ਪ੍ਰਯੋਗੀ ਅਤੇ ਤਰਕ ਆਧਾਰ ਸਿੱਖਿਆ ਨੂੰ ਪ੍ਰਸਾਰਿਤ ਕਰਨ ਅਧਿਆਪਕ
Friday, Sep 17, 2021 - 10:23 AM (IST)

ਪ੍ਰਿੰ. ਡੀ. ਪੀ. ਗੁਲੇਰੀਆ
ਨਵੀਂ ਦਿੱਲੀ- ਮਨੁੱਖ ਨੇ ਵਿਗਿਆਨਕ ਸ਼ਕਤੀਆਂ ਨਾਲ ਬਹੁਤ ਪਹਿਲਾਂ ਹੀ ਇੰਟਰਵਿਊ ਕਰ ਲਈ ਸੀ। ਵਿਗਿਆਨ ਨੂੰ ਸਮਝਣ ਅਤੇ ਇਸ ਦੇ ਤੱਤਾਂ ਦਾ ਮੁਲਾਂਕਣ ਕਰਨਾ ਹੀ ਵਿਗਿਆਨਕ ਖੇਤਰਾਂ ਦਾ ਪਰਿਭਾਸ਼ਿਤ ਰੂਪ ਹੈ। ਨੇੜੇ-ਤੇੜੇ ਦੇ ਵਾਤਾਵਰਣ ’ਤੇ ਵਿਗਿਆਨ ਦਾ ਅਸਰ ਮਨੁੱਖ ਨੂੰ ਵਤੀਰੇ ਪੱਖੋਂ ਹੁਨਰਮੰਦ ਬਣਾਉਂਦਾ ਹੈ। ਆਵਾਜਾਈ ਦੇ ਆਧੁਨਿਕ ਸਾਧਨ, ਤਕਨਾਲੋਜੀ ਦਾ ਵਿਕਾਸ, ਉਦਯੋਗ ਧੰਦੇ, ਉਤਪਾਦਨ, ਬਿਜਲੀ ਅਤੇ ਪ੍ਰਚਾਰ ਮਾਧਿਅਮ, ਰਸਾਇਣਕ ਅਤੇ ਮੈਡੀਕਲ ਵਿਗਿਆਨ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਅੰਗ ਬਣ ਚੁੱਕੇ ਹਨ। ਖਾਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਤਕਨੀਕੀ ਖੋਜਾਂ ’ਚ, ਮੈਡੀਕਲ ਖੇਤਰ ਤੋਂ ਲੈ ਕੇ ਸਵੱਛਤਾ ਅਤੇ ਸਿਹਤ ਦੇ ਖੇਤਰ ਨੂੰ ਵਿਗਿਆਨ ਦੀ ਸਹਾਇਤਾ ਨਾਲ ਸੌਖਾਲਾ ਅਤੇ ਸੁਲਭ ਬਣਾਇਆ ਜਾ ਸਕਿਆ ਹੈ। ਵਿਗਿਆਨਕ ਚੇਤਨਾ ਸਾਨੂੰ ਸਵਾਲ ਕਰਨ ਅਤੇ ਉਸ ਸਵਾਲ ਦਾ ਹੱਲ ਲੱਭਣ ਲਈ ਪ੍ਰੇਰਿਤ ਕਰਦੀ ਹੈ। ਅਸੀਂ ਵੇਦਾਂ ਅਤੇ ਪੁਰਾਣਾਂ ਵੱਲ ਜਾਈਏ ਤਾਂ ਪਾਵਾਂਗੇ ਕਿ ਹਰੇਕ ਗੱਲ ਦੀ ਸ਼ੁਰੂਆਤ ਹੀ ਸਵਾਲ ਤੋਂ ਹੁੰਦੀ ਹੈ ਅਤੇ ਉਸ ਸਵਾਲ ਦਾ ਜਵਾਬ ਲੱਭਣਾ ਮਨ ’ਚ ਚੇਤਨਾ ਦੇ ਸੰਚਾਰ ਨੂੰ ਉਤਸ਼ਾਹਿਤ ਕਰਦਾ ਹੈ। ਸਿੱਖਿਆ ਦੇ ਖੇਤਰ ’ਚ ਵਿਗਿਆਨਕ ਚੇਤਨਾ ਦਾ ਸੰਚਾਰ ਬਾਲ ਮਨ ਨੂੰ ਜਿਗਿਆਸੂ ਬਣਾਉਂਦਾ ਹੈ ਅਤੇ ਇਸ ਜਿਗਿਆਸਾ ਨੂੰ ਸ਼ਾਂਤ ਕਰਨ ਦਾ ਕੰਮ ਅਧਿਆਪਕ ਕਰਦੇ ਹਨ। ਅਧਿਆਪਕ ਨੂੰ ਸਿਰਫ ਨਕਲ ਕਰਨ ਵਾਲੀ ਸਿੱਖਿਆ ਨੂੰ ਉਤਸ਼ਾਹ ਨਾ ਦਿੰਦੇ ਹੋਏ ਪ੍ਰਾਯੋਗਿਕ ਅਤੇ ਤਰਕ ਵਾਲੀ ਸਿੱਖਿਆ ਨੂੰ ਪ੍ਰਸਾਰਿਤ ਕਰਨਾ ਚਾਹੀਦਾ ਹੈ ਤਾਂ ਕਿ ਸ਼ੁਰੂਆਤ ਤੋਂ ਹੀ ਵਿਦਿਆਰਥੀ ਖੁੱਲ੍ਹੇ ਮਨ ਨਾਲ ਸਵਾਲਾਂ ਨੂੰ ਪੁੱਛ ਸਕਣ ਅਤੇ ਇਨ੍ਹਾਂ ਦੇ ਸੰਭਾਵਿਤ ਉੱਤਰਾਂ ਦੀ ਖੋਜ ’ਚ ਖੁਦ ਵੀ ਸ਼ਾਮਲ ਹੋ ਸਕਣ, ਜੋ ਸਹਿਜ ਤੌਰ ’ਤੇ ਹੀ ਵਿਦਿਆਰਥੀ ਨੂੰ ਵਿਗਿਆਨ ਨਾਲ ਜੋੜਨ ਦਾ ਕੰਮ ਕਰੇਗਾ।
ਖੁਦ ਨੂੰ ਅਤੇ ਆਪਣੀਆਂ ਸ਼ਕਤੀਆਂ ਨੂੰ ਜਾਣਨਾ ਵੀ ਇਕ ਖਾਸ ਕਿਸਮ ਦਾ ਵਿਗਿਆਨ ਹੈ, ਜੋ ਵਿਦਿਆਰਥੀ ਦੇ ਮਨ ਨੂੰ ਪ੍ਰੇਸ਼ਾਨ ਕਰਦਾ ਹੈ। ਜੇਕਰ ਸਿੱਖਿਅਕ ਦੇ ਤੌਰ ’ਤੇ ਅਸੀਂ ਸਿਰਫ਼ ਨਕਲ ਕਰਨ ਵਾਲੇ ਵਿਦਿਆਰਥੀ ਬਣਾਉਂਦੇ ਹਾਂ ਤਾਂ ਉਨ੍ਹਾਂ ਦੀ ਵਿਗਿਆਨਕ ਚੇਤਨਾ ਨਸ਼ਟ ਹੋ ਜਾਵੇਗੀ ਜੋ ਕਿ ਇਕ ਮਾਨਸਿਕ ਪ੍ਰਵਿਰਤੀ ਹੈ ਅਤੇ ਜ਼ਿੰਦਗੀ ਜਿਊਣ ਲਈ ਇਕ ਪ੍ਰਮੁੱਖ ਲੋੜ ਵੀ। ਹਰੇਕ ਅਧਿਆਪਕ ਨੂੰ ਆਪਣੇ ਗਿਆਨ ਦਾ ਪੱਧਰ ਵਧਾਉਣਾ ਹੀ ਹੋਵੇਗਾ ਕਿਉਂਕਿ ਗਿਆਨ ਦੇ ਖਤਮ ਹੋਣ ਦੀ ਦਰ ਹੁਣ ਬਹੁਤ ਤੇਜ਼ ਹੋ ਚੁੱਕੀ ਹੈ, ਜਿਸ ਦੇ ਲਈ ਉਸ ਨੂੰ ਸਮੇਂ ਦੀ ਮੰਗ ਦੇ ਅਨੁਸਾਰ ਖੁਦ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਅਤੇ ਸਮਰੱਥ ਬਣਾਉਣਾ ਹੋਵੇਗਾ। ਇਸ ਨੂੰ ਜੇਕਰ ਅੱਜ ਦੇ ਸੰਦਰਭ ’ਚ ਦੇਖੀਏ ਤਾਂ ਪਾਵਾਂਗੇ ਕਿ ਕੋਵਿਡ-19 ਵਰਗੀ ਮਹਾਮਾਰੀ ’ਚ ਵੀ ਵਿਸ਼ਵ ਦੇ ਸਾਰੇ ਲੋਕ ਆਪਸ ’ਚ ਜੁੜੇ ਹੋਏ ਹਨ, ਜਦਕਿ ਆਵਾਜਾਈ ਪੂਰੀ ਤਰ੍ਹਾਂ ਨਾਲ ਮਾਮੂਲੀ ਤੌਰ ’ਤੇ ਅੱਜ ਵੀ ਰੁਕੀ ਹੋਈ ਹੈ। ਇਸ ਹਾਲਤ ’ਚ ਵੀ ਵਿਦਿਆਰਥੀਆਂ ਨੂੰ ਸਿੱਖਿਆ ਮਿਲ ਰਹੀ ਹੈ ਅਤੇ ਹਰ ਤਰ੍ਹਾਂ ਦੇ ਕਾਰਜ ਸੰਪੂਰਨ ਕੀਤੇ ਜਾ ਰਹੇ ਹਨ। ਇਸ ਦਾ ਸਿਹਰਾ ਵੀ ਵਿਗਿਆਨ ਅਤੇ ਉਸ ਦੀ ਸਹੀ ਵਰਤੋਂ ਨੂੰ ਹੀ ਜਾਂਦਾ ਹੈ।
