ਸਾਂਝੀਵਾਲਤਾ ਅਤੇ ਬਰਾਬਰੀ ਦਾ ਪ੍ਰਤੀਕ ਹੈ ਲੰਗਰ ਦੀ ਪ੍ਰਥਾ

04/02/2020 2:27:55 AM

ਜਸਵੰਤ ਸਿੰਘ ਅਜੀਤ 

ਬੀਤੇ ਦਿਨੀਂ ਸ਼ਾਹੀਨ ਬਾਗ ’ਚ ਦਿੱਤੇ ਜਾ ਰਹੇ ਧਰਨੇ ਅਤੇ ਦਿੱਲੀ ’ਚ ਹੋਈ ਹਿੰਸਾ ਦੇ ਸਮੇਂ ਸਿੱਖ ਸੰਸਥਾਵਾਂ ਵਲੋਂ ਲਾਏ ਗਏ ਲੰਗਰ ਨੂੰ ਅਫਗਾਨਿਸਤਾਨ ’ਚ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ, ਜਿਸ ’ਚ 12 ਸਿੱਖਾਂ ਦੇ ਮਾਰੇ ਜਾਣ ਦੀ ਖਬਰ ਹੈ, ਦੇ ਨਾਲ ਜੋੜਦੇ ਹੋਏ ਕਈ ਸੱਜਣਾਂ ਨੇ ਸਿੱਖਾਂ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ‘ਹੋਰ ਖੁਆਓ ਬਿਰਿਆਨੀ’। ਇਸ ਵਿਅੰਗ ’ਤੇ ਟਿੱਪਣੀ ਕਰਦੇ ਹੋਏ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ. ਐੱਸ. ਸੋਢੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸੂਰਜਮੱਲ ਜੀ ਦੀ ਅੰਸ਼ ’ਚੋਂ ਹਨ, ਨੇ ਕਿਹਾ ਕਿ ਜਿਹੜੇ ਲੋਕਾਂ ਨੇ ਇਹ ਵਿਅੰਗ ਕੀਤਾ ਹੈ, ਉਹ ਸਿੱਖ ਧਰਮ ’ਚ ਪ੍ਰਚੱਲਿਤ ‘ਲੰਗਰ’ ਦੇ ਮਹੱਤਵ ਤੋਂ ਅਣਜਾਣ ਹਨ। ਉਹ ਨਹੀਂ ਜਾਣਦੇ ਕਿ ਲੰਗਰ ’ਚ ਬਿਰਿਆਨੀ ਨਹੀਂ ਹੁੰਦੀ, ਲੰਗਰ ’ਚ ਦਾਲ, ਸਬਜ਼ੀ ਤੇ ਪ੍ਰਸ਼ਾਦੇ (ਰੋਟੀ) ਹੁੰਦੀ ਹੈ। ਦੂਸਰਾ ਸਿੱਖ ਧਰਮ ’ਚ ਵੰਡ ਕੇ ਛਕਣ ਦਾ ਪ੍ਰਤੀਕ ਹੋਣ ਦੇ ਨਾਲ ਹੀ ਸਰਬ-ਸਾਂਝੀਵਾਲਤਾ ਅਤੇ ਸਮਾਨਤਾ ਪ੍ਰਤੀ ਵਚਨਬੱਧਤਾ ਨੂੰ ਵੀ ਲੰਗਰ ਦੀ ਪ੍ਰੰਪਰਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਜਦੋਂ ਸਿੱਖ ਸੰਕਟ ਦੇ ਦੌਰ ’ਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਜੰਗਲਾਂ ’ਚ ਸਿਰ ਛੁਪਾਏ ਅਤੇ ਕਈ-ਕਈ ਦਿਨ ਭੁੱਖੇ ਰਹਿਣਾ ਪੈ ਰਿਹਾ ਸੀ ਤਾਂ ਉਨ੍ਹਾਂ ਦਿਨਾਂ ’ਚ ਵੀ ਜਦੋਂ ਉਨ੍ਹਾਂ ਨੂੰ ਲੰਗਰ ਲਈ ਰਸਦ ਮਿਲਦੀ, ਤਾਂ ਉਹ ਲੰਗਰ ਤਿਆਰ ਕਰ ਕੇ, ਨਗਾਰਾ ਵਜਾ ਕੇ ਲੋਕਾਂ ਨੰੂ ਸੱਦਦੇ ਕਿ ‘ਹੈ ਕੋਈ ਭੁੱਖਾ, ਆਓ ਗੁਰੂ ਕਾ ਲੰਗਰ ਤਿਆਰ ਹੈ।’ ਉਨ੍ਹਾਂ ਦੀ ਅਾਵਾਜ਼ ਸੁਣ ਕੇ ਕੁਝ ਦੁਸ਼ਮਣ ਵੀ ਲੰਗਰ ਛਕਣ ਆ ਜਾਂਦਾ ਤਾਂ ਉਹ ਆਪਣੇ ਤੋਂ ਪਹਿਲਾਂ ਉਸ ਨੂੰ ਛਕਾਉਂਦੇ ਤਾਂ ਫਿਰ ਜੋ ਬਚ ਜਾਂਦਾ ਤਾਂ ਉਸ ਨੂੰ ਆਪਸ ’ਚ ਵੰਡ ਕੇ ਖਾਂਦੇ। ਜੇਕਰ ਕੋਈ ਵੀ ਨਾ ਬਚਦਾ ਤਾਂ ‘ਲੰਗਰ ਮਸਤਾਨਾ’ ਕਹਿ ਕੇ ਗੁਰੂ ਦਾ ‘ਭਾਣਾ’ ਮੰਨ ਸੰਤੁਸ਼ਟ ਹੋ ਜਾਂਦੇ। ਕਿਸੇ ਨਾਲ ਕੋਈ ਸ਼ਿਕਵਾ-ਸ਼ਿਕਾਇਤ ਨਾ ਕਰਦੇ।

