ਸ਼ਾਕਾਹਾਰੀ ਭੋਜਨ ਦਾ ਮਨੁੱਖੀ ਸਰੀਰ ’ਤੇ ਅਸਰ

05/03/2021 3:54:46 AM

ਮੇਨਕਾ ਗਾਂਧੀ
ਇਹ ਇਕ ਚੰਗੀ ਤਰ੍ਹਾਂ ਜਾਣੂ ਤੱਥ ਹੈ ਕਿ ਇਕ ਸ਼ਾਕਾਹਾਰੀ ਭੋਜਨ ਸ਼ੂਗਰ ਅਤੇ ਦਿਲ ਦੇ ਰੋਗ ਨੂੰ ਘੱਟ ਕਰਨ ਅਤੇ ਇਥੋਂ ਤੱਕ ਕਿ ਦੂਰ ਕਰਨ ’ਚ ਮਦਦ ਕਰਦਾ ਹੈ। ਆਮ ਤੌਰ ’ਤੇ ਕਾਰਬਸ ਵੱਧ ਹੋਣ ਵਾਲੇ, ਸ਼ਾਕਾਹਾਰੀ ਭੋਜਨ ਸ਼ੂਗਰ ਵਾਲੇ ਲੋਕਾਂ ’ਚ ਖੂਨ ’ਚ ਸ਼ੂਗਰ ਪ੍ਰਬੰਧਨ ’ਚ ਸੁਧਾਰ ਕਰਨ ’ਚ 2.4 ਗੁਣਾ ਵੱਧ ਪ੍ਰਭਾਵੀ ਹੁੰਦੇ ਹਨ। ਸ਼ਾਕਾਹਾਰੀ ਭੋਜਨ ਸਰਵਾਹਾਰੀ ਭੋਜਨ ਦੀ ਤੁਲਨਾ ’ਚ ਕੁਲ ਅਤੇ ਐੱਲ. ਡੀ. ਐੱਲ. (ਖਰਾਬ) ਕੈਲੋਸਟ੍ਰੋਲ ਨੂੰ ਘਟਾਉਣ ’ਚ ਵੀ ਵੱਧ ਅਸਰਦਾਇਕ ਹੈ।

ਪਰ ਇਸ ਦਾ ਮਨੁੱਖੀ ਸਰੀਰ ਦੀਆਂ ਹੋਰਨਾਂ ਸਮੱਸਿਆਵਾਂ ’ਤੇ ਕੀ ਅਸਰ ਹੁੰਦਾ ਹੈ। 2015 ’ਚ ਸੀ. ਐੱਮ. ਕਲਿੰਟਨ ਆਦਿ ਵੱਲੋਂ ਕੀਤੇ ਗਏ ਇਕ ਅਧਿਐਨ ’ਚ ਪੁਰਾਣੇ ਆਸਟੀਓ ਆਰਥਰਾਈਟਿਸ ਵਾਲੇ 40 ਲੋਕਾਂ ਨੇ 6 ਹਫਤਿਆਂ ਲਈ ਜਾਂ ਤਾਂ ਮੁਕੰਮਲ ਅਨਾਜ, ਪੌਦਾ ਆਧਾਰਿਤ ਸ਼ਾਕਾਹਾਰੀ ਭੋਜਨ ਜਾਂ ਆਪਣੇ ਨਿਯਮਿਤ ਸਰਵਾਹਾਰੀ ਭੋਜਨ ਦਾ ਸੇਵਨ ਕੀਤਾ। ਸ਼ਾਕਾਹਾਰੀ ਸਮੂਹ ਨੇ ਨਿਯਮਿਤ ਭੋਜਨ ਸਮੂਹ ਦੀ ਤੁਲਨਾ ’ਚ, ਲੱਛਣਾਂ, ਊਰਜਾ ਪੱਧਰਾਂ, ਤਾਜ਼ਗੀ ਅਤੇ ਸਰੀਰਕ ਕਾਰਗੁਜ਼ਾਰੀ ’ਚ ਵੱਧ ਸੁਧਾਰ ਦੀ ਸੂਚਨਾ ਦਿੱਤੀ।

