ਇਜ਼ਰਾਈਲੀ ਕਤਲੇਆਮ ਕਾਰਨ ਜਾਗ ਉੱਠੀ ਹੈ ਦੁਨੀਆ

Monday, Oct 13, 2025 - 03:11 PM (IST)

ਇਜ਼ਰਾਈਲੀ ਕਤਲੇਆਮ ਕਾਰਨ ਜਾਗ ਉੱਠੀ ਹੈ ਦੁਨੀਆ

ਡੋਨਾਲਡ ਟਰੰਪ ਨੂੰ ਆਪਣੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਦੀ ਕੀ ਲੋੜ ਸੀ, ਭਾਵੇਂ ਲੋੜ ਪੈਣ ’ਤੇ ਬੇਈਮਾਨੀ ਨਾਲ ਹੀ ਕਿਉਂ ਨਾ ਕੀਤਾ ਜਾਵੇ? ਨੋਬਲ ਸ਼ਾਂਤੀ ਪੁਰਸਕਾਰ ਲਈ ਆਪਣੀ ਉਤਸੁਕਤਾ ਵਿਚ ਟਰੰਪ ਨੇ ਧੋਖੇ ਅਤੇ ਸਪੱਸ਼ਟ ਚਲਾਕੀ ਦਾ ਸਹਾਰਾ ਲਿਆ। ਨੋਬਲ ਪੁਰਸਕਾਰ ਲਈ ਉਨ੍ਹਾਂ ਦੀ ਇੱਛਾ ਤੋਂ ਵੀ ਵੱਡਾ ਵਿਸ਼ਵਵਿਆਪੀ ਜਨਤਕ ਰਾਏ ਦਾ ਦਬਾਅ ਸੀ, ਜਿਸ ਨੇ ਲਾਈਵ ਟੈਲੀਵਿਜ਼ਨ ’ਤੇ ਇਜ਼ਰਾਈਲ ਦੀ ਅਣਕਿਆਸੀ ਬੇਰਹਿਮੀ, ਗਾਜ਼ਾ ਦੇ ਕਤਲੇਆਮ ਵਿਚ ਅਮਰੀਕਾ ਦੀ ਸ਼ਮੂਲੀਅਤ ਦੀ ਨਿੰਦਾ ਕੀਤੀ।

ਟਰੰਪ ਅਤੇ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਜਾਰਡਨ, ਮਿਸਰ, ਤੁਰਕੀ ਅਤੇ ਪਾਕਿਸਤਾਨ ਦੇ ਪ੍ਰਤੀਨਿਧੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਵ੍ਹਾਈਟ ਹਾਊਸ ਵਿਚ ਇਕ ਸ਼ਾਂਤੀ ਯੋਜਨਾ ’ਤੇ ਹੋਰ ਚਰਚਾ ਕੀਤੀ।

ਦੋਹਾ ਵਿਚ ਇਕ ਸਮਾਨਾਂਤਰ ਮੀਟਿੰਗ ਵਿਚ, ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ, ਅਲ ਥਾਨੀ ਅਤੇ ਹਮਾਸ ਦੇ ਨੇਤਾ 20 ਬਿੰਦੂਆਂ ’ਤੇ ਨੇੜਿਓਂ ਵਿਚਾਰ ਕਰ ਰਹੇ ਸਨ। ਇਸ ਸਮੇਂ ਵ੍ਹਾਈਟ ਹਾਊਸ ਵਿਚ ਨੇਤਨਯਾਹੂ ਅਤੇ ਕਤਰੀਆਂ ਨਾਲ 20-ਨੁਕਾਤੀ ਯੋਜਨਾ ਦਾ ਮੂਲ ਪਾਠ ਇਕ ਹੀ ਸੀ।

