ਬ੍ਰਿਟਿਸ਼ ਸੰਸਦ ਵਲੋਂ ਪਾਸ ਨਵੇਂ ਕਾਨੂੰਨ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਲਾਭ ਹੋਵੇਗਾ

01/17/2020 1:31:55 AM

ਕੇ. ਐੱਸ. ਤੋਮਰ (ਸਿਆਸੀ ਵਿਸ਼ਲੇਸ਼ਕ)

ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ ਨੇ 24 ਮਹੀਨਿਆਂ ਲਈ ਭਾਰਤੀ ਵਿਦਿਆਰਥੀਆਂ ਲਈ ਵਰਕਿੰਗ ਪਰਮਿਟ ਵਿਚ ਵਾਧਾ ਕਰਦੇ ਹੋਏ ਸਪੱਸ਼ਟ ਸੰਕੇਤ ਦਿੱਤਾ ਸੀ ਕਿ ਉਹ ਉਨ੍ਹਾਂ ਨੀਤੀਆਂ ਦਾ ਪੱਖ ਲੈਣਗੇ, ਜੋ ਬ੍ਰਿਟਿਸ਼ ਯੂਨੀਵਰਸਿਟੀਆਂ ਵਿਚ ਅਡਾਪਸ਼ਨ ਨੂੰ ਵਧਾਉਣਗੀਆਂ ਅਤੇ ਗੈਰ-ਯੂਰਪੀ ਵਿਦਿਆਰਥੀਆਂ ਦੀ ਤੁਲਨਾ ਵਿਚ ਬਰਾਬਰ ਖੇਡ ਦਾ ਮੈਦਾਨ ਬਣਾਇਆ ਜਾਵੇਗਾ ਅਤੇ ਉਹ ਖਾਲੀ ਥਾਵਾਂ ਭਰਨਗੇ। ਹੁਣ 31 ਜਨਵਰੀ ਨੂੰ ਈ. ਆਰ. ਯੂ. ਛੱਡਣ ਦੀ ਆਖਰੀ ਤਰੀਕ ਹੋਵੇਗੀ, ਜਿਸ ਨਾਲ ਭਾਰਤ ਨੂੰ ਕਈ ਲਾਭ ਹੋਣਗੇ।

ਇਸੇ ਤਰ੍ਹਾਂ ਟਰੰਪ ਨੇ ਧਾਰਾ-370 ਦੇ ਖਾਤਮੇ, ਪਾਕਿਸਤਾਨ ਦੀ ਅੱਤਵਾਦ ’ਤੇ ਕਾਰਵਾਈ ਆਦਿ ਵਰਗੇ ਮਹੱਤਵਪੂਰਨ ਮੁੱਦਿਆਂ ਉੱਤੇ ਭਾਰਤ ਦਾ ਸਮਰਥਨ ਕੀਤਾ ਹੈ ਅਤੇ ਸੀਨੇਟ ਵਲੋਂ ਉਸ ਦੇ ਮਹਾਦੋਸ਼ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਭਾਰਤ ਦੇ ਮਿੱਤਰ ਈਰਾਨ ਦੇ ਵਿਰੁੱਧ ਅਮਰੀਕਾ ਦਾ ਸਖ਼ਤ ਰੁਖ਼ ਹੈਰਾਨ ਕਰਨ ਵਾਲਾ ਹੈ ਕਿਉਂਕਿ ਦਬਾਅ ਪਾਇਆ ਗਿਆ ਹੈ।

ਭਾਰਤ ਉੱਤੇ ਬ੍ਰੈਗਜ਼ਿਟ ਦਾ ਹਾਂਪੱਖੀ ਅਸਰ

1. ਮੁਕਤ ਵਪਾਰ ਸਮਝੌਤਾ :