ਕਿਉਂਕਿ ਪਿਛਲੇ 20 ਸਾਲਾਂ ਤੋਂ ਮੈਨੂੰ ਰਿਊਮੇਟਾਈਡ ਆਰਥਰਾਈਟਿਸ ਦਾ ਰੋਗ ਹੈ, ਇਸ ਲਈ ਮੈਨੂੰ ਆਰ. ਪੈਲਟਨਨ ਆਦਿ ਦੁਆਰਾ ਕੀਤੇ ਗਏ ਬ੍ਰਿਟਿਸ਼ ਜਰਨਲ ਅਫਰਿਊਮੇਟੋਲਜੀ, 1997 ’ਚ ਪ੍ਰਕਾਸ਼ਿਤ ਇਸ ਅਧਿਐਨ ’ਚ ਵਿਸ਼ੇਸ਼ ਰੁਚੀ ਸੀ। ਇਸ ਅਧਿਐਨ ’ਚ ਹਿਊਮੇਟਾਈਡ ਆਰਥਰਾਈਟਿਸ ਵਾਲੇ 43 ਵਿਅਕਤੀਆਂ ਨੂੰ ਲਿਆ ਗਿਆ। ਹਿੱਸਾ ਲੈਣ ਵਾਲਿਆਂ ਨੂੰ 1 ਮਹੀਨੇ ਲਈ ਲੈਕਟੋਬੈਸਿਲੀ ਪ੍ਰਚੁਰਤਾ ਵਾਲੇ ਕੱਚੇ, ਸ਼ਾਕਾਹਾਰੀ ਭੋਜਨ ਜਾਂ ਉਨ੍ਹਾਂ ਦੇ ਆਮ ਸਰਵਾਹਾਰੀ ਭੋਜਨ ਦੀ ਵਰਤੋਂ ਕੀਤੀ। ਸ਼ਾਕਾਹਾਰੀ ਸਮੂਹ ਦੇ ਹਿੱਸਾ ਲੈਣ ਵਾਲਿਆਂ ਨੂੰ ਸੋਜ ਅਤੇ ਜੋੜਾਂ ਦੀ ਦਰਦ ’ਚ ਕਮੀ, ਬਹੁਤ ਘੱਟ ਦਰਦ, ਜੋੜਾਂ ’ਚ ਸੋਜ ਅਤੇ ਸਵੇਰ ਦਾ ਅਕੜਾਅ ਨਾ ਹੋਣ ਵਰਗੇ ਰੋਗ ਦੇ ਲੱਛਣਾਂ ’ਚ ਮਹੱਤਵਪੂਰਨ ਸੁਧਾਰ ਦਾ ਅਹਿਸਾਸ ਹੋਇਆ, ਬਜਾਏ ਉਨ੍ਹਾਂ ਦੇ ਜਿਨ੍ਹਾਂ ਨੇ ਆਪਣਾ ਮੌਜੂਦਾ ਭੋਜਨ ਜਾਰੀ ਰੱਖਿਆ ਸੀ। ਅਧਿਅੈਨ ਖਤਮ ਹੋਣ ਦੇ ਬਾਅਦ ਉਨ੍ਹਾਂ ਦੇ ਸਰਵਾਹਾਰੀ ਭੋਜਨ ’ਚ ਵਾਪਸੀ ਨੇ ਉਨ੍ਹਾਂ ਦੇ ਲੱਛਣਾਂ ਨੂੰ ਫਿਰ ਤੋਂ ਵਧਾ ਦਿੱਤਾ।