ਫਿਰ ਨੇਤਨਯਾਹੂ, ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨਰ, ਜ਼ਾਯੋਨੀ ਤਿੱਕੜੀ, ਇਕ ਮੀਟਿੰਗ ਵਿਚ ਸ਼ਾਮਲ ਹੋਏ। ਟੈਕਸਟ ਨੂੰ ਨੇਤਨਯਾਹੂ ਦੇ ਹੱਕ ਵਿਚ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਸੀ, ਜਿਸ ਨਾਲ ਉਹ ਇਜ਼ਰਾਈਲ ਦੀ ਆਪਣੀ ਵਾਪਸੀ ਯਾਤਰਾ ’ਤੇ ਇਕ ਵੀਡੀਓ ਵਿਚ ਸ਼ੇਖੀ ਮਾਰ ਸਕਿਆ। ਇਜ਼ਰਾਈਲੀ ਟੈਲੀਵਿਜ਼ਨ ਦਰਸ਼ਕਾਂ ਲਈ ਹਿਬਰੂ ਵਿਚ ਦਿੱਤੇ ਗਏ ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ, ‘‘ਇਸ ’ਤੇ ਕੌਣ ਵਿਸ਼ਵਾਸ ਕਰਦਾ?’’ ਉਨ੍ਹਾਂ ਨੇ ਜਿੱਤ ਨਾਲ ਐਲਾਨ ਕੀਤਾ, ‘‘ਆਖ਼ਿਰਕਾਰ, ਲੋਕ ਲਗਾਤਾਰ ਕਹਿ ਰਹੇ ਹਨ ਕਿ ਤੁਹਾਨੂੰ ਹਮਾਸ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨਾ ਪਵੇਗਾ, ਸਾਰਿਆਂ (ਆਈ. ਡੀ. ਐੱਫ.) ਨੂੰ (ਗਾਜ਼ਾ ਤੋਂ) ਬਾਹਰ ਕੱਢਣਾ ਪਵੇਗਾ।

ਜੇਕਰ ਆਈ. ਡੀ. ਐੱਫ. ਪਿੱਛੇ ਹਟ ਜਾਂਦਾ ਹੈ, ਤਾਂ ਹਮਾਸ ਦੁਬਾਰਾ ਉੱਭਰ ਸਕਦਾ ਹੈ ਅਤੇ ਪੱਟੀ ’ਤੇ ਵੀ ਕਬਜ਼ਾ ਕਰ ਸਕਦਾ ਹੈ।’’ ਫਿਰ ਗੁੱਸੇ ਨਾਲ, ਉਨ੍ਹਾਂ ਨੇ ਕਿਹਾ, ‘‘ਬਿਲਕੁਲ ਨਹੀਂ। ਅਜਿਹਾ ਨਹੀਂ ਹੋ ਰਿਹਾ।’’ ਜਦੋਂ ਪੁੱਛਿਆ ਗਿਆ ਕਿ ਕੀ ਉਹ ਫਿਲਸਤੀਨੀ ਰਾਜ ਲਈ ਸਹਿਮਤ ਹਨ, ਤਾਂ ਉਨ੍ਹਾਂ ਨੇ ਕਿਹਾ, ‘‘ਬਿਲਕੁਲ ਨਹੀਂ।’’ ਇਹ ਬਿਆਨ ਵਿਚ ਨਹੀਂ ਦੱਸਿਆ ਗਿਆ ਹੈ, ਪਰ ਅਸੀਂ ਇਕ ਗੱਲ ਜ਼ਰੂਰ ਕਹੀ ਹੈ : ਅਸੀਂ ਇਕ ਫਿਲਸਤੀਨੀ ਰਾਜ ਦਾ ਸਖ਼ਤ ਵਿਰੋਧ ਕਰਾਂਗੇ।

ਇਹ ਧੋਖੇਬਾਜ਼ ਕੂਟਨੀਤੀ ਇਕ ਖਾਸ ਉਦੇਸ਼ ਦੀ ਪੂਰਤੀ ਕਰਦੀ ਹੈ। ਇਜ਼ਰਾਈਲ ਅਤੇ ਅਮਰੀਕਾ ਦੋਵਾਂ ਨੂੰ ਬਰਾਬਰ ਤੌਰ ’ਤੇ ਬਾਹਰੀ ਦਾਅ ਦਰਜਾ ਮਿਲਿਆ ਹੋਇਆ ਹੈ, ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਨਾ ਹੋਵੇਗਾ। ਮੁੱਖ ਧਾਰਾ ਦੇ ਮੀਡੀਆ ਨੂੰ ਇਹ ਕਹਾਣੀ ਘੜਨੀ ਹੋਵੇਗੀ ਕਿ ਨੇਤਨਯਾਹੂ 20 ਸੂਤਰੀ ਸਮਝੌਤੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹਮਾਸ ਇਸ ’ਚ ਅੜਿੱਕਾ ਪਾ ਰਿਹਾ ਹੈ। ਮਿਸਰ ’ਚ ਇਕ ਫਾਲੋਅਪ ਮੀਟਿੰਗ, ਜਿਸ ਦੀਆਂ ਕਈ ਉਮੀਦਾਂ ਹਨ, ਹੋ ਰਹੀ ਹੈ।

ਫਿਲਸਤੀਨੀਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਇਸ ਮੀਡੀਆ ਦੀ ਭਰੋਸੇਯੋਗਤਾ ਸੱਤਾ ਅਦਾਰੇ ਦੀ ਸੇਵਾ ’ਚ ਲਗਾਤਾਰ ਬਣੇ ਰਹਿਣ ਦੇ ਕਾਰਨ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਯੋਜਨਾ ’ਚ ਇਕ ‘ਸ਼ਾਂਤੀ ਬੋਰਡ’ ਬਣਾਉਣ ਦਾ ਵਿਚਾਰ ਹੈ, ਜਿਸ ਦੇ ਪ੍ਰਧਾਨ ਟਰੰਪ ਹੋਣਗੇ। ਉਨ੍ਹਾਂ ਨੇ ਇਕ ਹੋਰ ਗੱਲ ਕਹੀ ਕਿ ਉਨ੍ਹਾਂ ਕੋਲ ਹਰ ਸਮੇਂ ਸਰਗਰਮ ਰਹਿਣ ਦਾ ਸਮਾਂ ਨਹੀਂ ਹੋ ਸਕਦਾ। ਇਹੀ ਕਾਰਨ ਹੈ ਕਿ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਇਸ ਬੋਰਡ ’ਚ ਸ਼ਾਮਲ ਹੋਣਗੇ।

ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਟਰੰਪ ਦੀ ਯੋਜਨਾ ਸਫਲ ਹੋਵੇਗੀ, ਪਰ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਯੋਜਨਾ ਸੱਜੇ ਪੱਖੀ ਜ਼ਾਯੋਨੀ ਵਾਦੀਆਂ ਦੀ ਸਵੀਕਾਰਤਾ ਲਈ ਤਿਆਰ ਕੀਤੀ ਗਈ। ਈਰਾਨ ਦੇ ਸਰਵਉੱਚ ਨੇਤਾ ਦੇ ਦਫਤਰ ਦੀ ਪ੍ਰਤੀਕਿਰਿਆ ਬਿਲਕੁਲ ਸਹੀ ਹੈ। ਇਹ ਯੋਜਨਾ ਨੇਤਨਯਾਹੂ ਨੂੰ ਉਹ ਦਿੰਦੀ ਹੈ ਜੋ ਉਹ ਯੁੱਧ ਦੇ ਮੈਦਾਨ ’ਚ ਹਾਸਲ ਨਹੀਂ ਕਰ ਸਕੇ- ਬੰਧਕਾਂ ਦੀ ਵਾਪਸੀ ਅਤੇ ਹਮਾਸ ਦਾ ਅੰਤ।

ਤ੍ਰਾਸਦੀ ਇਹ ਹੈ ਕਿ ਇਸ ਵਿਆਖਿਆ ਦੇ ਬਾਵਜੂਦ ਇਹ ਯੋਜਨਾ ਬੇਨ ਗਵੀਰ-ਸਮੋਥੇਰਿਕ ਜੋੜੀ ਲਈ ਅਸਵੀਕਾਰਨਯੋਗ ਹੈ, ਜੋ ਚਾਹੁੰਦੇ ਹਨ ਕਿ ਫਿਲਸਤੀਨੀਆਂ ਨੂੰ ਅਲੋਪ ਕਰ ਦਿੱਤਾ ਜਾਵੇ ਜਾਂ ਦੂਜੇ ਦੇਸ਼ਾਂ ਵਿਚ ਮੁੜ ਵਸਾਇਆ ਜਾਵੇ, ਜਦੋਂ ਕਿ ਇਹ ਯੋਜਨਾ ਨੇਤਨਯਾਹੂ ਨੂੰ ਉਹ ਸਭ ਕੁਝ ਦਿੰਦੀ ਹੈ ਜਿਸ ਦੀ ਉਹ ਉਮੀਦ ਕਰ ਸਕਦਾ ਸੀ, ਇਜ਼ਰਾਈਲ ਦੇ ਸੱਜੇ-ਪੱਖੀ, ਦੂਰ-ਸੱਜੇ ਅਤੇ ਅਤਿ-ਸੱਜੇ-ਪੱਖੀ ਵਿਚਾਰਧਾਰਾਵਾਂ ਵਿਚ ਇਕ ਮਹੱਤਵਪੂਰਨ ਪਾੜਾ ਹੈ, ਜੋ ਕਿ ਇਕ ਮਹਾਨ ਇਜ਼ਰਾਈਲ ਲਈ ਬਾਈਬਲੀ ਯੋਜਨਾ ਤੋਂ ਘੱਟ ਕਿਸੇ ਵੀ ਚੀਜ਼ ਨੂੰ ਸਵੀਕਾਰ ਕਰਨ ’ਤੇ ਨਾਰਾਜ਼ ਹੋਣ ਦੀ ਸੰਭਾਵਨਾ ਰੱਖਦੇ ਹਨ।