ਗੱਠਜੋੜ ਟੁੱਟਣ ਦਾ ਡਰ

ਪੰਜਾਬ ਦੇ ਸਿਆਸੀ ਆਗੂਆਂ ਦਾ ਇਕ ਵਰਗ ਇਹ ਮੰਨਦਾ ਹੈ ਕਿ ਸੁਖਬੀਰ ਸਿੰਘ ਬਾਦਲ ’ਚ ਆਈ ਇਹ ਤਬਦੀਲੀ ਉਸ ਡਰ ਦਾ ਪ੍ਰਤੀਕ ਹੈ, ਜੋ ਪੰਜਾਬ ਭਾਜਪਾ ਦੇ ਨੇਤਾਵਾਂ ਵਲੋਂ ਦਿੱਤੇ ਗਏ ਇਸ ਬਿਆਨ ਤੋਂ ਪੈਦਾ ਹੋਈ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਉਹ ਇਕੱਲੇ ਲੜ ਸਕਦੇ ਹਨ। ਸਿਆਸੀ ਆਗੂਆਂ ਦੇ ਇਸ ਵਰਗ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਪ੍ਰਦੇਸ਼ ਭਾਜਪਾ ਦੇ ਆਗੂਆਂ ਦੇ ਇਸ ਬਿਆਨ ਦੇ ਿਪੱਛੇ ਦਾ ਕਾਰਣ ਸ਼ਾਇਦ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ-ਭਾਜਪਾ ਗੱਠਜੋੜ ਨੂੰ ਜਿਸ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਉਸ ਨਾਲ ਉਹ ਪੰਜਾਬ ’ਚ ਭਾਜਪਾ ਦੇ ਭਵਿੱਖ ਨੂੰ ਲੈ ਕੇ ਬੜੇ ਚਿੰਤਤ ਹਨ। ਉਹ ਸਮਝਦੇ ਹਨ ਕਿ ਭਾਜਪਾ ਦੀ ਇਸ ਹਾਰ ਦਾ ਮੁੱਖ ਕਾਰਣ ਉਸ ਦਾ ਬਾਦਲ ਅਕਾਲੀ ਦਲ ਦੇ ਨਾਲ ਗੱਠਜੋੜ ’ਚ ਬਣੇ ਰਹਿਣਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਪਿਛਲੀ ਗੱਠਜੋੜ ਸਰਕਾਰ ਸਮੇਂ ਪੰਜਾਬ ’ਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਜੋ ਘਟਨਾਵਾਂ ਹੋਈਆਂ, ਉਨ੍ਹਾਂ ਕਾਰਣ ਆਮ ਸਿੱਖ ਅਕਾਲੀ ਦਲ ਬਾਦਲ ਨਾਲੋਂ ਟੁੱਟਾ ਹੋਇਆ ਹੈ, ਜਿਸ ਦਾ ਨਤੀਜਾ ਭਾਜਪਾ ਨੂੰ ਵੀ ਚੋਣਾਂ ’ਚ ਭੁਗਤਣਾ ਪਿਆ। ਉਪਰੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚੋਂ ਸੀਨੀਅਰ ਮੁਖੀਆਂ ਅਤੇ ਵਰਕਰਾਂ ਦੀ ਸ਼ੁਰੂ ਹੋਈ ਹਿਜਰਤ ਨੇ ਵੀ ਉਨ੍ਹਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਸ਼ਾਇਦ ਇਸੇ ਕਾਰਣ 2 ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਗੱਠਜੋੜ ਲਈ ਸੁਖਬੀਰ ਬਾਦਲ ਅਤੇ ਸੁਖਦੇਵ ਿਸੰਘ ਢੀਂਡਸਾ ’ਚੋਂ ਕਿਸੇ ਇਕ ਦੀ ਚੋਣ ਕਰਨ ਦਾ ਬਦਲ ਖੁੱਲ੍ਹਾ ਰੱਖਣਾ ਚਾਹੁੰਦੇ ਹਨ।