ਇਕ ਕੱਚਾ ਸ਼ਾਕਾਹਾਰੀ ਭੋਜਨ ਅਸਲ ’ਚ ਸਾਰੀਆਂ ਚੀਜ਼ਾਂ ਦੇ ਲਈ ਲਾਭਦਾਇਕ ਹੈ ਪਰ ਇਹ ਕੀਤਾ ਜਾ ਸਕਣ ਵਾਲਾ ਸਭ ਤੋਂ ਔਖਾ ਕੰਮ ਹੈ। ਜਦੋਂ ਮੈਂ ਕਈ ਹਫਤਿਆਂ ਤੱਕ ਚੌਲ ਅਤੇ ਕੜ੍ਹੀ ਦਾ ਭੋਜਨ ਕਰ ਚੁੱਕੀ ਹੁੰਦੀ ਹਾਂ ਤਾਂ 2 ਦਿਨ ਸਿਰਫ ‘ਹਰਾ ਜੂਸ’ ਪੀਂਦੀ ਹਾਂ, ਜੋ ਰਸੋਈ ’ਚ ਸਾਡੇ ਕੋਲ ਜੋ ਵੀ ਹਰੀਆਂ ਸਬਜ਼ੀਆਂ/ਪੱਤੇ ਹੁੰਦੇ ਹਨ ਉਨ੍ਹਾਂ ਦਾ ਅਤੇ ਕੁਝ ਨਿੰਮ ਤੇ ਧਨੀਆ ਪੱਤੀ, ਅਦਰਕ, ਟਮਾਟਰ, ਹਲਦੀ, ਸੇਲਰੀ, ਚੁਕੰਦਰ ਅਤੇ ਇਕ ਫਲ ਦਾ ਮਿਸ਼ਰਣ ਹੁੰਦਾ ਹੈ ਅਤੇ ਿਦਨ ’ਚ ਚਾਰ ਵਾਰ ਇਸ ਨੂੰ ਪੀਂਦੀ ਹਾਂ। ਇਹ ਤੁਰੰਤ ਮੇਰੀ ਚੰਗੀ ਸਿਹਤ ਨੂੰ ਵਾਪਸ ਲਿਆਉਂਦਾ ਹੈ ਅਤੇ ਮੈਨੂੰ ਆਪਣਾ ਭਾਰ ਘੱਟ ਲੱਗਣ ਲੱਗਦਾ ਹੈ।

ਅਸਲ ’ਚ ਭਾਰ ਘਟਾਉਣ ਦੇ ਬਾਰੇ ’ਚ ਸ਼ਾਕਾਹਾਰੀ ਭੋਜਨ ਦੇ ਪ੍ਰਭਾਵ ’ਤੇ ਕੀਤੇ ਗਏ ਹਰ ਅਧਿਅੈਨ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਵੀ ਹੋਰ ਭੋਜਨ ਦੀ ਤੁਲਨਾ ’ਚ ਕਿਤੇ ਵੱਧ ਪ੍ਰਭਾਵੀ ਹੈ। ਮੈਂ ਕੋਵਿਡ ਲਾਕਡਾਊਨ ਦੌਰਾਨ ਸ਼ਾਕਾਹਾਰੀ ਭੋਜਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਿੰਨ ਮਹੀਨਿਆਂ ’ਚ 11 ਕਿਲੋ ਭਾਰ ਘੱਟ ਕੀਤਾ-ਬਿਨਾਂ ਭੁੱਖ ਮਹਿਸੂਸ ਕੀਤੇ।

ਅਸਲ ’ਚ ਮੈਂ ਹੁਣ ਦਿਨ ’ਚ ਸਿਰਫ ਇਕ ਵਾਰ ਭੋਜਨ ਕਰਦੀ ਹਾਂ। ਮੇਰਾ ਪੇਟ ਭਰੇ ਹੋਣ ਦੀ ਭਾਵਨਾ ਭੋਜਨ ਫਾਈਬਰ ਦੀ ਵੱਧ ਵਰਤੋਂ ਦੇ ਕਾਰਨ ਹੋ ਸਕਦੀ ਹੈ, ਜੋ ਲੋਕਾਂ ਨੂੰ ਭਰਿਆ ਹੋਇਆ ਮਹਿਸੂਸ ਕਰਨ ’ਚ ਮਦਦ ਕਰ ਸਕਦਾ ਹੈ ਪਰ ਇਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਕ ਸ਼ਾਕਾਹਾਰੀ ਭੋਜਨ ਤੰਦਰੁਸਤ ਹਿੱਸਾ ਲੈਣ ਵਾਲਿਆਂ ’ਚ ਮਾਸ ਖਾਣ ਵਾਲੇ ਭੋਜਨ ਦੀ ਤੁਲਨਾ ’ਚ ਭੁੱਖ ਹਾਰਮੋਨ ਘੁਲਣ ਨੂੰ ਘੱਟ ਕਰਦਾ ਹੈ।