ਫਿਲਸਤੀਨੀਆਂ ਨੂੰ ਆਪਣੇ ਭਵਿੱਖ ਨਾਲ ਸਬੰਧਤ ਮਾਮਲਿਆਂ ਵਿਚ ਟੋਨੀ ਬਲੇਅਰ ਦੀ ਸ਼ਮੂਲੀਅਤ ’ਤੇ ਹੈਰਾਨੀ ਪ੍ਰਗਟ ਕਰਨ ਲਈ ਮੁਆਫ਼ ਕੀਤਾ ਜਾ ਸਕਦਾ ਹੈ। ਟਰੰਪ ਨੂੰ ਟੋਨੀ ਬਲੇਅਰ ਨਾਲੋਂ ਵੱਧ ਨਫ਼ਰਤ ਕੀਤੇ ਗਏ ਪੱਛਮੀ ਨੇਤਾ ਨੂੰ ਲੱਭਣ ਲਈ ਦੁਨੀਆ ਦੀ ਲੰਬਾਈ ਅਤੇ ਚੌੜਾਈ ਦੀ ਖੋਜ ਕਰਨੀ ਪਵੇਗੀ, ਜੋ ਕਿ ਜ਼ਾਯੋਓਨਿਸਟਾਂ ਦਾ ਸਦੀਵੀ ਪਸੰਦੀਦਾ ਹੈ।

ਬਲੇਅਰ ਦੀ ਪ੍ਰਸਿੱਧੀ ਦਾ ਇਕ ਹੋਰ ਦਾਅਵਾ ਚਿਲਕੋਟ ਰਿਪੋਰਟ ਰਾਹੀਂ ਉਨ੍ਹਾਂ ਨੂੰ ਦਿੱਤੀ ਗਈ ਫਟਕਾਰ ਹੈ। ਛੇ ਸਾਲਾਂ ਦੀ ਜਾਂਚ ਤੋਂ ਬਾਅਦ, ਸਰ ਜੇਮਜ਼ ਚਿਲਕੋਟ ਨੇ 2003 ਵਿਚ ਇਰਾਕ ਯੁੱਧ ਵਿਚ ਦਾਖਲ ਹੋਣ ਬਾਰੇ ਬ੍ਰਿਟਿਸ਼ ਜਨਤਾ ਨੂੰ ਗੁੰਮਰਾਹ ਕਰਨ ਲਈ ਬਲੇਅਰ ਦੀ ਨਿੰਦਾ ਕੀਤੀ। ਮੈਨੂੰ ਯਾਦ ਹੈ ਕਿ ਉਹ ਧੋਖਾਦੇਹੀ ਕਰਦੇ ਫੜੇ ਜਾਣ ’ਤੇ ਬਹੁਤ ਰੋ ਰਿਹਾ ਸੀ।

