ਬੇਟੀ ਦਿਵਸ ’ਤੇ ਵਿਸ਼ੇਸ਼, ਆਓ ਧੀਆਂ ਲਈ ਪ੍ਰੇਮ ਨੂੰ ਮੁੜ-ਸੁਰਜੀਤ ਕਰੀਏ

09/27/2020 3:54:03 AM

ਭਾਵਯਾ ਜੈਨ

ਧੀਆਂ ਹਮੇਸ਼ਾ ਹੀ ਜ਼ਿੰਦਗੀ ’ਚ ਖੁਸ਼ੀ ਦਾ ਸਭ ਤੋਂ ਵੱਡਾ ਕਾਰਨ ਰਹੀਆਂ ਹਨ। ਇਹ ਮਾਤਾ-ਪਿਤਾ ਦੀ ਚੰਗੀ ਦੋਸਤ, ਭਰਾ ਦੀ ਰੱਖਿਅਕ ਭੈਣ, ਪਤੀ ਦੀ ਅਰਧਾਂਗਿਨੀ ਬਣ ਕੇ ਦੁਖ-ਦਰਦ, ਖੁਸ਼ੀ ’ਚ ਭਾਈਵਾਲ ਰਹਿ ਕੇ ਦੁਨੀਆ ਨੂੰ ਇਕ ਵਧੀਆ ਸਥਾਨ ਮੁਹੱਈਆ ਕਰਦੀਆਂ ਹਨ। ਧੀਆਂ ਹੀ ਟੁੱਟੇ ਦਿਲਾਂ ਦਰਮਿਆਨ ਇਕ ਪੁਲ ਬਣ ਕੇ ਹਰ ਆਸ ’ਤੇ ਖਰੀਆਂ ਉਤਰਨ ਦੀ ਕੋਸ਼ਿਸ਼ ਕਰਦੀਆਂ ਹਨ। ਦਰਅਸਲ ਉਨ੍ਹਾਂ ਦੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ ਕਿਉਂਕਿ ਹਰ ਇਨਸਾਨ ਦੀ ਖੁਸ਼ੀ ਹੈ-ਆਪਣੀ ਧੀ ਦੇ ਨਾਲ ਹਾਸਾ। ਉਨ੍ਹਾਂ ਦੀ ਮੁਸਕਰਾਹਟ ਖੁਸ਼ੀ ਦਿੰਦੀ ਹੈ ਅਤੇ ਅੱਖਾਂ ਮਾਪਿਆਂ ਦੇ ਮੁਸਕਰਾਉਣ ਦਾ ਕਾਰਨ ਬਣਦੀਆਂ ਹਨ।

ਜਦੋਂ ਅਸੀਂ ਇਨ੍ਹਾਂ ਦੇ ਨੰਨ੍ਹੇ ਪੈਰਾਂ, ਹੱਥਾਂ ਨੂੰ ਪਹਿਲੀ ਵਾਰ ਫੜਦੇ ਹਾਂ ਤਾਂ ਛੋਟੀਆਂ-ਛੋਟੀਆਂ ਖੂਬਸੂਰਤ ਅੱਖਾਂ ਸਾਨੂੰ ਖੁਸ਼ੀ ਨਾਲ ਤਕਦੀਆਂ ਹਨ। ਉਹ ਪਲ ਜ਼ਿੰਦਗੀ ’ਚ ਦੁਬਾਰਾ ਨਹੀਂ ਮਿਲਦੇ। ਜਦੋਂ ਉਹ ਆਪਣੇ ਹੱਥਾਂ ਨਾਲ ਸਾਡੀਆਂ ਉਂਗਲੀਆਂ ’ਤੇ ਥਪਕੀ ਦਿੰਦੀਆਂ ਹਨ ਤਾਂ ਜ਼ਿੰਦਾ ਰਹਿਣ ਦਾ ਮਕਸਦ ਪੂਰਾ ਹੁੰਦਾ ਲੱਗਦਾ ਹੈ। ਉਥੇ ਹਰ ਝੂਠ, ਸੁਪਨੇ, ਪਿਆਰ, ਇੱਛਾਈਆਂ ਸਭ ਇਕ ਜੀਵਿਤ ਆਤਮਾ ’ਚ ਨਿਹਿੱਤ ਹੋ ਜਾਂਦੀਆਂ ਹਨ। ਉਸਦੀ ਤੋਤਲੀ ਜ਼ੁਬਾਨ ਜਦੋਂ ਕਹਿੰਦੀ ਹੈ, ‘‘ਮਾਂ ਮੈਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੀ ਹਾਂ’’ ਤਾਂ ਦੁਨੀਆ ਦੀ ਹਰ ਸੋਚ ਤੋਂ ਅੱਗੇ ਭਾਵਨਾ ਛੋਟੀ ਲੱਗਦੀ ਹੈ।