ਯੂਰਪੀ ਸੰਘ ਦੇ ਇਕਹਿਰੇ ਬਾਜ਼ਾਰ ਤਕ ਪਹੁੰਚ ਲੱਭਣ ਤੋਂ ਬਾਅਦ, ਯੂ. ਕੇ. ਦੁਨੀਆ ਭਰ ਦੇ ਉੱਭਰਦੇ ਬਾਜ਼ਾਰਾਂ ਨਾਲ ਵਪਾਰਕ ਸਬੰਧਾਂ ਨੂੰ ਵਿਕਸਿਤ ਕਰਨਾ ਚਾਹੇਗਾ। ਮਜ਼ਬੂਤ ਆਰਥਿਕ ਮੂਲ ਸਿਧਾਂਤਾਂ ਅਤੇ ਵੱਡੇ ਘਰੇਲੂ ਬਾਜ਼ਾਰ ਦੇ ਨਾਲ ਭਾਰਤ ਬਿਹਤਰ ਸਥਿਤੀ ਵਿਚ ਹੈ।

2. ਆਸਾਨ ਬਾਜ਼ਾਰ ਤਕ ਪਹੁੰਚ :

ਯੂ. ਕੇ. ਲਈ ਭਾਰਤ ਇਕ ਮਹੱਤਵਪੂਰਨ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਸ੍ਰੋਤ ਹੈ ਕਿਉਂਕਿ ਕਈ ਭਾਰਤੀ ਫਰਮਾਂ ਨੇ ਇਸ ਦੀ ਵਰਤੋਂ ਯੂਰਪੀ ਸੰਘ ਦੇ ਇਕਹਿਰੇ ਬਾਜ਼ਾਰ ਵਿਚ ਦਾਖਲਾ ਗੇਟ ਵਜੋਂ ਕੀਤੀ ਹੈ। ਆਰੰਭ ਵਿਚ ਯੂਰਪੀ ਸੰਘ ਨਾਲੋਂ ਤਲਾਕ ਤੋਂ ਬਾਅਦ, ਯੂ. ਕੇ. ਭਾਰਤੀ ਨਿਵੇਸ਼ ਨੂੰ ਮਿਸ ਨਹੀਂ ਕਰਨਾ ਚਾਹੇਗਾ। ਇਹ ਭਾਰਤੀ ਕੰਪਨੀਆਂ ਨੂੰ ਹੋਰ ਉਤਸ਼ਾਹਿਤ, ਜਿਵੇਂ ਟੈਕਸ ਬ੍ਰੇਕ, ਆਰਾਮ ਨਾਲ ਨਿਯਮਾਂ ਅਤੇ ਬਾਜ਼ਾਰਾਂ ਨੂੰ ਖੋਲ੍ਹਣ ਲਈ ਆਕਰਸ਼ਿਤ ਕਰੇਗਾ।

ਭਾਰਤ ’ਤੇ ਬ੍ਰੈਗਜ਼ਿਟ ਦਾ ਨਾਂਹਪੱਖੀ ਅਸਰ

ਪਹਿਲਾ ਪ੍ਰਭਾਵ ਕਰੰਸੀ ਦੀ ਅਸਥਿਰਤਾ ’ਤੇ ਦਿਖਾਈ ਦੇਵੇਗਾ ਕਿਉਂਕਿ ਬ੍ਰੈਗਜ਼ਿਟ ਦੇ ਕਾਰਣ ਪੌਂਡ ਅਤੇ ਯੂਰੋ ਦੀ ਕਦਰ ਘਟੇਗੀ। ਵੱਡੀ ਹਾਜ਼ਰੀ ਵਾਲੀਆਂ ਭਾਰਤੀ ਕੰਪਨੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਦੂਜਾ...ਯੂਰਪੀ ਸੰਘ ਦੇ ਇਕਹਿਰੇ ਬਾਜ਼ਾਰ ਵਿਚ ਦਾਖਲ ਹੋਣ ਲਈ ਬ੍ਰਿਟੇਨ ਹਮੇਸ਼ਾ ਭਾਰਤੀ ਕੰਪਨੀਆਂ ਲਈ ਪ੍ਰਵੇਸ਼ਦੁਆਰ ਰਿਹਾ ਹੈ। ਬ੍ਰੈਗਜ਼ਿਟ ਤੋਂ ਬਾਅਦ ਇਹ ਭਾਰਤੀ ਫਰਮਾਂ ’ਤੇ ਥੋੜ੍ਹਚਿਰਾ ਸੰਕਟ ਪੈਦਾ ਕਰ ਸਕਦਾ ਹੈ।