ਸ਼ਾਕਾਹਾਰੀ ਭੋਜਨ ਦਾ ਦਿਮਾਗ ’ਤੇ ਕੀ ਅਸਰ ਪੈਂਦਾ ਹੈ? ਵਿਗਿਆਨੀ ਮੇਦਾਵਰ, ਹੁਆਨ, ਵਿਲਿੰਗਰ ਅਤੇ ਵਿਟ ਨੇ ਅਨੁਭੂਤੀ ’ਚ ਪੌਦਾ ਆਧਾਰ ਭੋਜਨ ਦੇ ਅਸਰ ’ਤੇ ਕੀਤੇ ਗਏ 32 ਅਧਿਐਨਾਂ ਦੀ ਸਮੀਖਿਆ ਕੀਤੀ ਅਤੇ ਨਤੀਜੇ ਨੂੰ ਟਰਾਂਸਨੈਸ਼ਨਲ ਸਾਈਕੈਟ੍ਰੀ ’ਚ ਪ੍ਰਕਾਸ਼ਿਤ ਕੀਤਾ।

ਉਨ੍ਹਾਂ ਨੇ ਜੋ ਲਿਖਿਆ ਉਹ ਇਹ ਹੈ ‘‘ਸਾਨੂੰ ਤੰਦਰੁਸਤ ਹਿੱਸਾ ਲੈਣ ਵਾਲਿਆਂ, ਮੋਟੇ ਅਤੇ ਟਾਈਪ-2 ਸ਼ੂਗਰ ਰੋਗੀਆਂ ’ਚ ਭਾਰ, ਸਥਿਤੀ, ਊਰਜਾ ਮੈਟਾਬਲਿਜ਼ਮ ਅਤੇ ਸੋਜ ’ਤੇ ਰਵਾਇਤੀ ਭੋਜਨ ਦੀ ਤੁਲਨਾ ’ਚ ਪੌਦਾ ਆਧਾਰਿਤ ਭੋਜਨ ਦੇ ਲਾਭਕਾਰੀ ਅਸਰਾਂ ਲਈ ਮਜ਼ਬੂਤ ਸਬੂਤ ਮਿਲੇ। ਮਨੋਰੋਗ ਸਬੰਧੀ ਬੀਮਾਰੀਆਂ ਜਾਂ ਦਿਮਾਗ ਦੇ ਕਾਰਜਾਂ ਨੂੰ ਧਿਆਨ ’ਚ ਰੱਖਦੇ ਹੋਏ ਵੱਖ-ਵੱਖ ਨੈਦਾਨਿਕ ਸਮੂਹਾਂ ਦੇ 6 ਨੈਦਾਨਿਕ ਪ੍ਰੀਖਣਾਂ ਭਾਵ ਮਾਈਗ੍ਰੇਨ, ਮਲਟੀਪਲ ਸਕੇਰੋਸਿਸ, ਫਾਈਬਰੋਮਾਇਲਿਗੀਆ ਅਤੇ ਰੁਮੇਟਾਈਡ ਆਰਥਰਾਈਟਿਸ ਦੀ ਸਮੀਖਿਆ ਕੀਤੀ ਗਈ। ਇਥੇ ਐਂਟੀਬਾਡੀ ਦੇ ਪੱਧਰ, ਲੱਛਣ ਸੁਧਾਰ ਜਾਂ ਦਰਦ ਦੀ ਅਵ੍ਰਿਤੀ ਦੁਆਰਾ ਮਾਪੇ ਗਏ ਮਾਪਦੰਡਾਂ ’ਤੇ 6 ’ਚੋਂ 5 ਅਧਿਐਨਾਂ ’ਚ ਹਲਕੇ ਤੋਂ ਦਰਮਿਆਨਾ ਸੁਧਾਰ ਦੇਖਿਆ ਗਿਆ ਅਤੇ ਕਦੀ-ਕਦੀ ਭਾਰ ਘੱਟ ਹੁੰਦੇ ਵੀ ਪਾਇਆ ਗਿਆ।