ਤਕਨੀਕੀ ਤੌਰ ’ਤੇ ਖੁਦ ਨੂੰ ਮਜ਼ਬੂਤ ਕਰਨਾ ਅਤੇ ਸਿੱਖਿਅਕ ਦੇ ਰੂਪ ’ਚ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਿਆ ਦੇਣ ਲਈ ਪ੍ਰੇਰਿਤ ਕਰਨਾ ਹਰੇਕ ਸਿੱਖਿਅਕ ਨੂੰ ਆਤਮਵਿਸ਼ਵਾਸ ਅਤੇ ਮਾਣ ਨਾਲ ਭਰ ਦਿੰਦਾ ਹੈ। ਜੇਕਰ ਭਾਰਤ ਦੇ ਮਾਣਮੱਤੇ ਇਤਿਹਾਸ ਵੱਲ ਦੇਖਿਆ ਜਾਵੇ ਤਾਂ ਅਸੀਂ ਪਾਵਾਂਗੇ ਕਿ ਸਾਡੇ ਵੱਡੇ-ਵਡੇਰਿਆਂ ਨੇ ਵੀ ਜ਼ਿੰਦਗੀ ਦੀਆਂ ਵੱਖ-ਵੱਖ ਚੁਣੌਤੀਆਂ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਦਾ ਵਿਗਿਆਨਕ ਹੱਲ ਕੱਢਿਆ। ਰਿਸ਼ੀਆਂ-ਮੁਨੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸਿਧਾਂਤਾਂ ਅਤੇ ਨਿਯਮਾਂ ਦਾ ਨਿਰਮਾਣ ਕੀਤਾ, ਜਲ ਸ਼ਕਤੀ, ਵਾਯੂ ਸ਼ਕਤੀ, ਅਗਨੀ ਸ਼ਕਤੀ ਇੱਥੋਂ ਤੱਕ ਕਿ ਧਰਤੀ ਦੀ ਗੁਰਤਾਕਰਸ਼ਨ ਸ਼ਕਤੀ ਨੂੰ ਪਛਾਣਿਆ ਅਤੇ ਉਸ ਨਾਲ ਹੋਣ ਵਾਲੇ ਲਾਭ ਤੋਂ ਜਾਣੂ ਕਰਵਾਉਣ ਵਾਲੇ ਗ੍ਰੰਥਾਂ ਨੂੰ ਵੀ ਲਿਖਿਆ ਤਾਂ ਕਿ ਇਹ ਗਿਆਨ ਆਉਣ ਵਾਲੀਆਂ ਪੀੜ੍ਹੀਆਂ ’ਚ ਸੰਚਾਰਿਤ ਹੋ ਸਕੇ ਅਤੇ ਇਸ ਦਾ ਲਾਭ ਮਨੁੱਖਤਾ ਨੂੰ ਪ੍ਰਾਪਤ ਹੋਵੇ। ਸਾਨੂੰ ਨੌਜਵਾਨ ਦਿਮਾਗ ਨੂੰ ਨਵੇਂ ਵਿਚਾਰਾਂ ਤੋਂ ਸਿੱਖਣਾ ਹੋਵੇਗਾ ਅਤੇ ਵਿਗਿਆਨ ਤੋਂ ਹੋਣ ਵਾਲੇ ਲਾਭਾਂ ਦੀ ਫੀਸਦੀ ਨੂੰ ਵਧਾਉਣਾ ਹੋਵੇਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਸੰਤੁਲਨ ਨੂੰ ਸਹੇਜਿਆ ਜਾ ਸਕੇ। ਤਕਨੀਕ ਅਤੇ ਕੁਦਰਤੀ ਕਿਸਮ ’ਚ ਤਾਲਮੇਲ ਬਿਠਾਇਆ ਜਾ ਸਕੇ। ਭਾਰਤੀ ਸੰਵਿਧਾਨ ’ਚ ਵਰਣਿਤ ਨਾਗਰਿਕਾਂ ਦੇ ਦਸ ਮੂਲ ਫਰਜ਼ਾਂ ’ਚੋਂ ਇਕ ਕਹਿੰਦਾ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਫਰਜ਼ ਹੋਵੇਗਾ ਕਿ ਉਹ ਵਿਗਿਆਨਕ ਨਜ਼ਰੀਏ, ਮਨੁੱਖਤਾਵਾਦ ਅਤੇ ਗਿਆਨ ਅਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰੇ। ਇਸ ਆਮ ਜਿਹੀ ਲੱਗਦੀ ਕ੍ਰਾਂਤੀਕਾਰੀ ਵਿਵਸਥਾ ’ਤੇ ਜੇਕਰ ਅਸੀਂ (ਹਰ ਨਾਗਰਿਕ) ਅਮਲ ਕਰ ਲਈਏ ਤਾਂ ਸਾਡੇ ਸਮਾਜ ਦਾ ਮਨ ਵਿਗਿਆਨਕ ਮਨ ਹੋ ਜਾਵੇਗਾ।