ਗੱਠਜੋੜ ਤੋਂ ਬਿਨਾਂ ਕੁਝ ਨਹੀਂ ਸਰਨਾ

ਮੰਨਿਆ ਜਾਂਦਾ ਹੈ ਕਿ ਸੂਬਾ ਭਾਜਪਾ ਦੇ ਮੁਖੀ ਜਾਣਦੇ ਹਨ ਕਿ ਪੰਜਾਬ ਦੇ ਸਿਆਸੀ ਸਮੀਕਰਣ ਕੁਝ ਅਜਿਹੇ ਹਨ, ਜਿਨ੍ਹਾਂ ਕਾਰਣ ਉਹ ਇਕੱਲੇ ਚੋਣ ਲੜ ਕੇ ਇੱਛਤ ਜਿੱਤ ਚੋਣ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਨੂੰ ਕਿਸੇ ਇਕ ਅਜਿਹੀ ਪਾਰਟੀ ਦਾ ਪੱਲਾ ਫੜਨਾ ਹੀ ਹੋਵੇਗਾ, ਜਿਸ ਦਾ ਸਿੱਖਾਂ ’ਚ ਮਜ਼ਬੂਤ ਅਾਧਾਰ ਹੋਵੇ ਤਾਂ ਕਿ ਉਸ ਦੇ ਸਹਾਰੇ ਉਨ੍ਹਾਂ ਨੂੰ ਸਿੱਖ ਵੋਟਰਾਂ ਦਾ ਸਾਥ ਮਿਲ ਸਕੇ। ਉਨ੍ਹਾਂ ਦੇ ਅਨੁਸਾਰ ਆਮ ਸਿੱਖਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਜੋ ਭਾਵਨਾ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਕਾਲ ’ਚ ਪੈਦਾ ਹੋਈ ਸੀ, ਉਹ ਅਜੇ ਤਕ ਬਣੀ ਹੋਈ ਹੈ, ਜਿਸ ਕਾਰਣ ਸੰਭਵ ਹੈ ਕਿ ਬਾਦਲ ਅਕਾਲੀ ਦਲ ਦੇ ਨਾਲ ਗੱਠਜੋੜ ’ਚ ਬਣੇ ਰਹਿਣ ’ਤੇ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਜਾਵੇ। ਇਸ ਲਈ ਪ੍ਰਦੇਸ਼ ਭਾਜਪਾ ਦੇ ਮੁਖੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਾਬਲੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਟਕਸਾਲੀ ਅਕਾਲੀ ਦਲ ਨਾਲ ਗੱਠਜੋੜ ਦੇ ਬਦਲ ਨੂੰ ਖੁੱਲ੍ਹਾ ਰੱਖਣਾ ਚਾਹੁੰਦੇ ਹਨ।