ਬਾਅਦ ’ਚ ਗਾਜ਼ਾ ਪ੍ਰਸ਼ਾਸਨ ਦਾ ਨਿੱਜੀਕਰਨ ਕੋਈ ਨਵੀਂ ਗੱਲ ਨਹੀਂ ਹੈ। ਅਫਗਾਨਿਸਤਾਨ ਵਿਚ ਜੰਗ ਦਾ ਨਿੱਜੀਕਰਨ ਕਰਨ ਦੀ ਯੋਜਨਾ ਸਭ ਤੋਂ ਪਹਿਲਾਂ 2017 ਵਿਚ ਬਲੈਕਵਾਟਰ ਦੇ ਸੰਸਥਾਪਕ ਏਰਿਕ ਪ੍ਰਿੰਸ ਵਲੋਂ ਪ੍ਰਸਤਾਵਿਤ ਕੀਤੀ ਗਈ ਸੀ, ਜੋ ਕਿ ਪਾੜੇ ਦੇ ਫੌਜੀਆਂ ਦਾ ਸਭ ਤੋਂ ਵੱਡਾ ਕੇਂਦਰ ਹੈ। ਟਰੰਪ ਦੇ ਪਹਿਲੇ ਪ੍ਰਸ਼ਾਸਨ ਦੌਰਾਨ, ਉਸ ਦੇ ਚੀਫ਼ ਆਫ਼ ਸਟਾਫ਼, ਸਟੀਵ ਬੈਨਨ ਨੇ ਵ੍ਹਾਈਟ ਹਾਊਸ ਨੂੰ 100 ਪੰਨਿਆਂ ਦਾ ਇਕ ਪ੍ਰਾਜੈਕਟ ਭੇਜਿਆ ਸੀ ਜਿਸ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਸੰਯੁਕਤ ਰਾਜ ਅਮਰੀਕਾ ਨੂੰ ਅਫਗਾਨਿਸਤਾਨ ਦੀ ਜ਼ਿੰਮੇਵਾਰੀ ਨਿੱਜੀ ਹੱਥਾਂ ਵਿਚ ਸੌਂਪ ਦੇਣੀ ਚਾਹੀਦੀ ਹੈ।

ਜੇ ਹਮਾਸ ਬੰਧਕਾਂ ਨੂੰ ਵਾਪਸ ਕਰ ਦਿੰਦਾ ਹੈ, ਤਾਂ ਇਸ ਕੋਲ ਆਪਣੇ ਗੈਰ-ਭਰੋਸੇਯੋਗ ਵਿਰੋਧੀਆਂ ਨਾਲ ਨਜਿੱਠਣ ਲਈ ਕਿੰਨੀ ਤਾਕਤ ਬਚੇਗੀ? ਅਗਲਾ ਦਾਅ ਇਸ ਤਰ੍ਹਾਂ ਖੇਡਣਾ ਹੋਵੇਗਾ ਕਿ ਦੋ ਸਾਲ ਤੱਕ ਕਤਲੇਆਮ ਸਹਿ ਕੇ ਫਿਲਸਤੀਨੀਆ ਨੇ ਜੋ ਸੰਸਾਰਿਕ ਹਮਦਰਦੀ ਹਾਸਲ ਕੀਤੀ ਹੈ, ਉਸ ਨੂੰ ਬਰਕਰਾਰ ਰੱਖਿਆ ਜਾ ਸਕੇ।

ਨਸ਼ੇ ਵਿਚ ਧੁੱਤ ਦੁਨੀਆ 2 ਸਾਲਾਂ ਤੋਂ ਲਗਾਤਾਰ ਚੱਲ ਰਹੇ ਇਜ਼ਰਾਈਲੀ ਕਤਲੇਆਮ ਤੋਂ ਜਾਗ ਉੱਠੀ ਹੈ। ਇੱਥੋਂ ਤੱਕ ਕਿ ਇਕ ਜ਼ਾਯੋਨੀ ਸਮਰਥਕ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਸੱਚ ਉਗਲਣਾ ਪਿਆ, ਜੋ ਟਰੰਪ ਦੇ ਆਸ-ਪਾਸ ਦੇ ਜ਼ਾਯੋਓਨਿਸਟਾਂ ਨੂੰ ਨਾਗਵਾਰ ਲੱਗਾ, ‘ਇਜ਼ਰਾਈਲ ਹੁਣ ਅਮਰੀਕਾ ’ਚ ਪਸੰਦ ਨਹੀਂ ਕੀਤਾ ਜਾਂਦਾ।’ ਅਮਰੀਕਾ ’ਚ ਮਹਾਨ ਇਜ਼ਰਾਈਲ ਲਾਬੀ ਸ਼ਾਇਦ ਇਕੱਠੀ ਹੋ ਕੇ ਵਿਚਾਰਾਂ ਦੀਆਂ ਡੂੰਘੀਆਂ ਪਰਤਾਂ ’ਚ ਡੁੱਬ ਜਾਵੇਗੀ।

—ਸਈਦ ਨਕਵੀ


author

Harpreet SIngh

Content Editor

Related News