣ ਜਾਏਗਾ, ਜੋ ਇਹ ਕਦੇ ਸੀ। ‘ਪਾਨੀ ਬੀਚ ਮੀਨ ਪਿਆਸੀ, ਮੋਹੇ ਸੁਨ-ਸੁਨ ਆਵੇ ਹਾਂਸੀ।’

-ਵਿਨੀਤ ਨਾਰਾਇਣ


author

Tanu

Content Editor

Related News