...ਅਤੇ ਆਖਿਰ ’ਚ : ਿਦੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਆਪਣਾ ਅਕਸ ਸੁਧਾਰਨ ਲਈ ਇਕ ਹੋਰ ਮੌਕੇ ਨੂੰ ਉਸ ਸਮੇਂ ਗੁਆ ਲਿਆ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਿਸੰਘ ਸਰਨਾ, ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ. ਕੇ. ਨੇ ਆਪਣੀ ਟੀਮ ਵਲੋਂ ਕੋਰੋਨਾ ਪ੍ਰਕੋਪ ਦੇ ਸਿੱਟੇ ਵਜੋਂ ਆਰਥਿਕ ਤੌਰ ’ਤੇ ਪ੍ਰਭਾਵਿਤ ਲੋਕਾਂ ਲਈ ਲੰਗਰ ਤਿਆਰ ਕਰਨ ਲਈ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਜਗ੍ਹਾ ਦੀ ਮੰਗ ਕੀਤੀ ਸੀ। ਚਾਹੀਦਾ ਤਾਂ ਇਹ ਸੀ ਕਿ ਗੁਰਦੁਆਰਾ ਕਮੇਟੀ ਦੇ ਮੁਖੀ ਉਨ੍ਹਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਦੀ ਟੀਮ ਨਾਲ ਭਾਈਵਾਲ ਬਣਨ ਦੀ ਪੇਸ਼ਕਸ਼ ਵੀ ਕਰ ਦਿੰਦੇ। ਇਸ ਦੇ ਨਾਲ ਉਹ ਆਮ ਸਿੱਖਾਂ ’ਚ ਆਪਣੇ ਪ੍ਰਤੀ ਚੰਗਾ ਸੰਦੇਸ਼ ਦੇ ਸਕਦੇ ਸਨ ਪਰ ਉਨ੍ਹਾਂ ਨੇ ਇਸ ਮਿਲੇ ਮੌਕੇ ਨੂੰ ਵੀ ਉਸੇ ਤਰ੍ਹਾਂ ਗੁਆ ਲਿਆ, ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਉਸ ਸਮੇਂ ਮਿਲੇ ਮੌਕੇ ਨੂੰ ਉਨ੍ਹਾਂ ਨੇ ਗੁਆ ਲਿਆ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ (ਿਦੱਲੀ) ਵਲੋਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤਕ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਦੇ ਰਸਤੇ ’ਚ ਵੀ ਰੁਕਾਵਟਾਂ ਪਾਈਆਂ, ਸਰਨਾ ਭਰਾਵਾਂ ਨੂੰ ਉਸ ਨੂੰ ਗੁਰਦੁਆਰਾ ਨਾਨਕ ਪਿਆਊ ਸਾਹਿਬ ਤੋਂ ਆਰੰਭ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਚਾਹੁੰਦੇ ਤਾਂ ਉਸ ਨਗਰ ਕੀਰਤਨ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਆਰੰਭ ਕਰਨ ਦੇ ਰਸਤੇ ’ਚ ਰੁਕਾਵਟਾਂ ਪਾਉਣ ਦੀ ਥਾਂ ਉਸ ’ਚ ਸਹਿਯੋਗ ਕਰਨ ਲਈ ਅੱਗੇ ਆਉਂਦੇ, ਗੁਰਦੁਆਰਾ ਬੰਗਲਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ਾਨਦਾਰ ਆਰਭੰਤਾ ਦਾ ਸਿਹਰਾ ਆਪਣੇ ਸਿਰ ਬੰਨ੍ਹ ਕੇ ‘ਵਾਹ-ਵਾਹ’ ਲੁੱਟ ਸਕਦੇ ਸਨ ਪਰ ਉਸ ਸਮੇਂ ਵੀ ਉਨ੍ਹਾਂ ਨੇ ਆਪਣਾ ਅਕਸ ਸੁਧਾਰਨ ਲਈ ਮਿਲੇ ਮੌਕੇ ਨੂੰ ਗੁਆ ਲਿਆ ਸੀ।


Bharat Thapa

Content Editor

Related News