ਇਕ ਧੀ ਅੰਦਰੋਂ ਊਰਜਾ ਵਾਂਗ ਦਲੇਰ ਹੁੰਦੀ ਹੈ। ਉਹ ਆਪਣੀ ਮਾਂ ਦੇ ਸੁੰਦਰ ਅਤੇ ਪਿਤਾ ਦੇ ਮਜ਼ਬੂਤ ਪੱਖ ’ਚ ਭਰੋਸਾ ਕਰ ਕੇ ਪਰਿਵਾਰ ਨੂੰ ਬੜਾ ਬਿਹਤਰ ਬਣਾ ਦਿੰਦੀ ਹੈ। ਬਿਨਾਂ ਸ਼ੱਕ ਇਕ ਧੀ ਦੇ ਮਾਪੇ ਹੋਣਾ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੈ ਜੋ ਤੁਹਾਡਾ ਸਭ ਤੋਂ ਚੰਗਾ ਤੇ ਬੇਮਿਸਾਲ ਦੋਸਤ ਬਣ ਕੇ ਹਰ ਬੰਧਨ ਨੂੰ ਸਾਂਝਾ ਕਰਦੀ ਹੈ ਅਤੇ ਲੋੜ ਪੈਣ ’ਤੇ ਸਵਰਗ-ਧਰਤੀ ਨੂੰ ਬਦਲ ਦਿੰਦੀ ਹੈ, ਜਿਸ ਨੂੰ ਸ਼ਬਦਾਂ ’ਚ ਸੀਮਤ ਨਹੀਂ ਕੀਤਾ ਜਾ ਸਕਦਾ। ਇਕ ਮਾਂ ਦੇ ਲਈ ਉਸਦੀ ਧੀ ਤਾਕਤ ਦਾ ਥੰਮ੍ਹ ਬਣ ਜਾਂਦੀ ਹੈ। ਇਕ ਧੀ ਦੇ ਲਈ ਆਪਣੇ ਪਿਆਰ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਹੀ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰ ਕੇ ਗਲ ਲਗਾਉਂਦੀ ਹੈ।

ਤਾਂ ਹੀ ਤਾਂ ਧੀ ਨੂੰ ਭਗਵਾਨ ਦਾ ਆਸ਼ੀਰਵਾਦ ਮੰਨਿਆ ਜਾਂਦਾ ਹੈ ਅਤੇ ਧੀ ਦਾ ਪਾਲਣ-ਪੋਸ਼ਣ ਮਨੁੱਖਤਾਵਾਦੀ ਹੋਣ ਦੇ ਨੇੜੇ ਲਿਆਉਂਦਾ ਹੈ। ਧੀਆਂ ਹੀ ਉੱਜਵਲ ਭਵਿੱਖ ਪ੍ਰਤੀ ਦਿਆਲੂ ਅਤੇ ਆਸਵੰਦ ਹੋਣਾ ਸਿਖਾਉਂਦੀਆਂ ਹਨ ਅਤੇ ਤੁਹਾਡੇ ਅੰਦਰ ਵਿਸ਼ਵਾਸ ਨੂੰ ਫਿਰ ਤੋਂ ਜਾਗ੍ਰਿਤ ਕਰਦੀਆਂ ਹਨ। ਉਸਦੀ ਨਿਰਮਲ ਬੁੱਧੀ, ਮਨ ਦੀ ਸਪੱਸ਼ਟਤਾ, ਤੁਹਾਡੀ ਤਾਕਤ-ਕਮਜ਼ੋਰੀਆਂ ਨੂੰ ਅੱਖਾਂ ’ਚ ਝਾਕ ਲੈਂਦੀ ਹੈ ਅਤੇ ਤੁਹਾਨੂੰ ਆਪਣੀ ਚੰਗਿਆਈ ਦੇ ਪੱਖ ’ਚ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹ ਸਾਡੀ ਜ਼ਿੰਦਗੀ ਨੂੰ ਹਰ ਮਾਇਨੇ ’ਚ ਬਿਹਤਰ ਬਣਾਉਣ ਅਤੇ ਖੁਦ ਨੂੰ ਤੁਹਾਡੀਆਂ ਹਰ ਉਮੀਦਾਂ ’ਤੇ ਖਰਾ ਉਤਰਨ ਦਾ ਯਤਨ ਕਰਦੀ ਹੈ। ਸਾਡੀ ਜ਼ਿੰਦਗੀ ਅਸਲ ’ਚ ਉਨ੍ਹਾਂ ਦੇ ਬਿਨਾਂ ਅਧੂਰੀ ਹੈ ਕਿਉਂਕਿ ਖੁਸ਼ੀ ਹੈ-ਆਪਣੀ ਧੀ ਦੇ ਨਾਲ ਹੱਸਣਾ।


Bharat Thapa

Content Editor

Related News