ਦਿ ਅਮਰੀਕਨ ਜਰਨਲ ਅਫ ਕਲੀਨੀਕਲ ਨਿਊਟ੍ਰੀਸ਼ਨ, 2009 ’ਚ ਛਪੀ ‘ਸ਼ਾਕਾਹਾਰੀ ਭੋਜਨ ਦੇ ਸਿਹਤ ’ਤੇ ਅਸਰਾਂ’, ’ਤੇ ਵਿੰਸਟਨ ਕ੍ਰੇਗ ਦੁਆਰਾ ਕੀਤੇ ਗਏ ਅਧਿਐਨ ’ਚ ਉਹ ਲਿਖਦੇ ਹਨ :

ਇਕ ਸ਼ਾਕਾਹਾਰੀ ਭੋਜਨ ਸੁਰੱਖਿਆਤਮਕ ਪੋਸ਼ਕ ਤੱਤਾਂ ਅਤੇ ਫਾਇਟੋਕੈਮੀਕਲਸ ਦੀ ਵਰਤੋਂ ਨੂੰ ਵਧਾਉਣ ਅਤੇ ਕਈ ਪੁਰਾਣੇ ਰੋਗਾਂ ’ਚ ਦੋਸ਼ੀ ਹੋਣ ਵਾਲੇ ਭੋਜਨ ਦੇ ਕਾਰਕਾਂ ਦੀ ਵਰਤੋਂ ਨੂੰ ਘੱਟ ਕਰਨ ਦੇ ਲਈ ਉਪਯੋਗੀ ਪ੍ਰਤੀਤ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਖੁਰਾਕ ਤੇ ਖੇਤੀਬਾੜੀ ਸੰਗਠਨ (ਡਬਲਿਊ. ਐੱਚ. ਓ./ਐੱਫ. ਏ. ਓ.) ਦੀ ਹਾਲੀਆ ਰਿਪੋਰਟ ’ਚ ਵੱਖ-ਵੱਖ ਪੌਦਿਆਂ ਦੇ ਖੁਰਾਕ ਸਮੂਹਾਂ ਦਾ ਪੁਰਾਣੀ ਬੀਮਾਰੀ ’ਚ ਕਮੀ ਨੂੰ ਪ੍ਰਭਾਵਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੇ ਮੁਲਾਂਕਣ ’ਚ ਕੀਤਾ ਗਿਆ ਸੀ।