ਤੀਜਾ...ਬ੍ਰੈਗਜ਼ਿਟ ਭਾਰਤੀ ਪ੍ਰਮੁੱਖ ਆਈ. ਟੀ. ਬਾਜ਼ਾਰ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਹ ਦੇਖਦੇ ਹੋਏ ਕਿ ਯੂਰਪੀ ਸੰਘ ਦੇ ਵਿਸ਼ਵ ਪੱਧਰੀ ਬਾਜ਼ਾਰ ਵਿਚ 17 ਫੀਸਦੀ ਅਤੇ ਬ੍ਰਿਟੇਨ ਦੇ ਖਾਤੇ ਵਿਚ 17 ਫੀਸਦੀ ਨਾਲ ਸਿਰਫ 3 ਫੀਸਦੀ ਖਾਤੇ ਹਨ। ਬ੍ਰੈਗਜ਼ਿਟ ਓਵਰਹੈੱਡ ਲਾਗਤ ਵਿਚ ਵਾਧਾ ਕਰੇਗਾ ਅਤੇ ਨਵੇਂ ਹੈੱਡਕੁਆਰਟਰ ਦੀ ਸਥਾਪਨਾ ਕਰੇਗਾ, ਸ਼ਾਇਦ ਯੂਰਪੀ ਸੰਘ ਅਤੇ ਯੂ. ਕੇ. ਦੋਹਾਂ ਵਿਚ ਵੱਖ-ਵੱਖ।

ਚੌਥਾ ਪ੍ਰਭਾਵ ਇਹ ਹੋਵੇਗਾ ਕਿ ਬ੍ਰੈਗਜ਼ਿਟ ਦੇ ਨਾਲ ਦਰਾਮਦ, ਖੁਰਾਕੀ ਪਦਾਰਥਾਂ ਅਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਦੀ ਕੀਮਤ ਵਿਚ ਕਾਫੀ ਵਾਧਾ ਹੋਵੇਗਾ, ਜੋ ਭਾਰਤੀ ਫਰਮਾਂ ਨੂੰ ਪ੍ਰਭਾਵਿਤ ਕਰੇਗਾ।

ਯੂਰਪੀ ਸੰਘ ’ਚੋਂ ਬ੍ਰਿਟੇਨ ਦੇ ਬਾਹਰ ਨਿਕਲਣ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਮਾਹਿਰ ਇਸ ਘਟਨਾ ਨੂੰ ‘ਜੀਵਨ ਭਰ ਵਿਚ ਇਕ ਵਾਰ’ ਦੇ ਰੂਪ ਵਿਚ ਵਰਣਿਤ ਕਰਦੇ ਹਨ, ਜੋ ਆਉਣ ਵਾਲੇ ਸਾਲਾਂ ਲਈ ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਨੂੰ ਪ੍ਰੇਸ਼ਾਨ ਕਰੇਗੀ। ਹਰ ਦੂਜੀ ਅਰਥ ਵਿਵਸਥਾ ਵਾਂਗ ਸਾਡੇ ਸ਼ੇਅਰ ਬਾਜ਼ਾਰਾਂ ਵਿਚ ਵੀ ਬ੍ਰੈਗਜ਼ਿਟ ਦਾ ਅਸਰ ਦੇਖਣ ਨੂੰ ਮਿਲਿਆ। ਇਥੇ ਸਮਝਣ ਲਈ ਕੁਝ ਬਿੰਦੂ ਦਿੱਤੇ ਗਏ ਹਨ ਕਿ ਕਿਉਂ ਸਾਨੂੰ ਇਸ ਘਟਨਾ ਬਾਰੇ ਚਿੰਤਾ ਕਰਨੀ ਚਾਹੀਦੀ ਹੈ।

ਭਾਰਤੀ ਅਰਥ ਵਿਵਸਥਾ ਉੱਤੇ ਵਿਸ਼ਵ ਪੱਧਰੀ ਆਰਥਿਕ ਤਬਦੀਲੀਆਂ ਦਾ ਪ੍ਰਭਾਵ

ਵਿਦੇਸ਼ੀ ਨਿਵੇਸ਼ਕਾਂ ਲਈ ਭਾਰਤ ਸਭ ਤੋਂ ਆਕਰਸ਼ਕ ਬਾਜ਼ਾਰਾਂ ’ਚੋਂ ਇਕ ਹੈ ਅਤੇ ਇਸ ਲਈ ਅਸੀਂ ਵਿਸ਼ਵ ਪੱਧਰ ’ਤੇ ਧਿਆਨ ਆਕਰਸ਼ਿਤ ਕਰਦੇ ਹਾਂ। ਇਸ ਲਈ ਦੁਨੀਆ ਭਰ ਵਿਚ ਕੋਈ ਵੀ ਵੱਡੀ ਤਬਦੀਲੀ ਬੇਸ਼ੱਕ ਸਿਆਸੀ ਹੋਵੇ ਜਾਂ ਆਰਥਿਕ, ਇਸ ਦਾ ਭਾਰਤ ਉੱਤੇ ਅਸਰ ਪੈਣਾ ਵੀ ਤੈਅ ਹੈ। ਬ੍ਰਿਟੇਨ ਨੇ ਹਮੇਸ਼ਾ ਯੂਰਪੀ ਸੰਘ ਦੇ ਲਈ ਦਾਖਲਾ ਦੁਆਰ ਪ੍ਰਦਾਨ ਕੀਤਾ ਹੈ। ਕਈ ਭਾਰਤੀ ਵਪਾਰਾਂ ਦੇ ਬ੍ਰਿਟੇਨ ’ਚ ਆਪਣੇ ਦਫਤਰ ਹਨ ਤਾਂ ਕਿ ਉਹ ਲਾਭ ਉਠਾ ਸਕਣ ਤੇ ਯੂਰਪੀ ਸੰਘ ਦਾ ਿਹੱਸਾ ਬਣੇ ਰਹਿਣ। ਪਰ ਬ੍ਰੈਗਜ਼ਿਟ ਦੇ ਨਾਲ ਿੲਹ ਲਾਭ ਦੂਰ ਲਿਜਾਇਆ ਜਾਵੇਗਾ ਤੇ ਨਤੀਜੇ ਵਜੋਂ ਕੰਪਨੀਆਂ ਨੂੰ ਆਪਣਾ ਵਪਾਰ ਸੈੱਟਅਪ ਹੋਰ ਥਾਵਾਂ ’ਤੇ ਟਰਾਂਸਫਰ ਕਰਨਾ ਪੈ ਸਕਦਾ ਹੈ।

ਬ੍ਰੈਗਜ਼ਿਟ ਦਾ ਹਾਂਪੱਖੀ ਪ੍ਰਭਾਵ ਵੀ ਹੋ ਸਕਦਾ ਹੈ ਪਰ ਇਹ ਨਤੀਜੇ ਤੁਰੰਤ ਨਹੀਂ ਦਿਖ ਸਕਦੇ ਹਨ। ਇਸ ਪ੍ਰਕਿਰਿਆ ਵਿਚ ਇਹ ਵਿਚਾਰ ਕਰਨ ਵਿਚ ਸਮਾਂ ਲੱਗ ਸਕਦਾ ਹੈ ਕਿ ਨਵੀਂ ਸਰਕਾਰ ਨੂੰ ਆਪਣੀਆਂ ਨੀਤੀਆਂ ਦੇ ਡਿਜ਼ਾਈਨ ਅਤੇ ਲਾਗੂ ਕਰਨ ਵਿਚ ਸਮਾਂ ਲੱਗੇਗਾ।

ਬ੍ਰੈਗਜ਼ਿਟ ਤੋਂ ਪ੍ਰਭਾਵਿਤ ਹੋਣ ਵਾਲੇ ਸੈਕਟਰ ਕਿਹੜੇ ਹਨ?