ਫਲਾਂ ਅਤੇ ਸਬਜ਼ੀਆਂ ਦੀ ਵੱਧ ਵਰਤੋਂ ਨਾਲ ਜੁੜੇ ਕੈਂਸਰ ਦੇ ਜੋਖ਼ਮ ’ਚ ਕਮੀ ਦਾ ਮੁਲਾਂਕਣ ਸੰਭਾਵਿਤ, ਦਿਲ ਦੇ ਰੋਗਾਂ ’ਚ ਕਮੀ ਦੇ ਜੋਖ਼ਮ ਨੂੰ ਤਸੱਲੀਬਖਸ਼ ਅਤੇ ਅਾਸਟੀਓਪੋਰੋਸਿਸ ਦੇ ਘੱਟ ਜੋਖ਼ਮ ਦਾ ਮੁਲਾਂਕਣ ਸੰਭਾਵਿਤ ਦੇ ਰੂਪ ’ਚ ਕੀਤਾ ਗਿਆ ਸੀ। ਫਲਾਂ ਅਤੇ ਸਬਜ਼ੀਆਂ ਨੂੰ ਫੇਫੜੇ, ਮੂੰਹ, ਭੋਜਨ ਨਲੀ ਅਤੇ ਪੇਟ ਦੇ ਕੈਂਸਰ ਦੇ ਵਿਰੁੱਧ ਅਤੇ ਕੁਝ ਹੱਦ ਤੱਕ ਕੁਝ ਹੋਰ ਥਾਵਾਂ ਦੇ ਲਈ ਸੁਰੱਖਿਆਤਮਕ ਚੀਜ਼ ਦੇ ਰੂਪ ’ਚ ਵਰਣਿਤ ਕੀਤਾ ਜਾਂਦਾ ਹੈ, ਜਦਕਿ ਫਲੀਆਂ ਦੀ ਲਗਾਤਾਰ ਵਰਤੋਂ ਨਾਲ ਪੇਟ ਅਤੇ ਪ੍ਰੋਸਟੇਟ ਕੈਂਸਰ ਦੇ ਵਿਰੁੱਧ ਸੁਰੱਖਿਆ ਦਾ ਇਕ ਉਪਾਅ ਮਿਲਦਾ ਹੈ। ਇਸ ਦੇ ਇਲਾਵਾ ਫਾਈਬਰ, ਵਿਟਾਮਿਨ ਸੀ, ਕੈਰੋਟੀਨੋਇਡ, ਫਲੇਵੋਨੋਇਡ ਅਤੇ ਭੋਜਨ ’ਚ ਹੋਰ ਫਾਈਟੋਕੈਮੀਕਲਸ ਨੂੰ ਵੱਖ-ਵੱਖ ਕਿਸਮ ਦੇ ਕੈਂਸਰਾਂ ਦੇ ਪ੍ਰਤੀ ਸੁਰੱਖਿਆ ਪ੍ਰਦਰਸ਼ਿਤ ਕਰਨ ਵਾਲਾ ਦਿਖਾਇਆ ਗਿਆ ਹੈ, ਜਦਕਿ ਐਲੀਅਮ ਸਬਜ਼ੀਆਂ ਪੇਟ ਦੇ ਕੈਂਸਰ ਅਤੇ ਕੋਲੋਰੇਕਟਲ ਕੈਂਸਰ ਦੇ ਪ੍ਰਤੀ ਸੁਰੱਖਿਆ ਮੁਹੱਈਆ ਕਰਦੀਆਂ ਹਨ। ਲਾਈਕੋਪੀਨ ਨਾਲ ਭਰਪੂਰ ਖੁਰਾਕੀ ਪਦਾਰਥ ਜਿਵੇਂ ਕਿ ਟਮਾਟਰ ਪ੍ਰੋਸਟੇਟ ਕੈਂਸਰ ਤੋਂ ਬਚਾਉਣ ਲਈ ਜਾਣੇ ਜਾਂਦੇ ਹਨ।

ਫਲ ਅਤੇ ਸਬਜ਼ੀਆਂ ਫਾਈਟੋਕੈਮੀਕਲਸ ਅਤ ਵਿਟਾਮਿਨ ਸੀ ਮੁਹੱਈਆ ਕਰਦੇ ਹਨ, ਜੋ ਪ੍ਰਤੀਰੱਖਿਆ ਕਾਰਜ ਨੂੰ ਵਧਾਉਂਦੇ ਹਨ ਅਤੇ ਕੁਝ ਕਿਸਮ ਦੇ ਕੈਂਸਰ ਨੂੰ ਰੋਕਦੇ ਹਨ। ਪੌਦਾ ਆਧਾਰਿਤ ਭੋਜਨ ਦੇ ਅਸਰ ’ਤੇ ਇਕ ਮੇਟਾ ਵਿਸ਼ਲੇਸ਼ਣ ਦਿਲ ਦੇ ਰੋਗ, ਕੈਂਸਰ, ਵੱਧ ਭਾਰ, ਸਰੀਰ ਦੀ ਸੰਰਚਨਾ, ਗੁਲੂਕੋਜ਼ ਪਚਾਉਣ, ਪਾਚਨ ਅਤੇ ਮਾਨਸਿਕ ਸਿਹਤ ’ਤੇ ਲਾਭਕਾਰੀ ਅਸਰ ਦਾ ਸਿੱਟਾ ਦਿੰਦਾ ਹੈ। ਤੁਹਾਡੇ ਕੋਲ ਸਿਰਫ ਇਕ ਸਰੀਰ ਹੈ। ਤੁਸੀਂ ਇਸ ਦਾ ਧਿਆਨ ਕਿਉਂ ਨਹੀਂ ਰੱਖਦੇ ਹੋ?


Bharat Thapa

Content Editor

Related News