ਆਟੋਮੋਬਾਈਲ, ਫਾਰਮਾ ਅਤੇ ਆਈ. ਟੀ. ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਨੈਸਕਾਮ ਨੇ ਭਵਿੱਖਬਾਣੀ ਕੀਤੀ ਹੈ ਕਿ ਬ੍ਰੈਗਜ਼ਿਟ ਦਾ ਅਸਰ ਸ਼ਾਰਟਟਰਮ ਵਿਚ ਪੌਂਡ 108 ਬਿਲੀਅਨ ਇੰਡੀਅਨ ਆਈ. ਟੀ. ਸੈਕਟਰ ਉੱਤੇ ਮਹਿਸੂਸ ਕੀਤਾ ਜਾਵੇਗਾ। ਮੋਹਰੀ ਭਾਰਤੀ ਆਈ. ਟੀ. ਫਰਮਾਂ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿਉਂ ਿਕ ਪੌਂਡ ਦੀ ਕੀਮਤ ਦੇ ਘਟਣ ਕਾਰਣ ਸਾਰੇ ਚੱਲ ਰਹੇ ਪ੍ਰਾਜੈਕਟਾਂ ਲਈ ਪੁਨਰ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਚੀਜ਼ਾਂ ਨੂੰ ਅਗਲੇ ਕੁਝ ਸਾਲਾਂ ਵਿਚ ਕਵਰ ਕੀਤਾ ਜਾ ਸਕਦਾ ਹੈ, ਜਿਸ ਵਿਚ ਦੇਸ਼ਾਂ ਦੇ ਦਰਮਿਆਨ ਬਦਲਵੀਂ ਵਿਵਸਥਾ ਕੀਤੀ ਜਾ ਸਕਦੀ ਹੈ।

ਆਟੋਮੋਬਾਈਲ ਉਦਯੋਗ ਵਿਚ, ਬ੍ਰੈਗਜ਼ਿਟ ਦੀ ਵਿਕਰੀ ਵਿਚ ਕਮੀ ਹੋ ਸਕਦੀ ਹੈ ਅਤੇ ਬ੍ਰਿਟੇਨ ਤੋਂ ਮੁਨਾਫੇ ਦਾ ਚੰਗਾ ਮਾਲੀਆ ਪ੍ਰਾਪਤ ਕਰਨ ਵਾਲੀਆਂ ਕੰਪਨੀਆਂ ਨੂੰ ਵੱਡੀ ਸੱਟ ਲੱਗ ਸਕਦੀ ਹੈ।

ਸਿੱਖਿਆ ਖੇਤਰ/ਵਿਦਿਆਰਥੀਆਂ ਅਤੇ ਯਾਤਰਾ ’ਤੇ ਪ੍ਰਭਾਵ

ਬ੍ਰਿਟੇਨ ਭਾਰਤੀਆਂ ਲਈ ਸਿੱਖਿਆ ਦੀ ਸਭ ਤੋਂ ਵੱਡੀ ਮੰਗ ’ਚੋਂ ਇਕ ਹੈ। ਬ੍ਰੈਗਜ਼ਿਟ ਤੋਂ ਪਹਿਲਾਂ, ਬ੍ਰਿਟਿਸ਼ ਯੂਨੀਵਰਸਿਟੀਆਂ ਨੂੰ ਬ੍ਰਿਟੇਨ ਅਤੇ ਯੂਰਪੀ ਸੰਘ ਦੇ ਨਾਗਰਿਕਾਂ ਨੂੰ ਵਜ਼ੀਫਾ ਅਤੇ ਸਬਸਿਡੀ ਦੇਣ ਲਈ ਮਜਬੂਰ ਕੀਤਾ ਗਿਆ ਸੀ। ਬ੍ਰੈਗਜ਼ਿਟ ਹੋਰਨਾਂ ਵਿਦਿਆਰਥੀਆਂ ਲਈ ਧਨ ਮੁਕਤ ਕਰਦਾ ਹੈ ਅਤੇ ਵੱਧ ਭਾਰਤੀ ਵਿਦਿਆਰਥੀਆਂ ਨੂੰ ਵਜ਼ੀਫਾ ਪ੍ਰਾਪਤ ਕਰਨ ਵਿਚ ਸਮਰੱਥ ਹੋ ਸਕਦਾ ਹੈ।

ਪੌਂਡ ਦੀ ਕੀਮਤ ਵਿਚ ਕਮੀ ਕਾਰਣ ਬ੍ਰਿਟੇਨ ਦੀ ਯਾਤਰਾ ਲਾਗਤ ਘੱਟ ਹੋ ਜਾਵੇਗੀ ਅਤੇ ਇਹ ਇਕ ਚੰਗੀ ਯਾਤਰਾ ਮੰਜ਼ਿਲ ਬਣਾ ਦੇਵੇਗਾ।


Bharat Thapa

Content Editor

Related News